Sep 19, 2022 7:18 PM - The Canadian Press

ਕਵੀਨ ਐਲਿਜ਼ਾਬੈਥ II ਲਈ ਵਿਕਟੋਰੀਆ 'ਚ ਅੱਜ ਇੱਕ ਸੈਰੀਮੋਨੀਅਲ ਪ੍ਰੋਸੈਸ਼ਨ ਅਤੇ ਕੋਮੈਮੋਰੇਟਿਵ ਸਰਵਿਸ ਦਾ ਪ੍ਰਬੰਧ ਕੀਤਾ ਗਿਆ।
ਪ੍ਰੋਸੈਸ਼ਨ ਦੀ ਸ਼ੁਰੂਆਤ ਬੀ.ਸੀ. ਪਾਰਲੀਅਮੈਂਟ ਇਮਾਰਤ ਕੋਲੋਂ ਹੋਈ ਅਤੇ ਤੁਰ ਕੇ ਕਰਾਈਸਟ ਚਰਚ ਕਥੈਡਰਲ ਕੋਲ ਪਹੁੰਚਿਆ ਗਿਆ।
ਇਸ ਪ੍ਰੋਸੈਸ਼ਨ 'ਚ ਲਿਊਟਨੈਂਟ ਗਵਰਨਰ ਜੈਨੇਟ ਔਸਟਿਨ, ਪ੍ਰੀਮਿਅਰ ਜੌਨ ਹੌਰਗਨ, ਕਨੇਡੀਅਨ ਆਰਮਡ ਫੋਰਸਿਸ ਦੇ ਮੈਂਬਰ ਅਤੇ ਹੋਰ ਸ਼ਖਸੀਅਤਾਂ ਸ਼ਾਮਿਲ ਹੋਈਆਂ।
ਇਸੇ ਦੌਰਾਨ 21 ਬੰਦੂਕਾਂ ਦੀ ਸਲਾਮੀ ਵੀ ਪੇਸ਼ ਕੀਤੀ ਗਈ।
ਇਸ ਤੋਂ ਬਾਅਦ ਕਰਾਈਸਟ ਚਰਚ ਕਥੈਡਰਲ 'ਚ ਕੋਮੈਮੋਰੇਟਿਵ ਸਰਵਿਸ ਦਾ ਪ੍ਰਬੰਧ ਸੀ।
ਚਰਚ ਵਿੱਚ ਕਵੀਨ ਦੇ 96 ਸਾਲਾਂ ਨੂੰ ਯਾਦ ਕਰਦੇ ਹੋਏ 96 ਵਾਰ ਬੈਲ ਨੂੰ ਟਣਕਾਇਆ ਗਿਆ।
ਇਸ ਸਰਵਿਸ ਨੂੰ ਲਾਈਵਸਟ੍ਰੀਮ ਵੀ ਕੀਤਾ ਗਿਆ ਹੈ।
ਸਰਵਿਸ ਦੌਰਾਨ ਪ੍ਰੀਮਿਅਰ ਜੌਨ ਹੌਰਗਨ ਨੇ ਕਵੀਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਕਿੰਗ ਚਾਰਲਸ III ਅਤੇ ਰਾਇਲ ਪਰਿਵਾਰ ਤੋਂ ਇਲਾਵਾ ਕਵੀਨ ਨੂੰ ਅਲਵਿਦਾ ਆਖ ਸੋਗ 'ਚ ਡੁੱਬੇ ਸਾਰੇ ਲੋਕਾਂ ਪ੍ਰਤੀ ਸੰਵੇਦਨਾ ਹੈ।
ਯਾਦ ਰਹੇ ਅੱਜ ਇਲਾਕੇ ਦੇ ਵਪਾਰ ਆਮ ਵਾਂਗ ਜਾਰੀ ਹਨ ਪਰ ਕੁਝ ਸਰਕਾਰੀ ਦਫ਼ਤਰ ਬੰਦ ਹਨ।




