9.69C Vancouver
ADS

Jul 14, 2026 7:25 PM - Connect Newsroom - Ramandeep Kaur with files from The Canadian Press

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

Share On
mark-carney-announces-new-canadian-consul-general-appointments-in-the-united-states
Former Liberal MP and cabinet minister Kamal Khera has been appointed Canada's new Consul General in Los Angeles. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।

ਇਹ ਫੈਸਲਾ ਇਸੇ ਮਹੀਨੇ ਦੇ ਸ਼ੁਰੂ ਵਿਚ CUSMA ਵਪਾਰਕ ਗੱਲਬਾਤ ਦੇ ਬੇਨਤੀਜਾ ਰਹਿਣ ਅਤੇ ਅਮਰੀਕਾ ਵੱਲੋਂ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਨੂੰ ਰੀਨਿਊ ਨਾ ਕਰਨ ਤੋਂ ਬਾਅਦ ਲਿਆ ਗਿਆ ਹੈ। ਕਮਲ ਖਹਿਰਾ ਤੋਂ ਇਲਾਵਾਸ਼ੈੱਲ ਕੈਨੇਡਾ ਦੀ ਸਾਬਕਾ ਕਾਰਜਕਾਰੀ ਅਧਿਕਾਰੀ ਸੁਜ਼ਾਨਾਹ ਪੀਅਰਸ ਨੂੰ ਨਿਊਯਾਰਕ ਵਿਚ ਕੈਨੇਡਾ ਦੀ ਕੌਂਸਲ ਜਨਰਲ ਲਗਾਇਆ ਗਿਆ ਹੈ।

ਇਸੇ ਫੇਰਬਦਲ ਦੇ ਹਿੱਸੇ ਵਜੋਂ ਬੈਂਕ ਆਫ਼ ਕੈਨੇਡਾ ਦੀ ਸਾਬਕਾ ਡਾਇਰੈਕਟਰ ਕਲੇਅਰ ਕੈਨੇਡੀ ਨੂੰ ਸ਼ਿਕਾਗੋ ਅਤੇ ਅਨੁਭਵੀ ਡਿਪਲੋਮੈਟ ਐਂਡਰੀਆ ਕਲੇਮੈਂਟਸ ਨੂੰ ਡੀਟ੍ਰਾਯੇਟ ਵਿਚ ਕੌਂਸਲ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਹੈ।

Latest news

david-eby-again-urges-green-party-voters-to-vote-for-the-ndp
Punjabi

ਡੇਵਿਡ ਈਬੀ ਨੇ ਗ੍ਰੀਨ ਪਾਰਟੀ ਦੇ ਵੋਟਰਾਂ ਨੂੰ ਮੁੜ ਕੀਤੀ ਐਨ.ਡੀ.ਪੀ. ਦੇ ਹੱਕ ’ਚ ਵੋਟ ਦੀ ਅਪੀਲ

ਬੀ.ਸੀ. ਵਿਚ ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਆਖਰੀ ਮੌਕੇ 'ਤੇ ਡੇਵਿਡ ਈਬੀ ਨੇ ਇੱਕ ਵਾਰ ਫਿਰ ਗ੍ਰੀਨ ਪਾਰਟੀ ਦੇ ਸਮਰਥਕਾਂ ਨੂੰ ਬੀ.ਸੀ. ਐਨ.ਡੀ.ਪੀ. ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਆਪਣੇ ਬਿਆਨ ਵਿਚ ਈਬੀ ਨੇ ਕਿਹਾ ਕਿ ਬੀ.ਸੀ. ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਸਮਰਥਕਾਂ ਦੀ ਸੋਚ ਅਤੇ ਰਾਹ ਇੱਕੋ-ਜਿਹੇ ਹਨ, ਜਿਨ੍ਹਾਂ ਵਿਚ ਪਬਲਿਕ ਹੈਲਥ ਕੇਅਰ ਨੂੰ ਮਜ਼ਬੂਤ ਕਰਨਾ, ਵਾਤਾਵਰਣ ਨੂੰ protect ਕਰਨਾ ਅਤੇ ਇੱਕ ਮਜ਼ਬੂਤ ਬ੍ਰਿਟਿਸ਼ ਕੋਲੰਬੀਆ ਦੇ ਨਿਰਮਾਣ ਲਈ ਸੂਬੇ ਦੇ ਸਭ ਤੋਂ ਅਮੀਰ ਲੋਕਾਂ ਦੀ ਇਨਕਮ 'ਤੇ ਟੈਕਸ ਲਗਾਉਣਾ ਸ਼ਾਮਲ ਹੈ।
trump-says-u-s-and-canada-are-close-to-trade-deal-claims-washington-holds-all-the-cards
Punjabi

