12.89C Vancouver
ADS

Oct 7, 2021 9:11 PM -

ਕਿਊਬੈਕ 'ਚ ਦੋ ਛੋਟੇ ਬੱਚਿਆਂ ਲਈ ਜਾਰੀ ਐਂਬਰ ਐਲਰਟ ਕੀਤਾ ਰੱਦ, ਦੋਵੇਂ ਸੁਰੱਖਿਅਤ ਮਿਲੇ

Share On
quebec-police-cancel-amber-alert-after-2-kids-aged-3-and-1-found-safe
Quebec provincial police cancelled an Amber Alert on Thursday afternoon after two young children who had allegedly been abducted were found safe in New Brunswick. (Photo - Quebec police/Twitter)

ਕਿਊਬੈਕ 'ਚ ਜਾਰੀ ਐਂਬਰ ਐਲਰਟ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਐਂਬਰ ਐਲਰਟ ਅੱਜ ਸਵੇਰੇ ਜਾਰੀ ਕੀਤਾ ਗਿਆ ਸੀ।

ਦੱਸਿਆ ਗਿਆ ਸੀ ਕਿ 2 ਛੋਟੇ ਬੱਚਿਆਂ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੀ ਮਾਂ ਨੇ ਅਗਵਾ ਕਰ ਲਿਆ ਸੀ।

ਹਾਲਾਂਕਿ ਹੁਣ ਦੋਵੇਂ ਬੱਚੇ ਸੁਰੱਖਿਅਤ ਮਿਲ ਗਏ ਹਨ।

ਦੋਵਾਂ ਦੀ ਉਮਰ 3 ਅਤੇ 1 ਸਾਲ ਦੱਸੀ ਗਈ ਹੈ।

ਦੋਵਾਂ ਬੱਚਿਆਂ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੀ ਮਾਂ ਬੁੱਧਵਾਰ ਸ਼ਾਮ ਕਰੀਬ 4 ਵਜੇ ਸਟਨ ਦੇ ਇਲਾਕੇ 'ਚ ਆਪਣੇ ਨਾਲ ਲੈ ਗਈ ਸੀ।

ਸਥਾਨਿਕ ਸਮੇਂ ਅਨੁਸਾਰ ਇਹ ਐਂਬਰ ਐਲਰਟ ਦੁਪਹਿਰ ਦੇ ਸਮੇਂ ਜਾਰੀ ਕੀਤਾ ਗਿਆ ਅਤੇ ਕਰੀਬ ਇੱਕ ਘੰਟੇ ਬਾਅਦ ਐਂਬਰ ਐਲਰਟ ਰੱਦ ਕਰ ਦਿੱਤਾ ਗਿਆ।

ਤਿੰਨਾਂ ਲੋਕਾਂ ਨੂੰ ਨਿਊ ਬਰੰਸਵਿਕ 'ਚ ਰੂਟ 16 'ਤੇ ਲੋਕੇਟ ਕੀਤਾ ਗਿਆ।

Latest news

vancouver-police-seek-public-help-locating-missing-man-last-seen-near-vgh
Punjabi

ਵੈਨਕੂਵਰ ਪੁਲਿਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਮੂਲ ਦੇ ਇੱਕ 30 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ, ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਵੈਨਕੂਵਰ ਜਨਰਲ ਹਸਪਤਾਲ ਦੇ ਖੇਤਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪੁਲਿਸ ਵਲੋਂ ਉਸ ਦੀ ਪਛਾਣ ਸਾਹਿਲ ਢੱਲੇ ਵਜੋਂ ਦੱਸੀ ਗਈ ਹੈ।
alberta-court-blocks-separation-petition-over-lack-of-first-nations-consultation
Punjabi

ਐਲਬਰਟਾ ਅਦਾਲਤ ਨੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰੇ ਦੀ ਘਾਟ ਕਾਰਨ ਵੱਖਰੇ ਹੋਣ ਸਬੰਧੀ ਪਟੀਸ਼ਨ ਕੀਤੀ ਰੱਦ

ਐਲਬਰਟਾ ਦੀ ਇਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਚੱਲ ਰਹੀ ਪਟੀਸ਼ਨ ਨੂੰ ਰੱਦ ਕਰਦਿਆਂ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਮੁਤਾਬਕ ਸੂਬਾ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਵਿੱਚ ਨਾਕਾਮ ਰਹੀ ਹੈ।
honda-pauses-proposed-15b-ev-project-in-ontario-indefinitely
Punjabi

ਹੋਂਡਾ ਨੇ ਓਨਟਾਰੀਓ ਵਿੱਚ ਪ੍ਰਸਤਾਵਿਤ $15 ਬਿਲੀਅਨ EV ਪ੍ਰੋਜੈਕਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਮੁਅੱਤਲ

ਕੈਨੇਡਾ ਵਿਚ ਹੋਂਡਾ ਮੋਟਰ ਨੇ ਆਪਣੇ $15-ਬਿਲੀਅਨ ਦੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਪਲਾਂਟ ਓਨਟਾਰੀਓ ਦੇ ਐਲੀਸਟਨ ਵਿਚ ਲਗਾਇਆ ਜਾਣਾ ਸੀ। ਵੀਰਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਇਸ ਅਚਾਨਕ ਬਿਆਨ ਨੇ ਕੈਨੇਡੀਅਨ ਅੋਟੋਮੋਬਾਈਲ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਪਲਾਂਟ ਵਿਚ 1,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਇਹ ਉਮੀਦ ਹੁਣ ਖ਼ਤਮ ਹੋ ਗਈ ਹੈ।
ontario-court-sentences-truck-driver-in-crash-that-killed-former-olympian-alexandra-paul
Punjabi

ਓਨਟਾਰੀਓ ਅਦਾਲਤ ਵਲੋਂ ਭਾਰਤੀ ਮੂਲ ਦੇ ਟਰੱਕ ਡਰਾਇਵਰ ਨੂੰ ਸੁਣਾਈ ਗਈ ਸਜ਼ਾ

ਕੈਨੇਡਾ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ ਇੱਕ ਭਿਆਨਕ ਸੜਕ ਹਾਦਸੇ ਦੇ ਸਬੰਧ ਵਿਚ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਕਰੀਬ ਤਿੰਨ ਸਾਲ ਪਹਿਲਾਂ ਵਾਪਰੇ ਹਾਦਸੇ ਲਈ ਦਿੱਤੀ ਗਈ ਹੈ, ਜਿਸ ਵਿਚ 2014 ਦੀਆਂ ਸੋਚੀ ਵਿੰਟਰ ਓਲੰਪਿਕ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੀ ਫਿਗਰ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ।
b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link