18.64C Vancouver
ADS

Dec 13, 2020 7:05 PM -

ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਪੰਜਾਬ ਦੇ ਡੀ.ਆਈ.ਜੀ. (ਜੇਲ੍ਹਾਂ) ਦਾ ਅਸਤੀਫ਼ਾ

Share On
punjab-dig-prisons-resigns-in-support-of-farmers-protest
D.I.G. (Prisons) Punjab, Lakhminder Singh Jakhar talking with ANI/ ANI

ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਪੰਜਾਬ ਦੇ ਡੀ.ਆਈ.ਜੀ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਜਾਖੜ ਨੇ ਏ.ਐਨ.ਆਈ. ਨੂੰ ਦੱਸਿਆ ਕਿ ਉਹ ਇਕ ਕਿਸਾਨ ਦੇ ਪੁੱਤ ਹਨ ਅਤੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਨਹੀਂ ਕਰ ਸਕਦੇ।

"ਮੈਨੂੰ ਅਜਿਹਾ ਕਰਨਾ ਪੈਣਾ ਹੈ ਕਿਉਂਕਿ ਮੈਂ ਕਿਸਾਨਾਂ ਦੇ, ਆਪਣੇ ਪੁੱਤਰ ਦੇ, ਤੇ ਅਗਲੀ ਪੀੜ੍ਹੀ ਦੇ ਭਵਿੱਖ ਪ੍ਰਤੀ ਆਪਣੀਆਂ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦਾ।"

ਬੱਤੀ ਸਾਲਾਂ ਤੋਂ ਸਰਕਾਰੀ ਸੇਵਾ ਨਿਭਾ ਰਹੇ ਜਾਖੜ ਨੇ ਆਪਣੀ ਇਕਆਸੀ ਵਰ੍ਹਿਆਂ ਦੀ ਬਜ਼ੁਰਗ ਮਾਂ ਨਾਲ ਸਲਾਹ ਕਰਨ ਤੋਂ ਬਾਅਦ ਆਪਣਾ ਅਸਤੀਫ਼ਾ ਹੋਮ ਅਫੇਅਰਜ਼ ਦੇ ਸਟੇਟ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਸ਼ਨੀਵਾਰ ਨੂੰ ਭੇਜਿਆ।

ਜਾਖੜ ਦਾ ਮੰਨਣਾ ਹੈ ਕਿ ਸੂਬਿਆਂ ਦੀ ਭਲਾਈ ਖਾਤਰ ਸੈਂਟਰ ਨੂੰ ਇਹ ਕਿਸਾਨੀ ਕਾਨੂੰਨ ਦੁਬਾਰਾ ਘੜਨੇ ਚਾਹੀਦੇ ਹਨ। "ਸੈਂਟਰਲ ਸਰਕਾਰ ਨੇ ਅਜਿਹੇ ਕਾਨੂੰਨ ਕਿਉਂ ਘੜੇ ਹਨ ਜਿਹੜੇ ਕਿਸਾਨਾਂ ਨੂੰ ਪਸੰਦ ਨਹੀਂ? ਇਸ ਮੁੱਦੇ ਤੇ ਫ਼ੈਸਲਾ ਸੂਬਿਆਂ ਵੱਲੋਂ ਲਿਆ ਜਾਣਾ ਚਾਹੀਦਾ ਹੈ ਸੈਂਟਰ ਵੱਲੋਂ ਨਹੀਂ।"

"ਕੁਝ ਲੋਕ ਇਸ ਸੰਘਰਸ਼ ਨੂੰ ਸਮਾਜ ਵਿਰੋਧੀ ਅਤੇ ਅਤਿਵਾਦੀ ਗਤੀਵਿਧੀਆਂ ਨਾਲ ਜੋਡ਼ਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਕੇਵਲ ਸਾਧਾਰਨ ਕਿਸਾਨ ਹਨ ਜੋ ਆਪਣੀ ਜ਼ਮੀਨ ਬਚਾਉਣਾ ਚਾਹੁੰਦੇ ਹਨ।"

