19.67C Vancouver
ADS

Nov 25, 2020 2:34 AM -

ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੇ ਟੁੱਟੇ ਰਿਕਾਰਡ, ਇੱਕੋ ਦਿਨ 'ਚ 941 ਮਾਮਲੇ ਤੇ 10 ਮੌਤਾਂ ਹੋਈਆਂ ਰਿਪੋਰਟ 

Share On
record-shattering-941-covid-19-cases-and-10-deaths-reported-in-b-c
(File) -British Columbia's provincial health officer, Dr. Bonnie Henry giving her views during a press conference. - B.C. government

ਅੱਜ ਬੀ.ਸੀ. 'ਚ ਕੋਵਿਡ-19 ਦੇ ਮਾਮਲਿਆਂ ਦੇ ਸਾਰੇ ਰਿਕਾਰਡ ਟੁੱਟ ਗਏ ਹਨ।

ਅੱਜ ਸੂਬੇ 'ਚ ਇੱਕੋ ਦਿਨ ਵਿਚਾਲੇ ਵਾਇਰਸ ਸੰਬੰਧੀ 941 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

10 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 28,348 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 358 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 7,732 ਤੱਕ ਪਹੁੰਚ ਗਏ ਹਨ।

ਕੁੱਲ 284 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 61 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਇਕੱਲੇ ਫਰੇਜ਼ਰ ਹੈਲਥ ਇਲਾਕੇ 'ਚ ਸਭ ਤੋਂ ਵੱਧ 678 ਮਾਮਲੇ ਰਿਪੋਰਟ ਹੋਏ ਹਨ।

ਡਾ. ਹੈਨਰੀ ਅਤੇ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਸਾਨੂ ਕੋਵਿਡ-19 ਦੇ ਫੈਲਾਅ 'ਤੇ ਕਾਬੂ ਪਾਉਣ ਦੀ ਲੋੜ ਹੈ, ਤੇ ਅਜਿਹਾ ਹੁਣੇ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਆਪਣੇ ਸੋਸ਼ਲ ਇਕੱਠਾਂ ਨੂੰ ਘਟਾਉਣ ਤੇ ਆਪਣੇ ਬਚਾਅ ਦੀਆਂ ਲੇਅਰਸ (ਪਰਤਾਂ) ਨੂੰ ਵਧਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਾਂ, ਦੋਸਤਾਂ ਅਤੇ ਗੁਆਂਢੀਆਂ ਨੂੰ ਬਚਾਉਣ ਲਈ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ।

Latest news

eby-says-mls-talks-on-whitecaps-constructive-as-deleted-post-stirs-controversy
Punjabi

ਪ੍ਰੀਮਿਅਰ ਇਬੀ ਨੇ ਵ੍ਹਾਈਟਕੈਪਸ ਬਾਰੇ ਐਮ.ਐਲ.ਐਸ. ਸੰਬੰਧੀ ਗੱਲਬਾਤ ਨੂੰ ਦੱਸਿਆ ਕੰਸਟ੍ਰਕਟਿਵ

ਵੈਨਕੂਵਰ ਵਿਚ ਵ੍ਹਾਈਟਕੈਪਸ ਨੂੰ ਲੈ ਕੇ ਇਸ ਵੇਲੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
carney-appoints-jonathan-wilkinson-as-canadas-next-ambassador-to-the-european-union
Punjabi

ਕਾਰਨੀ ਵੱਲੋਂ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਕੈਬਨਿਟ ਮੰਤਰੀ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਉਨ੍ਹਾਂ ਵਲੋਂ ਇਸ ਨਿਯੁਕਤੀ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
carney-to-visit-saudi-arabia-amid-renewed-canada-gulf-relations
Punjabi

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਕਰਨਗੇ ਸਾਊਦੀ ਅਰਬ ਦਾ ਦੌਰਾ

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਵਿਚ ਸਾਊਦੀ ਅਰਬ ਦਾ ਦੌਰਾ ਕਰਨਗੇ, ਇਹ ਪਿਛਲੇ ਘੱਟੋ-ਘੱਟ ਦੋ ਦਹਾਕਿਆਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਸਾਊਦੀ ਯਾਤਰਾ ਹੋਵੇਗੀ। ਕਾਰਨੀ ਨੂੰ ਇਸ ਦੌਰੇ ਲਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸੱਦਾ ਦਿੱਤਾ ਹੈ, ਜੋ ਦੋਹਾਂ ਮੁਲਕਾਂ ਵਿਚਾਲੇ ਸਾਲਾਂ ਦੇ ਡਿਪਲੋਮੈਟਿਕ ਤਣਾਅ ਤੋਂ ਬਾਅਦ ਰਿਸ਼ਤਿਆਂ ਵਿਚ ਆਈ ਗਰਮਜ਼ੋਸ਼ੀ ਤੋਂ ਬਾਅਦ ਮਿਲਿਆ ਹੈ।
vancouver-police-searching-for-missing-man-with-liver-disease
Punjabi

ਲਾਪਤਾ ਹੋਏ ਗੁਰਮਿੰਦਰ ਧਾਲੀਵਾਲ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਲਾਪਤਾ ਹੋਏ ਪੰਜਾਬੀ ਮੂਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
federal-government-allocates-up-to-145m-for-world-cup-security-in-toronto-vancouver
Punjabi

ਟੋਰਾਂਟੋ ਅਤੇ ਵੈਨਕੂਵਰ ਵਿੱਚ ਵਰਲਡ ਕੱਪ ਸੁਰੱਖਿਆ ਲਈ ਫੈਡਰਲ ਸਰਕਾਰ ਵੱਲੋਂ $145 ਮਿਲੀਅਨ ਤੱਕ ਦੀ ਫੰਡਿੰਗ

ਵੈਨਕੂਵਰ ਅਤੇ ਟੋਰਾਂਟੋ ਵਿਚ ਹੋਣ ਵਾਲੇ ਆਗਾਮੀ ਵਰਲਡ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਫੈਡਰਲ ਸਰਕਾਰ ਨੇ $146 ਮਿਲੀਅਨ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਵਾਰ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਟੂਰਨਾਮੈਂਟ ਦੇ 13 ਮੁਕਾਬਲੇ ਇਸੇ ਸਾਲ ਜੂਨ ਅਤੇ ਜੁਲਾਈ ਵਿਚ ਟੋਰਾਂਟੋ ਅਤੇ ਵੈਨਕੂਵਰ ਵਿਚ ਖੇਡੇ ਜਾਣੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link