Sep 19, 2024 7:41 PM - The Canadian Press

ਕੈਨੇਡਾ ਵਿਚ ਟਰੂਡੋ ਸਰਕਾਰ ਖਿਲਾਫ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ। ਅਵਿਸ਼ਵਾਸ ਵੋਟਿੰਗ ਵਿਚ ਟਰੂਡੋ ਸਰਕਾਰ ਨੂੰ ਸਮਰਥਨ ਦੇਣ ਦੀ ਘੋਸ਼ਣਾ ਕਰ ਚੁੱਕੀ ਬਲਾਕ ਕਿਊਬੈਕਵਾ ’ਤੇ ਵੀ ਸਰਕਾਰ ਨੂੰ ਡੇਗਣ ਦਾ ਦਬਾਅ ਵੱਧ ਰਿਹਾ ਹੈ।
ਕਿਊਬੈਕ ਦੇ ਪ੍ਰੀਮੀਅਰ ਫਰਾਂਕੋਇਸ ਲੇਗੌਲਟ ਨੇ ਬਲਾਕ ਕਿਊਬੈਕਵਾ ਦੀ ਭਾਈਵਾਲ ਪਾਰਟੀ ਦੇ ਲੀਡਰ ਪਾਲ ਸੈਂਟ ਪੈਰੀ ’ਤੇ ਜ਼ੋਰ ਪਾਇਆ ਹੈ ਕਿ ਉਹ ਅੱਜ ਥੋੜ੍ਹਾ ਇਸ ਗੱਲ ਦਾ ਸਾਹਸ ਦਿਖਾਉਣ ਕਿ ਬਲਾਕ ਕਿਊਬੈਕਵਾ ਆਪਣਾ ਮਨ ਬਦਲੇ ਤੇ ਅਗਲੇ ਹਫ਼ਤੇ ਕੰਜ਼ਰਵੇਟਿਵ ਦੇ ਅਵਿਸ਼ਵਾਸ ਮੋਸ਼ਨ ਦਾ ਸਮਰਥਨ ਕਰੇ।
ਦਰਅਸਲ, ਬਲਾਕ ਕਿਊਬੈਕਵਾ ਅਤੇ ਪਾਰਟੀ ਕਿਊਬੈਕਸ ਵਿਚਾਰਧਾਰਾ ਪੱਖੋਂ ਇੱਕ ਹਨ, ਇਹ ਦੋਵੇਂ ਕਿਊਬੈਕ ਦੀ ਆਜ਼ਾਦੀ ਦੀਆਂ ਸਮਰਥਕ ਰਹੀਆਂ ਹਨ। ਲੇਗੌਲਟ ਸੂਬੇ ਵਿਚ ਵਧੇਰੇ ਅਸਥਾਈ ਪ੍ਰਵਾਸੀਆਂ ਖਾਸ ਤੌਰ ’ਤੇ ਸ਼ਰਣ ਮੰਗਣ ਵਾਲੇ ਟਰੂਡੋ ਸਰਕਾਰ ਨਾਲ ਨਾਰਾਜ਼ ਹਨ। ਇਸ ਲਈ ਉਹ ਚਾਹੁੰਦੇ ਹਨ ਕਿ ਜਲਦ ਸਰਕਾਰ ਬਦਲੇ।
ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰੇ 24 ਸਤੰਬਰ ਨੂੰ ਲਿਬਰਲਸ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨਗੇ ਅਤੇ ਸਰਕਾਰ ਡੇਗਣ ਲਈ ਉਸ ਨੂੰ ਐੱਨ.ਡੀ.ਪੀ. ਅਤੇ ਬਲਾਕ ਕਿਊਬੈਕਵਾ ਦੋਵਾਂ ਦੇ ਸਮਰਥਨ ਦੀ ਲੋੜ ਹੋਵੇਗੀ।




