17.97C Vancouver
ADS

Sep 5, 2024 1:47 PM - Connect Newsroom

ਰਵਨੀਤ ਸਿੰਘ ਬਿੱਟੂ ਨੇ ਰਾਜਸਭਾ ਮੈਂਬਰ ਵਜੋਂ ਚੁੱਕੀ ਸਹੁੰ

Share On
ravneet-singh-bittu-took-oath-as-rajya-sabha-member
Vice President and Rajya Sabha Chairman Jagdeep Dhankhar administered oath to Bittu as Rajya Sabha member. (Photo: Facebook/Ravneet Singh Bittu)

ਪੰਜਾਬ ਤੋਂ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਬਿੱਟੂ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਾਈ।

ਦੱਸ ਦੇਈਏ ਕਿ ਰਵਨੀਤ ਬਿੱਟੂ ਬੀਤੀ ਦਿਨੀਂ ਰਾਜਸਥਾਨ ਤੋਂ ਬਿਨਾਂ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ ਸਨ। ਗੌਰਤਲ ਹੈ ਕਿ 9 ਵੱਖ-ਵੱਖ ਸੂਬਿਆਂ ਵਿਚ ਹੋਈਆਂ ਰਾਜ ਸਭਾ ਜ਼ਿਮਨੀ ਚੋਣਾਂ ਵਿਚ ਐੱਨਡੀ ਏ ਨੇ 11 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਖਿਲਾਫ ਵਿਰੋਧੀ ਧਿਰ ਨੇ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ।

ਪਾਰਟੀ ਵਲੋਂ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚ ਕੇਂਦਰੀ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਹਨ। ਉਹ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਜਿਸ ਕਾਰਨ ਭਾਜਪਾ ਨੇ ਉਨ੍ਹਾਂ ਨੇ ਰਾਜ ਸਭਾ ਰਾਹੀਂ ਸੰਸਦ ਭੇਜਿਆ ਹੈ।


Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link