Dec 28, 2023 6:12 PM - Connect News

ਕੈਲਗਰੀ ਵਿੱਚ 141 ਸਾਲਾਂ ਬਾਅਦ ਦਸੰਬਰ ਮਹੀਨਾ ਸਭ ਤੋਂ ਵੱਧ ਗਰਮ ਰਿਕਾਰਡ ਹੋਇਆ ਹੈ। ਮਾਹਿਰਾਂ ਮੁਤਾਬਕ ਨਵੇਂ ਸਾਲ ਦੀ ਸ਼ਾਮ ਵੀ ਗਰਮ ਰਹਿਣ ਦੀ ਸੰਭਾਵਨਾ ਹੈ।
ਵਾਤਾਵਰਣ ਕੈਨੇਡਾ ਮੁਤਾਬਕ ਇਸ ਸਾਲ ਸਭ ਤੋਂ ਗਰਮ ਦਸੰਬਰ ਦਰਜ ਹੋਇਆ ਹੈ। ਇਸ ਦੇ ਨਾਲ ਹੀ ਇਹ ਸਾਲ 8 ਵਾਂ ਸਭ ਤੋਂ ਸੁੱਕਾ ਸਾਲ ਰਿਕਾਰਡ ਹੋਇਆ ਹੈ। ਅੱਜ ਸਿਟੀ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਅਤੇ ਦੁਪਹਿਰ ਤੱਕ ਤਾਪਮਾਨ 8 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਅੱਜ ਸਾਰਾ ਦਿਨ ਧੁੱਪ ਰਹਿਣ ਵਾਲੀ ਹੈ ਅਤੇ ਵੀਕਐਂਡ ਵੀ ਗਰਮ ਰਹਿਣ ਦਾ ਅੰਦਾਜ਼ਾ ਹੈ। ਐਤਵਾਰ ਰਾਤ ਸਮੇਂ ਸਨੋਅਫੌਲ ਦੀ ਉਮੀਦ ਹੈ। ਹਾਲਾਂਕਿ ਇੱਥੇ ਦਿਨ ਸਮੇਂ ਤਾਪਮਾਨ 6 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਟਰੈਵਲ ਕਰਨ ਵਾਲਿਆਂ ਲਈ ਇਹ ਸਮਾਂ ਵਧੀਆ ਦੱਸਿਆ ਜਾ ਰਿਹਾ ਹੈ।




