11.82C Vancouver
ADS

Feb 17, 2022 10:44 PM - The Canadian Press

ਮੇਪਲ ਰਿੱਜ 'ਚ ਪੁਲਿਸ ਵੱਲੋਂ ਹੱਥਕੜੀਆਂ ਦੀ ਨਿਵੇਕਲੀ ਵਰਤੋਂ

Share On
rcmp-handcuff-cougar-spotted-in-maple-ridge-neighbourhood
Mounties in Maple Ridge found a unique use for their handcuffs this week as they worked with conservation officers to save a curious but unwelcome cougar. (Photo - Ridge Meadows RCMP/Twitter)

ਮੇਪਲ ਰਿਜ ਵਿੱਚ ਪੁਲਿਸ ਵੱਲੋਂ ਹਥਕੜੀਆਂ ਦੀ ਨਵੇਕਲੇ ਢੰਗ ਨਾਲ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਆਮ ਤੌਰ 'ਤੇ ਹਥਕੜੀਆਂ 'ਚ ਮੁਲਜਮ ਜਕੜੇ ਵਿਖਾਈ ਦਿੰਦੇ ਹਨ ਪਰ ਮੇਪਲ ਰਿਜ 'ਚ ਇੱਕ ਕੂਗਰ ਨੂੰ ਪੁਲਿਸ ਵੱਲੋਂ ਹਥਕੜੀਆਂ ਲਗਾਈਆਂ ਗਈਆਂ ਹਨ।

ਦਰਅਸਲ ਪੁਲਿਸ ਵੱਲੋਂ ਕੰਜ਼ਰਵੇਸ਼ਨ ਅਫਸਰਾਂ ਨਾਲ ਮਿਲ ਕੇ ਇੱਕ ਕੂਗਰ ਦੇ ਬਚਾਅ ਲਈ ਅਜਿਹਾ ਕੀਤਾ ਗਿਆ।

ਮੈਟਰੋ ਵੈਨਕੂਵਰ ਦੇ ਸ਼ਹਿਰ 'ਚ ਕੂਗਰ ਦੇ ਦਾਖਿਲ ਹੋਣ ਦੀ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਸੀ।

ਮਾਮਲਾ ਐਤਵਾਰ ਦਾ ਦੱਸਿਆ ਗਿਆ।

ਰਿਹਾਇਸ਼ੀ ਇਲਾਕੇ 'ਚ ਕੂਗਰ ਦੇ ਪਹੁੰਚਣ ਕਾਰਨ ਆਸਾਰ ਸਨ ਕਿ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।

ਪਰ ਅਫਸਰਾਂ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਅਤੇ ਅਫ਼ਸਰ ਇਸ ਕੂਗਰ ਨੂੰ ਟ੍ਰੈਂਕੁਅਲਾਈਜ ਕਰਨ 'ਚ ਕਾਮਯਾਬ ਰਹੇ।

ਇਸ ਤੋਂ ਬਾਅਦ ਪੁਲਿਸ ਨੇ ਕੂਗਰ ਦੇ ਪੰਜਿਆਂ 'ਤੇ ਹਥਕੜੀ ਲਗਾ ਦਿੱਤੀ।

ਅਜਿਹਾ ਸਾਵਧਾਨੀ ਵਰਤਦੇ ਹੋਏ ਕੀਤਾ ਗਿਆ।

ਮੇਪਲ ਰਿਜ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਕੂਗਰ ਨੂੰ ਇੱਕ ਸੁਰੱਖਿਅਤ ਲੋਕੇਸ਼ਨ 'ਤੇ ਪਹੁੰਚਾ ਦਿੱਤਾ ਗਿਆ ਸੀ।

ਰਿਜ ਮੈਡੋਸ ਆਰ.ਸੀ.ਐਮ.ਪੀ. ਦਾ ਟਵੀਟ:

Cops cuff cougar and successful assist with relocating him to a safe location. Read our release here; https://ridgemeadows.rcmp-grc.gc.ca/ViewPage.action?siteNodeId=2123&languageId=1&contentId=73508

