May 13, 2020 8:29 PM -

ਕਿਊਬੈਕ ਦੇ ਪ੍ਰੀਮਿਅਰ ਫ੍ਰਾਂਸੂਆ ਲੈਗੌਲਟ ਨੇ ਅੱਜ ਮੰਨਿਆ ਹੈ ਕਿ ਸੂਬੇ 'ਚ ਕੀਤੇ ਜਾ ਰਹੇ ਕੋਵਿਡ-19 ਦੇ ਟੈਸਟ, ਰੱਖੇ ਗਏ ਟੀਚੇ ਤੱਕ ਨਹੀਂ ਪਹੁੰਚ ਸਕੇ ਹਨ।
ਪ੍ਰੀਮਿਅਰ ਨੇ ਅੱਜ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਆਖਿਆ ਕਿ ਟੈਸਟਿੰਗ ਟਾਰਗੈਟ ਹਰ ਰੋਜ਼ 14,000 ਟੈਸਟ ਕਰਨ ਦਾ ਹੈ, ਪਰ ਅਜੇ ਤੱਕ ਹਰ ਰੋਜ਼ ਕਰੀਬ 9,000 ਟੈਸਟ ਹੀ ਹੋ ਪਾ ਰਹੇ ਹਨ।
ਪ੍ਰੀਮਿਅਰ ਨੇ ਅੱਜ ਫੇਰ ਦੋਹਰਾਇਆ ਕਿ ਸੂਬੇ ਦੇ ਲੋਕ, ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਜ਼ਰੂਰ ਪਹਿਨ ਕੇ ਰੱਖਣ।
ਹਾਲਾਂਕਿ ਉਨ੍ਹਾਂ ਕਿਹਾ ਕਿ ਫ਼ਿਲਹਾਲ ਮਾਸਕ ਪਹਿਨਣਾ ਕੰਪਲਸਰੀ ਨਹੀਂ ਬਣਾਇਆ ਜਾ ਰਿਹਾ ਹੈ।
ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 39,931 ਤੱਕ ਪਹੁੰਚ ਗਈ ਹੈ।
ਦੂਜੇ ਪਾਸੇ ਸੂਬੇ 'ਚ 89 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 3,220 ਹੋ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ 706 ਨਵੇਂ ਮਾਮਲੇ ਸਾਹਮਣੇ ਆਏ ਦੱਸੇ ਗਏ ਹਨ।