ਟਰੰਪ ਦਾ ਦਾਅਵਾ, ਕੈਨੇਡਾ ਨਾਲ ਟ੍ਰੇਡ ਡੀਲ ਦੇ ਨੇੜੇ ਅਮਰੀਕਾ, ਸਾਰੇ ਪੱਤੇ ਸਾਡੇ ਹੱਥ ’ਚ

ਕੈਨੇਡਾ ਨਾਲ ਟ੍ਰੇਡ ਡੀਲ ਨੂੰ ਲੈ ਕੇ ਟਰੰਪ ਨੇ ਦਾਅਵਾ ਕੀਤਾ ਹੈ ਕਿ ਵਾਸ਼ਿੰਗਟਨ ਅਤੇ ਔਟਵਾ ਸਮਝੌਤੇ ਦੇ ਬਹੁਤ ਨੇੜੇ ਹਨ ਪਰ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਇਸ ਗੱਲਬਾਤ ਵਿਚ ਸਾਰੇ ਅਹਿਮ ਪੱਤੇ ਉਨ੍ਹਾਂ ਦੇ ਹੱਥ ਵਿਚ ਹਨ। ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਕੈਨੇਡਾ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਸਾਰਾ ਫੈਸਲਾ ਸਾਡੇ ਹੱਥ ਵਿਚ ਹੈ।
woman-arrested-after-alleged-assault-and-racist-remarks-against-driving-instructor-in-langley
Punjabi

ਲੈਂਗਲੀ ’ਚ ਡਰਾਈਵਿੰਗ ਇੰਸਟ੍ਰਕਟਰ ’ਤੇ ਹਮਲਾ ਤੇ ਨਸਲੀ ਟਿੱਪਣੀਆਂ ਕਰਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ

ਲੈਂਗਲੀ ਦੀ ਇੱਕ ਪਾਰਕਿੰਗ ਲਾਟ ਵਿਚ ਇੱਕ ਡਰਾਈਵਿੰਗ ਇੰਸਟ੍ਰਕਟਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਅਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਬੁੱਧਵਾਰ ਨੂੰ ਸਵੇਰੇ ਲਗਭਗ 9 ਵਜੇ 207 ਸਟ੍ਰੀਟ ਦੇ 4800 ਬਲੌਕ ਵਿਚ ਇੱਕ ਚਰਚ ਦੀ ਪਾਰਕਿੰਗ ਵਿਚ ਵਾਪਰੀ, ਜੋ ਉਸ ਸਮੇਂ ਖਾਲੀ ਸੀ।
trade-and-defence-cooperation-to-be-discussed-at-canada-eu-summit
Punjabi

ਕੈਨੇਡਾ-ਈਯੂ ਸੰਮੇਲਨ ’ਚ ਵਪਾਰ ਤੇ ਰੱਖਿਆ ਸਹਿਯੋਗ ’ਤੇ ਹੋਵੇਗੀ ਚਰਚਾ

ਕੈਨੇਡਾ ਅਤੇ ਯੂਰਪੀ ਯੂਨੀਅਨ ਸਮਿਟ ਅਗਲੇ ਹਫ਼ਤੇ ਮਾਂਟਰੀਅਲ਼ ਵਿਚ ਹੋਣ ਜਾ ਰਹੀ ਹੈ, ਜਿਸ ਦੌਰਾਨ ਦੋਵੇਂ ਧਿਰ ਵਪਾਰ ਅਤੇ ਡਿਫੈਂਸ ਸਹਿਯੋਗ ਲਈ ਇੱਕ ਨਵਾਂ ਗੱਠਜੋੜ ਲੌਂਚ ਕਰ ਸਕਦੇ ਹਨ। ਇਸ ਦੇ ਨਾਲ ਹੀ ਅੱਗੇ ਚੱਲ ਕੇ ਕੈਨੇਡਾ ਨੂੰ 27 ਮੈਂਬਰਾਂ ਦੇ ਬਲਾਕ ਵਾਲੇ ਯੂਰਪੀ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ।
ready-for-alliance-with-parties-agreeing-with-sads-ideology-sukhbir-badal
Punjabi

ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਧਿਰਾਂ ਨਾਲ ਗੱਠਜੋੜ ਲਈ ਤਿਆਰ: ਸੁਖਬੀਰ ਬਾਦਲ

ਅਮਿਤ ਸ਼ਾਹ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਅਤੇ ਭਾਜਪਾ ਨਾਲ ਗਠਜੋੜ ਦੇ ਸੰਕੇਤ ਦਿੱਤੇ ਹਨ। ਬਾਦਲ ਨੇ ਕਿਹਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ। ਸਾਡੇ ਲਈ ਪੰਜਾਬ ਨੰਬਰ ਵਨ ਹੈ। ਸਰਕਾਰ ਆਏ ਨਾ ਆਏ, ਅਸੀਂ ਪੰਜਾਬੀਆਂ ਲਈ ਲੜਾਈ ਲੜਦੇ ਰਹਾਂਗੇ। ਸਾਡੇ ਲਈ 2 ਪਾਰਟੀਆਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ, ਇਕ ਕਾਂਗਰਸ ਅਥੇ ਦੂਜੀ ਆਮ ਆਦਮੀ ਪਾਰਟੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link