Feb 23, 2021 12:21 AM -

ਸਰੀ ਦੇ ਇੱਕ ਲੋਕਲ ਵਪਾਰਿਕ ਜਗ੍ਹਾ 'ਤੇ ਜੁਆ ਖੇਡਦੇ ਫੜੇ ਗਏ ਲੋਕਾਂ ਦੇ ਇੱਕ ਗਰੁੱਪ ਨੂੰ ਜੁਰਮਾਨਾ ਠੋਕਿਆ ਗਿਆ ਹੈ।
ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਜੁਰਮਾਨੇ ਹੋਏ ਹਨ।
ਮਾਮਲੇ ਵੀਰਵਾਰ ਦਾ ਦੱਸਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੀਤੀ ਅਤੇ ਸਾਹਮਣੇ ਵਾਲਾ ਦਰਵਾਜ਼ਾ ਖੜਕਾਇਆ ਤਾਂ ਕਈ ਲੋਕ ਵਪਾਰ ਦੇ ਪਿਛਲੇ ਦਰਵਾਜ਼ੇ ਵਿੱਚੋਂ ਬਾਹਰ ਨਿਕਲੇ।
ਪੁਲਿਸ ਨੇ ਲੋਕਾਂ ਨੂੰ ਬਿਨਾ ਮਾਸਕ ਪਹਿਨੇ, ਮੌਕੇ 'ਤੇ ਤਾਸ਼ ਖੇਡਦੇ ਵੇਖਿਆ।
ਇਹ ਜਗ੍ਹਾ ਉਸ ਮੌਕੇ ਲੋਕਾਂ ਲਈ ਬੰਦ ਹੋ ਚੁੱਕੀ ਸੀ।
ਅਫ਼ਸਰਾਂ ਨੇ ਕੁਲ 14 ਟਿਕਟ ਜਾਰੀ ਕੀਤੇ ਜਿਸ ਦਾ ਕੁੱਲ ਅੰਕੜਾ $5,000 ਤੋਂ ਵਧੇਰੇ ਦਾ ਦੱਸਿਆ ਗਿਆ।
ਬੁਲਾਰੀ ਸਾਰਜੈਂਟ ਐਲੀਨੋਰ ਸਟੁਰਕੋ (Sgt. Elenore Sturko) ਨੇ ਕਿਹਾ ਕਿ ਜਦ ਉਹ ਪਬਲਿਕ ਹੈਲਥ ਨਿਰਦੇਸ਼ਾਂ ਨੂੰ ਲਾਗੂ ਕਰਵਾਉਣ 'ਤੇ ਜ਼ੋਰ ਦਿੰਦੇ ਹਨ ਤਾਂ ਇਸ ਨੂੰ ਮਖੌਲ ਨਾ ਸਮਝਿਆ ਜਾਵੇ।




