12.02C Vancouver
ADS

May 1, 2023 6:38 PM - B.C. Government

ਸੂਬਾ ਟਿਕਾਊ ਪਹੁੰਚਯੋਗ ਟੈਕਸੀ ਸੇਵਾਵਾਂ ਦੀ ਸਹਾਇਤਾ ਕਰ ਰਿਹਾ ਹੈ

Share On
province-supports-sustainable-accessible-taxi-services
This funding is helping reduce the financial impacts of necessary maintenance work on nearly 400 wheelchair-accessible taxis.

ਸੂਬੇ ਭਰ ਵਿੱਚ ਪਹੁੰਚਯੋਗਤਾ ਦੀਆਂ ਚੁਣੌਤੀਆਂ ਵਾਲੇ ਵਧੇਰੇ ਲੋਕਾਂ ਕੋਲ ਜਲਦੀ ਹੀ ਵ੍ਹੀਲਚੇਅਰ-ਐਕਸੈਸਿਬਲ ਟੈਕਸੀਆਂ ਤੱਕ ਬੇਹਤਰ ਪਹੁੰਚ ਹੋਵੇਗੀ, ਉਡੀਕ ਸਮੇਂ ਨੂੰ ਘਟਾਇਆ ਜਾਵੇਗਾ, ਅਤੇ ਉਹ ਆਪਣੇ ਭਾਈਚਾਰਿਆਂ ਵਿੱਚ ਆਸਾਨੀ ਨਾਲ ਘੁੰਮ-ਫਿਰ ਸਕਣਗੇ।

ਇਸ ਸਾਲ ਜਨਵਰੀ ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਸੂਬਾ 51 ਟੈਕਸੀ ਕੰਪਨੀਆਂ ਨੂੰ ਆਪਣੇ ‘ਪੈਸੰਜਰ ਟ੍ਰਾਂਸਪੋਰਟੇਸ਼ਨ ਐਕਸੈਸਬੀਲਿਟੀ ਪ੍ਰੋਗਰਾਮ ਮੇਨਟੇਨੈਂਸ ਰਿਬੇਟ’ ਰਾਹੀਂ ਕੁੱਲ $2.6 ਮਿਲੀਅਨ ਗ੍ਰਾਂਟਸ ਵਿੱਚ ਦੇ ਚੁੱਕਾ ਹੈ।

ਇਸ ਫੰਡਿੰਗ ਨਾਲ ਲਗਭਗ 400 ਵ੍ਹੀਲਚੇਅਰ-ਐਕਸੈਸਿਬਲ ਟੈਕਸੀਆਂ 'ਤੇ ਜ਼ਰੂਰੀ ਰੱਖ-ਰਖਾਅ ਦੇ ਕੰਮ ਦੇ ਵਿੱਤੀ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ।

"ਵ੍ਹੀਲਚੇਅਰ-ਐਕਸੈਸਿਬਲ ਟੈਕਸੀਆਂ ਦੇ ਰੱਖ-ਰਖਾਅ ਦੇ ਖਰਚਿਆਂ ਨੂੰ ਘਟਾਉਣ ਨਾਲ ਮੌਜੂਦਾ ਵਾਹਨਾਂ ਨੂੰ ਚੰਗੀ ਸਥਿਤੀ ਵਿੱਚ ਰੱਖਿਆ ਜਾ ਸਕੇਗਾ ਅਤੇ ਵਧੇਰੇ ਸਪਲਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ," ਢੋਆ ਢੁਆਈ ਅਤੇ ਬੁਨਿਆਦੀ ਢਾਂਚੇ ਦੇ ਮੰਤਰੀ, ਰੌਬ ਫਲੈਮਿੰਗ ਨੇ ਕਿਹਾ।

"ਇਸ ਨਾਲ ਕੰਪਨੀਆਂ ਨੂੰ ਇਹਨਾਂ ਵਾਹਨਾਂ ਲਈ ਡਰਾਈਵਰਾਂ ਦੀ ਭਰਤੀ ਅਤੇ ਉਹਨਾਂ ਨੂੰ ਬਰਕਰਾਰ ਰੱਖਣਾ ਵੀ ਆਸਾਨ ਬਣੇਗਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਸੂਬੇ ਭਰ ਵਿੱਚ ਵਧੇਰੇ ਲੋਕਾਂ ਦੀ ਇਹਨਾਂ ਵਿਸ਼ੇਸ਼ ਟੈਕਸੀਆਂ ਤੱਕ ਪਹੁੰਚ ਹੋਵੇਗੀ।"

