16.28C Vancouver
ADS

Sep 8, 2023 5:56 PM - Connect News

ਜੀ-20 ਸੰਮੇਲਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ, 90 ਥਾਵਾਂ 'ਤੇ ਪੀ ਐੱਮ ਮੋਦੀ ਦੇ ਫੂਕੇ ਗਏ ਪੁਤਲੇ

Share On
protests-against-the-g-20-summit-effigies-of-pm-modi-blown-up-in-90-places
Sarwan Singh Pandher, leader of the Punjab Mazdoor Sangharsh Committee, said that the central government's policies are anti-national. (Photo: Sarwan Singh Pandher Facebook Page)

ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਦਿੱਲੀ 'ਚ ਹੋਣ ਜਾ ਰਹੇ ਜੀ-20 ਸੰਮੇਲਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਹੈ।

ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਦੇ ਖਿਲਾਫ਼ ਹੈ।

ਪੰਜਾਬ 'ਚ 90 ਥਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਹਨ।

ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇਸ਼ ਵਿਰੋਧੀ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦਾ ਵਿਸ਼ਵ ਦੇ 75 ਫੀਸਦੀ ਆਰਥਿਕ ਸਰੋਤਾਂ ’ਤੇ ਕਬਜ਼ਾ ਹੈ।

ਉਹ ਭਾਰਤ ਵਿੱਚ ਹਵਾਈ ਮਾਰਗਾਂ ਤੋਂ ਲੈ ਕੇ ਸਮੁੰਦਰੀ ਰਸਤਿਆਂ, ਪਾਣੀ, ਮਾਈਨਿੰਗ ਆਦਿ ਸਭ ਕੁਝ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਟੈਲੀਕਾਮ, ਰੇਲਵੇ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਾਰਨ ਹੋਣ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ 9 ਸਤੰਬਰ ਨੂੰ ਹੋਵੇਗਾ।

ਭਾਰਤ ਨੇ ਪਹੁੰਚ ਰਹੇ ਮਹਿਮਾਨਾਂ ਦੀ ਪਰਾਹੁਣਚਾਰੀ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਭਾਰਤ ਪਹੁੰਚ ਗਏ ਹਨ।

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link