Aug 11, 2023 6:20 PM - The Canadian Press

ਜੁਲਾਈ ਦੇ ਮਹੀਨੇ ਵਿਚ ਕੈਨੇਡਾ ਵਿਚ ਰੇਂਟ ਦੀ ਦਰ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
Rentals.ca ਅਤੇ ਰੇਸ਼ਰਚ ਫਰਮ ਅਰਬਨੇਸ਼ਨ ਦੇ ਡੇਟਾ ਮੁਤਾਬਕ ਜੁਲਾਈ ਵਿਚ ਕੈਨੇਡਾ ਵਿਚ ਔਸਤਨ ਰੇਂਟ $2078 ਰਿਹਾ, ਜੋ ਕਿ ਪਿਛਲੇ ਸਾਲ ਦੀ ਜੁਲਾਈ ਦੇ ਮੁਕਾਬਲੇ 8.9% ਜ਼ਿਆਦਾ ਸੀ।
ਪਿੱਛਲੇ ਤਿੰਨ ਮਹੀਨਿਆਂ ਦੌਰਾਨ ਰੇਂਟ ਵਿਚ ਹੋਇਆ ਇਹ ਸਬ ਤੋਂ ਤੇਜ਼ ਵਾਧਾ ਹੈ।
ਰੇਂਟ ਦੇ ਵਧਣ ਦਾ ਕਾਰਨ ਪੋਸਟ ਸੈਕੰਡਰੀ ਸਟੂਡੈਂਟਸ ਵਲੋਂ ਫੌਲ ਤੋਂ ਪਹਿਲਾ ਸਾਈਨ ਕੀਤੀਆਂ ਜਾ ਰਹੀਆਂ ਲੀਜ਼, ਅਬਾਦੀ ਵਿਚ ਹੋ ਰਹੇ ਵਾਧੇ ਅਤੇ ਇੰਟਰਸਟ ਰੇਟ ਵਧਣ ਕਾਰਣ ਲੋਕਾਂ ਵਲੋਂ ਆਪਣੇ ਘਰ ਖਰੀਦਣ ਦੇ ਵਿਚਾਰ ਨੂੰ ਟਾਲਣਾ ਮੰਨਿਆ ਜਾ ਰਿਹਾ ਹੈ।




