12.56C Vancouver
ADS

Aug 25, 2020 1:55 AM -

ਵੀਕਐਂਡ ਦੌਰਾਨ ਬੀ.ਸੀ. ਤੇ ਐਲਬਰਟਾ ਦੇ ਕੋਵਿਡ-19 ਮਾਮਲਿਆਂ 'ਚ ਵਾਧਾ, ਜਾਣੋ ਸਾਰੇ ਸੂਬਿਆਂ ਦਾ ਹਾਲ

Share On
rise-in-covid-19-cases-in-alberta-and-b-c-over-the-weekend
People wear face masks as they wait to enter a store in Montreal, Sunday, August 9, 2020, as the COVID-19 pandemic continues in Canada and around the world. THE CANADIAN PRESS/Graham Hughes

ਸੋਮਵਾਰ ਦੁਪਹਿਰ ਤੱਕ ਕੈਨੇਡਾ 'ਚ ਵਾਇਰਸ ਸੰਬੰਧੀ 1,25,647 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,082 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,11,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ ਪੈਂਡੇਮਿਕ ਦਾ ਹੁਣ ਤੱਕ ਦਾ ਇੱਕੋ ਦਿਨ 'ਚ ਵਾਇਰਸ ਸੰਬੰਧੀ ਮਾਮਲਿਆਂ ਦਾ ਸਭ ਤੋਂ ਵੱਡਾ ਵਾਧਾ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 269 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਇੱਕ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,184 ਹੋ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 203 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 913 ਤੱਕ ਪਹੁੰਚ ਗਏ ਹਨ। ਸੂਬੇ ਦੇ ਕੁੱਲ 4,068 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ। ਸੂਬੇ ਦੇ ਕੁੱਲ 18 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 5 ਸ਼ਨੀਵਾਰ ਨੂੰ 109, ਐਤਵਾਰ ਨੂੰ 81 ਅਤੇ ਐਤਵਾਰ ਤੋਂ ਸੋਮਵਾਰ ਵਿਚਾਲੇ 79 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।


ਔਂਟੈਰੀਓ 'ਚ 105 ਮਾਮਲੇ ਹੋਏ ਰਿਪੋਰਟ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੱਜ 105 ਮਾਮਲੇ ਦਰਜ ਕੀਤੇ ਗਏ ਹਨ। ਬੀਤੇ ਇੱਕ ਹਫ਼ਤੇ 'ਚ ਇਹ ਛੇਵਾਂ ਮੌਕਾ ਹੈ ਜਦ ਔਂਟੈਰੀਓ ਦੇ ਵਾਇਰਸ ਸੰਬੰਧੀ ਮਾਮਲੇ 100 ਤੋਂ ਪਾਰ ਰਹੇ ਹਨ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 41,507 ਤੱਕ ਪਹੁੰਚ ਗਈ ਹੈ। ਹਾਲਾਂਕਿ ਸੂਬੇ ਦੇ 37,673 ਮਾਮਲੇ ਸੁਲਝ ਗਏ ਦੱਸੇ ਗਏ ਹਨ। ਹੁਣ ਤੱਕ ਔਂਟੈਰੀਓ ਦੇ 2,798 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ, ਜਿਸ 'ਚ ਅੱਜ ਹੋਈ ਇੱਕ ਵਾਇਰਸ ਪੀੜਤ ਦੀ ਮੌਤ ਵੀ ਸ਼ਾਮਿਲ ਹੈ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,036 ਹੈ।


ਕਿਊਬੈਕ 'ਚ 4 ਵਾਇਰਸ ਪੀੜਤਾਂ ਦੀ ਮੌਤ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 68 ਮਾਮਲੇ ਰਿਪੋਰਟ ਕੀਤੇ ਗਏ ਹਨ। ਇਹ ਲਗਾਤਾਰ 10 ਦਿਨਾਂ 'ਚ ਨੌਵਾਂ ਅਜਿਹਾ ਦਿਨ ਹੈ ਜਦ ਸੂਬੇ 'ਚ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਹੁਣ ਕਿਊਬੈਕ 'ਚ 61,741 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ ਕੱਲ 74 ਮਾਮਲੇ ਉਜਾਗਰ ਹੋਏ ਸਨ ਅਤੇ ਅੱਜ 68 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,744 ਦੱਸੀ ਗਈ ਹੈ, ਜਿਸ ਦੇ ਵਿੱਚ ਅੱਜ ਦੀ ਵਾਇਰਸ ਪੀੜਤਾਂ ਸੰਬੰਧੀ 4 ਮੌਤਾਂ ਦੇ ਮਾਮਲੇ ਵੀ ਸ਼ਾਮਿਲ ਹਨ। ਕਿਊਬੈਕ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,236 ਹੈ।


ਐਲਬਰਟਾ 'ਚ ਫਿਰ ਤੋਂ ਵਾਇਰਸ ਪੀੜਤਾਂ ਦੀ ਗਿਣਤੀ 'ਚ ਵੱਡਾ ਵਾਧਾ

ਐਲਬਰਟਾ ਦੇ ਵਿੱਚ ਕੋਵਿਡ-19 ਦੇ 69 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਇਹ ਸਿਰਫ ਬੀਤੇ 24 ਘੰਟੇ ਦਾ ਅੰਕੜਾ ਹੈ, ਜਦਕਿ ਬੀਤੇ 72 ਘੰਟੇ ਦੇ ਅੰਕੜੇ ਇਸ ਤੋਂ ਵਧੇਰੇ ਹਨ। ਬੀਤੇ 3 ਦਿਨਾਂ 'ਚ ਕੁਲ 258 ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 13,006 ਹੋ ਗਈ ਹੈ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 233 ਹੋ ਗਈ ਹੈ, ਜਿਸ ਦੇ ਵਿੱਚ ਅੱਜ ਦਰਜ ਕੀਤੀਆਂ ਗਈਆਂ 4 ਮੌਤਾਂ ਸ਼ਾਮਿਲ ਹਨ। ਸੂਬੇ ਦੀ ਚੀਫ਼ ਮੈਡੀਕਲ ਅਫ਼ਸਰ, ਡਾ. ਡੀਨਾ ਹਿੰਸ਼ਾ ਨੇ ਕਿਹਾ ਕਿ, ਵਧਦੇ ਮਾਮਲਿਆਂ ਪਿੱਛੇ ਮੁੱਖ ਤੌਰ 'ਤੇ ਕੀਤੇ ਜਾ ਰਹੇ ਵੱਡੇ ਇਕੱਠਾਂ ਦਾ ਯੋਗਦਾਨ ਹੈ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਇਲਾਵਾ ਸਸਕੈਚਵਿਨ ਵਿੱਚ 1,602, ਮੈਨੀਟੋਬਾ 'ਚ 993, ਨਿਊ ਬਰੰਸਵਿਕ 'ਚ 189, ਨੋਵਾ ਸਕੌਸ਼ੀਆ 'ਚ 1,080, ਪੀ.ਈ.ਆਈ. 'ਚ 44, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 268 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,082 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,11,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link