ਅਸਤੀਫੇ ਦੀ ਪ੍ਰਕਿਰਿਆ ਬਾਰੇ ਜਾਖੜ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਕਿਸੇ ਵਿਅਕਤੀ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਤਿੰਨ ਮਹੀਨੇ ਦਾ ਨੋਟਿਸ ਦੇਣਾ ਪੈਂਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਵਿਅਕਤੀ ਨੂੰ ਉਨ੍ਹਾਂ ਤਿੰਨ ਮਹੀਨਿਆਂ ਦੀ ਤਨਖਾਹ ਜਮ੍ਹਾਂ ਕਰਵਾਉਣੀ ਪੈਂਦੀ ਹੈ। "ਮੈਂ ਇਹ ਰਕਮ ਇੱਕ ਘੰਟੇ ਦੇ ਅੰਦਰ ਜਮ੍ਹਾਂ ਕਰਾਉਣ ਲਈ ਤਿਆਰ ਹਾਂ ਕਿਉਂਕਿ ਮੈਂ ਹੁਣ ਇਹ ਪਦ ਛੱਡਣਾ ਚਾਹੁੰਦਾ ਹਾਂ।", ਜਾਖੜ ਨੇ ਕਿਹਾ।

Latest news

high-risk-driving-enforcement-in-burnaby-puts-the-brakes-on-170-drivers
Punjabi

ਬਰਨਬੀ ਵਿੱਚ ਹਾਈ ਰਿਸਕ ਡਰਾਈਵਿੰਗ ਇਨਫੋਰਸਮੈਂਟ ਨੇ 170 ਡਰਾਈਵਰਾਂ 'ਤੇ ਕੀਤੀ ਕਾਰਵਾਈ

ਬਰਨਬੀ ਪੁਲਿਸ ਨੇ ਮਈ ਮਹੀਨੇ ਦੌਰਾਨ ਹਾਈ ਰਿਸਕ ਡਰਾਈਵਿੰਗ ਮੁਹਿੰਮ ਦੇ ਹਿੱਸੇ ਵਜੋਂ ਸਪੀਡਿੰਗ ਦੇ ਮਾਮਲੇ ਵਿਚ 170 ਡਰਾਈਵਰਾਂ 'ਤੇ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ,ਇਹ ਕਾਰਵਾਈ ਵੱਖ-ਵੱਖ ਥਾਵਾਂ ਅਤੇ ਦਿਨ ਦੇ ਵੱਖ-ਵੱਖ ਸਮਿਆਂ 'ਤੇ ਕੀਤੀ ਗਈ। ਇਹ ਸਾਰੇ ਡਰਾਈਵਰ ਤੈਅ ਸਪੀਡ ਲਿਮਿਟ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ।
fifa-world-cup-opener-in-vancouver-sets-public-transit-ridership-record
Punjabi

ਵੈਨਕੂਵਰ ਵਿੱਚ ਫੀਫਾ ਵਰਲਡ ਕੱਪ ਦੇ ਪਹਿਲੇ ਮੈਚ ਨੇ ਆਵਾਜਾਈ ਦੇ ਤੋੜੇ ਪਿਛਲੇ ਸਾਰੇ ਰਿਕਾਰਡ

ਵੈਨਕੂਵਰ ਵਿਚ ਫੀਫਾ ਵਰਲਡ ਕੱਪ 2026 ਦੇ ਪਹਿਲੇ ਮੈਚ ਨੇ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਟਰਾਂਸਲਿੰਕ ਮੁਤਾਬਕ 13 ਜੂਨ ਨੂੰ 2010 ਵਿੰਟਰ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਈਵੈਂਟ ਵਾਲੇ ਦਿਨ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਬਲਿਕ ਟਰਾਂਜ਼ਿਟ ਦੀ ਵਰਤੋਂ ਕੀਤੀ। ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕ ਆਸਟ੍ਰੇਲੀਆ ਅਤੇ ਤੁਰਕੀ ਵਿਚਾਲੇ ਹੋਏ ਰੋਮਾਂਚਕ ਮੈਚ ਨੂੰ ਦੇਖਣ ਲਈ ਬੀ.ਸੀ. ਪਲੇਸ ਅਤੇ ਫੀਫਾ ਫੈਨ ਫੈਸਟੀਵਲ ਵਿਖੇ ਪਹੁੰਚੇ।
motorcyclist-killed-in-maple-ridge-collision-investigation-ongoing
Punjabi