Latest news

canada-u-s-trade-tensions-deepen-as-major-american-unions-urge-review-of-proposed-tariffs
Punjabi

ਕੈਨੇਡਾ–ਅਮਰੀਕਾ ਵਪਾਰਕ ਤਣਾਅ ਵਿਚਾਲੇ ਦੋ ਵੱਡੀਆਂ ਯੂਨੀਅਨਾਂ ਨੇ ਟੈਰਿਫ਼ਾਂ 'ਤੇ ਮੁੜ ਵਿਚਾਰ ਦੀ ਕੀਤੀ ਅਪੀਲ

ਕੈਨੇਡਾ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੇ ਤਣਾਅ ਵਿਚਕਾਰ ਅਮਰੀਕਾ ਦੀਆਂ ਦੋ ਪ੍ਰਮੁੱਖ ਪ੍ਰਾਈਵੇਟ ਸੈਕਟਰ ਯੂਨੀਅਨ ਨੇ ਔਟਵਾ ਨਾਲ ਸਥਿਰ ਅਤੇ ਬੈਲੰਸਡ ਸਬੰਧਾਂ ਦੀ ਵਾਪਸੀ ਲਈ ਜ਼ੋਰਦਾਰ ਮੰਗ ਕੀਤੀ ਹੈ। ਇਨ੍ਹਾਂ ਵਿਚ USW ਯਾਨੀ ਯੂਨਾਈਟਡ ਸਟੀਲਵਰਕਰ ਅਤੇ International Association of Machinists and Aerospace Workers ਸ਼ਾਮਲ ਹਨ।
westjet-flight-attendants-issue-72-hour-strike-notice-as-labour-talks-continue
Punjabi

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈਟ ਦੇ 4,400 ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਕੰਪਨੀ ਨੂੰ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦੇ ਦਿੱਤਾ ਹੈ, ਜਿਸ ਕਾਰਨ ਐਤਵਾਰ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਵੈਸਟਜੈੱਟ ਨੇ ਵੀ ਯੂਨੀਅਨ ਨੂੰ ਲੌਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਜੇਕਰ ਨੋਟਿਸ ਸਮੇਂ ਵਿਚਕਾਰ ਕੋਈ ਹੱਲ ਨਾ ਨਿਕਲਿਆ ਤਾਂ ਸ਼ੁੱਕਰਵਾਰ ਤੋਂ ਹੀ ਫਲਾਈਟਸ ਨੂੰ ਗਰਾਊਂਡ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
missing-11-year-old-calgary-boy-parker-found-dead-after-extensive-two-week-search
Punjabi

ਕੈਲਗਰੀ ਵਿੱਚ ਦੋ ਹਫ਼ਤਿਆਂ ਤੋਂ ਲਾਪਤਾ 11 ਸਾਲਾ ਪਾਰਕਰ ਮ੍ਰਿਤਕ ਮਿਲਿਆ

ਕੈਲਗਰੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਇੱਕ 11 ਸਾਲਾ ਬੱਚਾ ਮ੍ਰਿਤਕ ਪਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਚੀਫ਼ Katie McLellan ਨੇ ਕੀਤੀ ਹੈ। ਪਾਰਕਰ ਨਾਂ ਦਾ ਇਹ ਲੜਕਾ autism ਤੋਂ ਪੀੜਤ ਅਤੇ ਬੋਲਣ ਵਿੱਚ ਅਸਮਰੱਥ ਸੀ, ਜੋ 16 ਜੁਲਾਈ ਨੂੰ ਇੱਕ ਡੇਅ-ਹੋਮ ਤੋਂ ਲਾਪਤਾ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲ ਨੇੜੇ ਟਨਲ ਵਿੱਚ ਲਗਭਗ 137 ਤੋਂ 152 metres ਅੰਦਰ ਇੱਕ ਛੋਟੇ ਜਿਹੇ ਪਾਈਪ ਵਿੱਚੋਂ ਮਿਲੀ।
metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link