11.04C Vancouver
ADS

Jul 20, 2021 9:04 PM -

ਕੈਲੋਨਾ 'ਚ ਕਰੇਨ ਡਿੱਗਣ ਕਾਰਨ ਖਾਲੀ ਕਰਵਾਏ ਗਏ ਕਈ ਘਰਾਂ 'ਚ ਹੁਣ ਹੋ ਸਕਦੀ ਵਾਪਸੀ

Share On
remains-of-toppled-crane-removed-in-kelowna-b-c-most-evacuations-lifted
A section (left) of the vertical column of a construction crane is lowered past the mangled section of the fallen boom in Kelowna, B.C., Wednesday, July 14, 2021, following a fatal collapse of the crane on Monday. Evacuation orders have been lifted for all but one building in downtown Kelowna as crews have completed dismantling what remained of a crane that collapsed, killing five people.THE CANADIAN PRESS/Desmond Murray

ਕੈਲੋਨਾ 'ਚ ਇੱਕ ਇਮਾਰਤ ਨੂੰ ਛੱਡ ਕੇ ਬਾਕੀ ਦੀਆਂ ਰਿਹਾਈਸ਼ਾਂ 'ਚ ਇਲਾਕੇ ਦੇ ਲੋਕਾਂ ਦੀ ਵਾਪਸੀ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਲਾਕੇ 'ਚ ਕਰੇਨ ਡਿੱਗਣ ਦੀ ਘਟਨਾ ਤੋਂ ਬਾਅਦ ਇਹਨਾਂ ਰਿਹਾਈਸ਼ਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।

ਹੁਣ ਇਹ ਨਿਰਦੇਸ਼ ਰੱਦ ਕਰ ਦਿੱਤੇ ਗਏ ਹਨ।

ਸੈਂਟਰਲ ਓਕਾਨਾਗਨ ਐਮਰਜੈਂਸੀ ਆਪ੍ਰੇਸ਼ਨਸ ਵੱਲੋਂ ਇਸ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

ਦੱਸਿਆ ਗਿਆ ਕਿ ਕਰੇਨ ਦੇ ਹਿੱਸਿਆਂ ਨੂੰ ਹਟਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ।

ਪ੍ਰਭਾਵਿਤ ਰਿਹਾਈਸ਼ਾਂ ਦੀ ਸੁਰੱਖਿਆ ਦੀ ਇੰਸਪੈਕਸ਼ਨ ਵੀ ਕਰ ਲਈ ਗਈ ਹੈ।

ਹਾਲਾਂਕਿ ਇੱਕ ਇਮਾਰਤ ਅਜੇ ਵੀ ਇਵੈਕੂਏਸ਼ਨ ਆਰਡਰ ਹੇਠ ਹੈ।

ਪ੍ਰਭਾਵਿਤ ਰਿਹਾਈਸ਼ਾਂ ਬਰਟਰੇਮ ਸਟ੍ਰੀਟ ਅਤੇ ਸੇਂਟ ਪੌਲ ਸਟ੍ਰੀਟ 'ਤੇ ਸਥਿਤ ਦੱਸੀਆਂ ਗਈਆਂ ਹਨ।

ਯਾਦ ਰਹੇ ਇਲਾਕੇ 'ਚ ਵਾਪਰੀ ਕਰੇਨ ਡਿੱਗਣ ਦੀ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਸੀ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link