16.07C Vancouver
ADS

Sep 23, 2024 8:02 PM - Connect Newsroom

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਬਾਰੇ ਅਦਾਲਤ ’ਚ ਦਿੱਤਾ ਹਲਫ਼ਨਾਮਾ

Share On
punjab-police-gave-an-affidavit-in-the-court-about-amritpal-singh-and-his-associates
It is to be noted that Amritpal Singh and his colleagues had challenged the imposition of NSA on them again in the Punjab-Haryana High Court.

ਪੰਜਾਬ ਪੁਲਿਸ ਨੇ ਕਰੀਬ ਡੇਢ ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ’ਤੇ ਮੁੜ ਐੱਨਐੱਸਏ ਲਗਾਉਣ ਸੰਬੰਧੀ ਹਾਲ ਹੀ ਵਿਚ ਅਦਾਲਤ ਵਿਚ ਜਵਾਬ ਦਾਇਰ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਮੁਲਜ਼ਮ ਨਾ ਸਿਰਫ ਸੂਬੇ ਦੀ ਕਾਨੂੰਨ ਵਿਵਸਥਾ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਲਈ ਵੀ ਖ਼ਤਰਾ ਹਨ।

ਇਸ ਲਈ ਉਨ੍ਹਾਂ ’ਤੇ ਐੱਨ.ਐੱਸ.ਏ. ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ। ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਵਿਚ ਅੰਮ੍ਰਿਤਪਾਲ ਦੀਆਂ ਕੁਝ ਵੀਡੀਓ ਕਲਿੱਪ ਦਾ ਹਵਾਲਾ ਦਿੱਤਾ।

ਗੌਰਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਉਨ੍ਹਾਂ ’ਤੇ ਦੁਬਾਰਾ ਐੱਨ.ਐੱਸ.ਏ. ਲਗਾਏ ਜਾਣ ਨੂੰ ਚੁਣੌਤੀ ਦਿੱਤੀ ਸੀ।

Latest news

b-c-premier-david-eby-cuts-china-trade-trip-short-amid-pipeline-debate
Punjabi

ਚੀਨ ਦੌਰਾ ਘਟਾ ਕੇ ਵਾਪਸ ਆਉਣਗੇ ਪ੍ਰੀਮੀਅਰ ਈਬੀ, ਨਵੀਂ ਪਾਈਪਲਾਈਨ 'ਤੇ ਸਿਆਸਤ ਗਰਮ

ਪ੍ਰੀਮੀਅਰ ਡੇਵਿਡ ਈਬੀ ਨੇ ਚੀਨ ਲਈ ਆਪਣੇ ਵਪਾਰਕ ਦੌਰੇ ਨੂੰ ਘਟਾ ਕੇ ਤਿੰਨ ਦਿਨਾਂ ਲਈ ਕਰ ਦਿੱਤਾ ਹੈ, ਪਹਿਲਾਂ ਇਹ 27 ਜੂਨ ਤੋਂ 3 ਜੁਲਾਈ ਤੱਕ ਦੇ ਇੱਕ ਹਫ਼ਤੇ ਲਈ ਤੈਅ ਕੀਤਾ ਗਿਆ ਸੀ। ਇਸ ਵਿਜ਼ਿਟ ਵਿਚ ਕਟੌਤੀ ਉਦੋਂ ਕੀਤੀ ਗਈ ਹੈ ਜਦੋਂ ਐਲਬਰਟਾ ਵਲੋਂ 1 ਜੁਲਾਈ ਨੂੰ ਨਵੀਂ ਤੇਲ ਪਾਈਪਲਾਈਨ ਲਈ ਫੈਡਰਲ ਮਨਜ਼ੂਰੀ ਵਾਸਤੇ ਰਸਮੀ ਤੌਰ 'ਤੇ ਅਰਜ਼ੀ ਦੇਣ ਦੀ ਉਮੀਦ ਹੈ।
calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link