15.64C Vancouver
ADS

Aug 7, 2026 6:33 PM - Connect Newsroom - Ramanpreet kaur with files from The Canadian Press

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

Share On
rcmp-investigating-five-suspicious-brush-fires-near-shuswap-lake-amid-extreme-wildfire-danger
Emergency crews respond to one of several suspicious brush fires reported near Shuswap Lake, B.C. on Wednesday. (Photo: The Canadian Press)

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੋਲੰਬੀਆ ਸ਼ੁਸਵੈਪ ਰੀਜਨਲ ਡਿਸਟ੍ਰਿਕਟ ਮੁਤਾਬਕ, ਬੁੱਧਵਾਰ ਨੂੰ ਸਕੁਇਲੈਕਸ ਐਂਗਲਮੋਂਟ ਰੋਡ ਦੇ ਕਿਨਾਰੇ ਲਗਭਗ 100-100 ਮੀਟਰ ਦੀ ਦੂਰੀ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਅੱਗਾਂ ਲੱਗੀਆਂ ਅਤੇ ਇਸ ਦੇ ਤੁਰੰਤ ਬਾਅਦ ਨੇੜਲੇਐਂਗਲਮੋਂਟ ਅਸਟੇਟਸ ਇਲਾਕੇ ਵਿਚ ਦੋ ਹੋਰ ਥਾਵਾਂ 'ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ। ਇਹ ਚਿੰਤਾਜਨਕ ਘਟਨਾਵਾਂ ਅਜਿਹੇ ਸਮੇਂ ਵਾਪਰੀਆਂ ਜਦੋਂ ਸ਼ੁਸਵਾਪ ਲੇਕ ਦੇ ਆਸਪਾਸ ਦੇ ਇਲਾਕੇ ਨੂੰ extreme fire danger ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

ਖੁਸ਼ਕਿਸਮਤੀ ਨਾਲ ਸਥਾਨਕ ਵਸਨੀਕਾਂ ਦੀ ਮੁਸਤੈਦੀ ਅਤੇ ਫਾਇਰਫਾਈਟਰ ਦੀ ਤੁਰੰਤ ਕਾਰਵਾਈ ਸਦਕਾ ਇਨ੍ਹਾਂ ਸਾਰੀਆਂ ਅੱਗਾਂ 'ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਆਰਸੀਐਮਪੀ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਸ਼ੱਕੀ ਮੰਨਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਕੋਲ ਕੋਈ ਸ਼ੱਕੀ ਗਤੀਵਿਧੀ ਦੀ ਵੀਡੀਓ ਜਾਂ ਜਾਣਕਾਰੀ ਹੋਣ ਤਾਂ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Latest news

b-c-government-takes-legal-action-against-openai-tough-step-over-tumbler-ridge-school-shooting
Punjabi

ਓਪਨ ਏ.ਆਈ. ਖ਼ਿਲਾਫ਼ ਬੀ.ਸੀ. ਸਰਕਾਰ ਦੀ ਕਾਨੂੰਨੀ ਕਾਰਵਾਈ, ਟੰਬਲਰ ਰਿਜ ਗੋਲੀਕਾਂਡ ਨੂੰ ਲੈ ਕੇ ਚੁੱਕਿਆ ਸਖ਼ਤ ਕਦਮ

ਬੀ.ਸੀ.ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨ ਏ.ਆਈ ਖ਼ਿਲਾਫ਼ ਕੈਲੀਫੋਰਨੀਆ ਦੀ ਅਦਾਲਤ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿਚ ਇਸ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ। ਇਹ ਮਾਮਲਾ ਟੰਬਲਰ ਰਿਜ ਸਕੂਲ ਵਿਚ 10 ਫਰਵਰੀ ਨੂੰ ਹੋਈ ਸਮੂਹਿਕ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ, ਜਿਸ ਵਿਚ 18 ਸਾਲਾ ਹਮਲਾਵਰ ਨੇ 6 ਬੱਚਿਆਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਸੀ।
b-c-ndp-faces-setback-as-lana-popham-steps-away-from-next-election
Punjabi

ਬੀ.ਸੀ. ਐੱਨ.ਡੀ.ਪੀ. ਨੂੰ ਝਟਕਾ, ਲਾਨਾ ਪੌਪਹੈਮ ਨੇ ਚੋਣ ਤੋਂ ਕੀਤਾ ਕਿਨਾਰਾ

ਬੀ.ਸੀ. ਦੀ ਸਿਆਸਤ ਵਿਚ ਹਲਚਲ ਹੋਰ ਤੇਜ਼ ਹੋ ਗਈ ਹੈ, ਮੌਜੂਦਾ ਖੇਤੀਬਾੜੀ ਮੰਤਰੀ ਲਾਨਾ ਪੌਪਹੈਮ ਨੇ ਸਾਨਿਚ ਸਾਊਥ ਹਲਕੇ ਤੋਂ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ ਅਗਲੀ ਚੋਣ ਨਹੀਂ ਲੜਨ ਦਾ ਐਲਾਨ ਕੀਤਾ ਹੈ। ਸਿਆਸੀ ਮਾਹਰਾਂ ਮੁਤਾਬਕ, ਇਹ ਇਸ ਗੱਲ ਦਾ ਸਭ ਤੋਂ ਸਪੱਸ਼ਟ ਸੰਕੇਤ ਹੈ ਕਿ ਸੂਬੇ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਬਿਲਕੁਲ ਨਜ਼ਦੀਕ ਹਨ।
john-rustad-says-he-was-invited-back-to-b-c-conservative-caucus
Punjabi

ਜੌਨ ਰਸਟੈਡ ਨੇ ਕੀਤਾ ਖੁਲਾਸਾ, ਬੀ.ਸੀ. ਕੰਜ਼ਰਵੇਟਿਵ ਪਾਰਟੀ ’ਚ ਸ਼ਾਮਲ ਹੋਣ ਦਾ ਮਿਲਿਆ ਸੱਦਾ

ਬੀ.ਸੀ. ਕੰਜ਼ਰਵੇਟਿਵ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਕਾਕਸ ਵਿਚ ਦੁਬਾਰਾ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਕੈਰੀ-ਲਿਨ ਫਿੰਡਲੇ ਨੇ ਲੀਡਰਸ਼ਿਪ ਛੱਡਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਸੀ। ਸੋਮਵਾਰ ਨੂੰ ਵਿਕਟੋਰੀਆ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਸਟੈਡ ਨੇ ਦੱਸਿਆ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਖੁਦ ਉਨ੍ਹਾਂ ਨੂੰ ਟੈਕਸਟ ਮੈਸੇਜ ਭੇਜ ਕੇ ਪਾਰਟੀ ਵਿਚ ਵਾਪਸ ਆਉਣ ਲਈ ਕਿਹਾ ਹੈ।
nearly-1-in-4-canadian-households-struggle-with-unaffordable-housing-costs
Punjabi

ਕੈਨੇਡਾ ’ਚ ਘਰਾਂ ਦਾ ਖਰਚਾ ਬਣਿਆ ਵੱਡਾ ਬੋਝ, 4 ’ਚੋਂ 1 ਪਰਿਵਾਰ ਪ੍ਰਭਾਵਿਤ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link