11.89C Vancouver
ADS

Aug 2, 2023 7:18 PM - The Canadian Press

ਬੀ.ਸੀ. ਦੇ ਜੰਗਲੀ ਅੱਗ ਦੇ ਨੇੜੇ ਦੇ ਵਸਨੀਕਾਂ ਨੂੰ ਸਿਹਤ ਖਤਰਿਆਂ ਬਾਰੇ ਚੇਤਾਵਨੀ ਜਾਰੀ

Share On
residents-close-to-b-cs-wildfire-warned-about-health-risks
Smoke from the 30-square kilometre Eagle Bluffs fire near Osoyoos was intense as the flames spread north from Washington state on Saturday and burned within metres of some Osoyoos homes on Sunday. (Photo: The Canadian Press)

ਬੀ.ਸੀ. ਦੇ ਲਗਭਗ 350 ਸਰਗਰਮ ਜੰਗਲੀ ਅੱਗਾਂ ਦੇ ਨੇੜੇ ਦੇ ਵਸਨੀਕਾਂ ਨੂੰ ਜੰਗਲੀ ਅੱਗ ਦੇ ਧੂੰਏਂ ਦੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਜਾ ਰਹੀ ਹੈ।

ਇੰਟੀਰੀਅਰ ਹੈਲਥ ਲਈ ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾ. ਸੂ ਪੋਲੌਕ ਦਾ ਕਹਿਣਾ ਹੈ ਕਿ ਲੋਕ, ਖਾਸ ਤੌਰ 'ਤੇ ਸਾਹ ਲੈਣ ਵਿੱਚ ਸਮੱਸਿਆਵਾਂ ਵਾਲੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਡਾਕਟਰੀ ਸਹਾਇਤਾ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ ਜੇਕਰ ਉਹ ਸਾਹ ਲੈਣ ਵਿੱਚ ਤਕਲੀਫ਼, ਚੱਕਰ ਆਉਣ ਜਾਂ ਛਾਤੀ ਵਿੱਚ ਦਰਦ ਮਹਿਸੂਸ ਕਰਦੇ ਹਨ।

ਜ਼ਿਕਰਯੋਗ ਹੈ ਕਿ ਓਸੋਯੋਸ ਦੇ ਨੇੜੇ 30-ਵਰਗ ਕਿਲੋਮੀਟਰ ਈਗਲ ਬਲਫਸ ਅੱਗ ਤੋਂ ਧੂੰਆਂ ਬਹੁਤ ਤੀਬਰ ਸੀ ਕਿਉਂਕਿ ਇਹ ਅੱਗ ਸ਼ਨੀਵਾਰ ਨੂੰ ਵਾਸ਼ਿੰਗਟਨ ਰਾਜ ਤੋਂ ਉੱਤਰ ਵੱਲ ਫੈਲ ਗਈ ਅਤੇ ਐਤਵਾਰ ਨੂੰ ਕੁਝ ਓਸੋਯੋਸ ਦੇ ਘਰਾਂ ਦੇ ਕਾਫ਼ੀ ਕਰੀਬ ਬਲੀ ਸੀ।

ਹਵਾਵਾਂ ਨੇ ਸੋਮਵਾਰ ਤੱਕ ਦੱਖਣ ਓਕਾਨਾਗਨ ਕਸਬੇ ਤੋਂ ਅੱਗ ਨੂੰ ਦੂਰ ਧੱਕ ਦਿੱਤਾ ਪਰ ਪੋਲੌਕ ਦਾ ਕਹਿਣਾ ਹੈ ਕਿ ਜਦੋਂ ਤੱਕ ਅੱਗ ਬਲਦੀ ਹੈ ਉਦੋਂ ਤੱਕ ਉਸ ਖੇਤਰ ਵਿੱਚ ਹਵਾ ਦੀ ਮਾੜੀ ਗੁਣਵੱਤਾ ਬਣੀ ਰਹੇਗੀ।

Latest news

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link