12.72C Vancouver
ADS

Nov 6, 2024 8:04 PM - The Canadian Press

ਟਰੰਪ ਦੀ ਜਿੱਤ ਤੋਂ ਬਾਅਦ ਸੂਬੇ ਵਿਚ ਪ੍ਰਵਾਸੀਆਂ ਦਾ ਹੜ੍ਹ ਆਉਣ ਦੀ ਸੰਭਾਵਨਾ: ਫਰੈਂਕੋਇਸ ਲੇਗੌਲਟ

Share On
quebec-premier-warns-of-a-possible-influx-of-migrants-following-trumps-election
Legault says he wants to be sure that Canada's border and airports are well-protected, and he plans to follow up with the federal government every week about the number of new arrivals in Quebec.(Photo: The Canadian Press)

ਕਿਊਬੈਕ ਦੇ ਪ੍ਰੀਮੀਅਰ ਫਰੈਂਕੋਇਸ ਲੇਗੌਲਟ ਨੇ ਅਮਰੀਕਾ ਚੋਣਾਂ ਵਿਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਸੂਬੇ ਵਿਚ ਪ੍ਰਵਾਸੀਆਂ ਦਾ ਹੜ੍ਹ ਆਉਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਜਤਾਈ ਹੈ। ਲੇਗੌਲਟ ਨੇ ਟਰੂਡੋ ਸਰਕਾਰ ਨੂੰ ਕੈਨੇਡਾ ਦੇ ਬਾਰਡਰ ਅਤੇ ਏਅਰਪੋਰਟ ਦੀ ਨਿਗਰਾਨੀ ਵਧਾਉਣ ਲਈ ਕਿਹਾ ਹੈ, ਪ੍ਰੀਮੀਅਰ ਨੇ ਕਿਹਾ ਕਿ ਉਹ ਕਿਊਬੈਕ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਹਰ ਹਫ਼ਤੇ ਫੈਡਰਲ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੀ ਯੋਜਨਾ ਬਣਾ ਰਹੇ ਹਨ।

ਦਰਅਸਲ, ਟਰੰਪ ਨੇ ਲੱਖਾਂ ਗੈਰ-ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਨੂੰ ਆਪਣੀ ਪ੍ਰਮੁੱਖ ਤਰਜੀਹਾਂ ਵਿਚੋਂ ਇੱਕ ਦੱਸਿਆ ਹੈ। ਲੇਗੌਲਟ ਨੂੰ ਡਰ ਹੈ ਕਿ ਇਸ ਕਦਮ ਨਾਲ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਕੈਨੇਡਾ ਵਿਚ ਕਿਊਬੈਕ ਦਾ ਰੁਖ਼ ਕਰ ਸਕਦੇ ਹਨ, ਜਦੋਂ ਕਿ ਕਿਊਬੈਕ ਪਹਿਲਾਂ ਹੀ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਨਾਲ ਪ੍ਰੇਸ਼ਾਨ ਹੈ।

ਉਥੇ ਹੀ, ਇੱਕ ਹੋਰ ਖਬਰ ਵਿਚ ਲੇਗੌਲਟ ਸਰਕਾਰ ਨੇ ਕਿਊਬੈਕ ਦੇ ਮੈਡੀਕਲ ਗ੍ਰੈਜੂਏਟ ਨੂੰ ਸੂਬੇ ਦੇ ਹੀ ਪਬਲਿਕ ਸਿਸਟਮ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਮਜਬੂਰ ਕਰਨ ਵਾਸਤੇ ਧਾਰਾ ਦੇ ਬਾਵਜੂਦ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link