ਐਕਸੈਸਿਬਲ ਟੈਕਸੀਆਂ ਦੀ ਮਾਲਕੀ ਅਤੇ ਰੱਖ-ਰਖਾਅ ਨਾਲ ਸੰਬੰਧਤ ਖਰਚਿਆਂ ਨੂੰ ਘਟਾ ਕੇ, ਸੂਬਾ ਵਧੇਰੇ ਔਪਰੇਟਰਾਂ ਲਈ ਇਸ ਤਰ੍ਹਾਂ ਦੇ ਹੋਰ ਵਾਹਨਾਂ ਨੂੰ ਆਪਣੀ ਫਲੀਟ (ਕਈ ਟੈਕਸੀਆਂ) ਵਿੱਚ ਲਿਆਉਣਾ ਆਸਾਨ ਬਣਾ ਰਿਹਾ ਹੈ।

ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਧੇਰੇ ਲੋਕਾਂ ਨੂੰ ਆਪਣੀ ਜ਼ਰੂਰਤ ਦੀਆਂ ਜਗ੍ਹਾਵਾਂ ‘ਤੇ ਜਾਣ ਦੀ ਬੇਹਤਰ ਸੁਵਿਧਾ ਹੋਵੇਗੀ, ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ।

"ਇਹ ਛੋਟਾਂ ਉਹਨਾਂ ਵਿੱਤੀ ਰੁਕਾਵਟਾਂ ਨੂੰ ਦੂਰ ਕਰ ਰਹੀਆਂ ਹਨ ਜਿਨ੍ਹਾਂ ਕਾਰਣ ਅਪਾਹਜ ਲੋਕਾਂ ਲਈ ਪਹੁੰਚ ਨੂੰ ਬੇਹਤਰ ਬਣਾਉਣ ਵਿੱਚ ਅਸਲ ਤੌਰ ‘ਤੇ ਚੁਣੌਤੀ ਪੈਦਾ ਹੁੰਦੀ ਹੈ," ਬੁਨਿਆਦੀ ਢਾਂਚਾ ਅਤੇ ਟ੍ਰਾਂਜ਼ਿਟ ਲਈ ਮਨਿਸਟਰ ਔਫ ਸਟੇਟ, ਡੈਨ ਕੂਲਟੇਰ ਨੇ ਕਿਹਾ।

"ਪੈਸੇਂਜਰ ਟਰਾਂਸਪੋਰਟੇਸ਼ਨ ਐਕਸੈਸਬਿਲਟੀ ਪ੍ਰੋਗਰਾਮ ਦਾ ਧੰਨਵਾਦ, ਜਿਸ ਕਾਰਣ ਵਧੇਰੇ ਲੋਕਾਂ ਕੋਲ ਕੰਮ ਕਰਨ, ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਅਤੇ ਆਪਣੇ ਭਾਈਚਾਰਿਆਂ ਵਿੱਚ ਘੁੰਮਣ-ਫਿਰਨ ਲਈ ਭਰੋਸੇਯੋਗ ਆਵਾਜਾਈ ਹੋਵੇਗੀ।"

ਅਗਲੇ ਦੋ ਸਾਲਾਂ ਦੌਰਾਨ, ਮੰਤਰਾਲਾ ਹੋਰ ਵਧੇਰੇ ਫੰਡਿੰਗ ਸਟ੍ਰੀਮਾਂ ਦੀ ਸ਼ੁਰੂਆਤ ਕਰੇਗਾ ਜੋ ਵ੍ਹੀਲਚੇਅਰ-ਐਕਸੈਸਿਬਲ ਟੈਕਸੀਆਂ ਨੂੰ ਚਲਾਉਣ, ਖਰੀਦਣ ਅਤੇ ਬਦਲਣ ਦੀ ਲਾਗਤ ਨੂੰ ਘਟਾਉਣ 'ਤੇ ਕੇਂਦ੍ਰਤ ਹੋਣਗੀਆਂ, ਅਤੇ ਡਰਾਈਵਰਾਂ ਨੂੰ ਸਿਖਲਾਈ ਵੀ ਮਿਲੇਗੀ, ਜਿਸ ਨਾਲ ਯਾਤਰੀਆਂ ਨੂੰ ਉਨ੍ਹਾਂ 'ਤੇ ਜ਼ਿਆਦਾ ਭਰੋਸਾ ਕਰਨ ਵਿੱਚ ਮਦਦ ਮਿਲੇਗੀ।

ਇਹ ਫੰਡਿੰਗ ਟੈਕਸੀ ਉਦਯੋਗ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੁਣ ਵਧੇਰੇ ਵ੍ਹੀਲਚੇਅਰ-ਐਕਸੈਸਿਬਲ ਟੈਕਸੀਆਂ ਉਪਲਬਧ ਹਨ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link