ਮੈਪਲ ਰਿਜ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ

ਮੈਪਲ ਰਿਜ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 8.45 ਵਜੇ ਲੌਹੀਡ ਹਾਈਵੇ ਅਤੇ 287 ਸਟ੍ਰੀਟ 'ਤੇ ਵਾਪਰਿਆ। ਇਸ ਕਾਰਨ ਲੌਹੀਡ ਹਾਈਵੇ 'ਤੇ ਵੈਸਟ ਬਾਊਂਡ ਆਵਾਜਾਈ ਬੰਦ ਕਰਨੀ ਪਈ ਜਿਸ ਨੂੰ ਐਤਵਾਰ ਤੜਕੇ 4:35 ਵਜੇ ਮੁੜ ਖੋਲ੍ਹਿਆ ਗਿਆ। ਇੱਥੇ ਇਕ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਟੱਕਰ ਹੋਈ,ਜਿਸ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਦੇ ਏਅਰਬੈਗ ਖੁੱਲ੍ਹ ਗਏ।
canada-reports-second-consecutive-annual-decline-in-opioid-overdose-deaths
Punjabi

ਕੈਨੇਡਾ 'ਚ ਓਪੀਔਡ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਦੂਜੇ ਸਾਲ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਵਿੱਚ ਓਪੀਔਡ ਦੇ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਸਾਲ ਵੀ ਗਿਰਾਵਟ ਦਰਜ ਕੀਤੀ ਗਈ ਹੈ,ਇਸ ਦਾ ਖੁਲਾਸਾ ਸਾਲ 2025 ਦੀ ਰਿਪੋਰਟ ਵਿਚ ਹੋਇਆ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ, ਸਾਲ 2024 ਵਿੱਚ ਆਈ ਕਮੀ ਤੋਂ ਬਾਅਦ ਹੁਣ ਪਿਛਲੇ ਸਾਲ ਵੀ ਮੌਤਾਂ ਦਾ ਅੰਕੜਾ ਘਟਿਆ ਹੈ ਪਰ ਇਸ ਸੁਧਾਰ ਦੇ ਬਾਵਜੂਦ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲ 5,630 ਲੋਕਾਂ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆਈ ਹੈ। ਇਸ ਮੁਤਾਬਕ ਹਰ ਰੋਜ਼ ਕਰੀਬ 15 ਲੋਕਾਂ ਦੀ ਮੌਤ ਓਪੀਔਡ ਦੀ ਓਵਰਡੋਜ਼ ਕਾਰਨ ਹੋਈ।
metro-vancouver-outside-workers-begin-full-strike-after-17-months-without-contract
Punjabi

17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਮੈਟਰੋ ਵੈਨਕੂਵਰ ਦੇ ਬਾਹਰੀ ਕਰਮਚਾਰੀਆਂ ਨੇ ਹੜਤਾਲ ਕੀਤੀ ਸ਼ੁਰੂ

ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਲਗਭਗ 700 ਵਰਕਰ ਇਸ ਹੜਤਾਲ ਵਿੱਚ ਸ਼ਾਮਲ ਹਨ। ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੈਸੀ ਮੇਡੀਰੋਸ ਮੁਤਾਬਕ, ਮੈਨੇਜਮੈਂਟ ਲਗਾਤਾਰ ਫਰੰਟਲਾਈਨ ਵਰਕਰਾਂ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕਰ ਰਹੀ ਹੈ, ਜੋ ਪੂਰੇ ਖੇਤਰ ਵਿਚ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਹਨ। ਹਾਲਾਂਕਿ, ਜ਼ਰੂਰੀ ਸੇਵਾਵਾਂ ਦੇਣ ਵਾਲੇ ਕਰਮਚਾਰੀ ਜੌਬਸ 'ਤੇ ਰਹਿਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link