13.16C Vancouver
ADS

Aug 24, 2023 7:38 PM - The Canadian Press

ਕਿਊਬੈਕ ਯੂਨੀਵਰਸਿਟੀਆਂ ਨੇ ਸਟੂਡੈਂਟ ਵੀਜ਼ਾ 'ਤੇ ਕੈਪ ਲਗਾਉਣ ਦੇ ਸੁਝਾਅ ਨੂੰ ਕੀਤਾ ਰੱਦ

Share On
quebec-universities-reject-proposal-to-cap-student-visas
It is noteworthy that according to a report by the Quebec Department of Education, there were approximately 48,400 international students in the province's universities during the 2019-2020 school year.(Photo: The Canadian Press)

ਕਿਊਬੈਕ ਯੂਨੀਵਰਸਿਟੀਆਂ ਨੇ ਫੈਡਰਲ ਮੰਤਰੀ ਦੇ ਸਟੂਡੈਂਟ ਵੀਜ਼ਾ ਨੂੰ ਸੀਮਤ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਨਾਲ ਕਿਊਬੈਕ ਨੂੰ ਹੁਨਰਮੰਦ ਪ੍ਰਵਾਸੀਆਂ ਤੋਂ ਵਾਂਝਾ ਕੀਤਾ ਜਾਵੇਗਾ।

ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਹਾਊਸਿੰਗ ਮਾਰਕਿਟ 'ਤੇ ਦਬਾਅ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣਾ ਉਨ੍ਹਾਂ ਵਿਕਲਪਾਂ ਵਿਚੋਂ ਇੱਕ ਹੈ ਜਿਸ ਉੱਤੇ ਉਹਨਾਂ ਵਿਚਾਰ ਕਰਨਾ ਚਾਹੀਦਾ ਹੈ।

ਕਿਊਬੈਕ ਦੇ ਪ੍ਰੀਮੀਅਰ François Legault ਅਤੇ ਹੋਰ ਮੰਤਰੀਆਂ ਨੇ ਇਸ ਵਿਚਾਰ ਨੂੰ ਤੁਰੰਤ ਰੱਦ ਕਰ ਦਿੱਤਾ ਹੈ।

Université de Montréal ਦੇ ਰੈਕਟਰ Daniel Jutras ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਕੈਪ ਲਗਾਉਣ ਦੇ ਵਿਚਾਰ ਦਾ ਵਿਰੋਧ ਕਰਦੇ ਹਨ।

McGill University ਦੇ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ Víctor Muñiz-Fraticelli ਦਾ ਕਹਿਣਾ ਹੈ ਕਿ ਉਹ ਨਹੀਂ ਸੋਚਦੇ ਕਿ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਰਿਹਾਇਸ਼ ਦੀ ਘਾਟ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਹੈ।

ਜ਼ਿਕਰਯੋਗ ਹੈ ਕਿ ਕਿਊਬੈਕ ਸਿੱਖਿਆ ਵਿਭਾਗ ਦੀ ਰਿਪੋਰਟ ਦੇ ਅਨੁਸਾਰ, 2019-2020 ਸਕੂਲੀ ਸਾਲ ਦੌਰਾਨ ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਲਗਭਗ 48,400 ਅੰਤਰਰਾਸ਼ਟਰੀ ਵਿਦਿਆਰਥੀ ਸਨ।

ਅਧਿਕਾਰਤ ਡੇਟਾ ਮੁਤਾਬਕ, ਪਿਛਲੇ ਸਾਲ ਕੈਨੇਡਾ ਵਿਚ 800,000 ਅੰਤਰਰਾਸ਼ਟਰੀ ਵਿਦਿਆਰਥੀ ਆਏ ਸਨ, ਜਦੋਂ ਕਿ 2012 ਵਿਚ ਇਹ ਅੰਕੜਾ ਮਹਿਜ਼ 275,000 ਸੀ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

post card alt

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link