Dec 29, 2023 5:25 PM - The Canadian Press

ਰੂਸ ਨੇ ਯੂਕਰੇਨ ਨਾਲ 22 ਮਹੀਨਿਆਂ ਦੀ ਜੰਗ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਹੈ। ਅਧਿਕਾਰੀਆਂ ਮੁਤਾਬਕ ਬੀਤੀ ਰਾਤ ਰੂਸ ਨੇ 122 ਮਿਜ਼ਾਈਲਾਂ ਅਤੇ ਦਰਜਨਾਂ ਡਰੋਨ ਲਾਂਚ ਕੀਤੇ ਹਨ। ਜਿਸ ਵਿੱਚ 30 ਲੋਕਾਂ ਦੀ ਮੌਤ ਹੋ ਗਈ।
ਯੂਕਰੇਨ ਦੇ ਫੌਜੀ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਰੂਸ ਦੀਆਂ 87 ਮਿਜ਼ਾਈਲਾਂ ਅਤੇ 27 ਡਰੋਨ ਨੂੰ ਨਾਕਾਮ ਕੀਤਾ। ਹਵਾਈ ਸੈਨਾ ਦੇ ਕਮਾਂਡਰ ਨੇ ਆਪਣੇ ਅਧਿਕਾਰਤ ਟੈਲੀਗ੍ਰਾਮ ਚੈਨਲ 'ਤੇ ਲਿਖਿਆ ਕਿ ਫਰਵਰੀ 2022 ਤੋਂ ਰੂਸ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰੂਸ ਨੇ ਨਵੰਬਰ 2022 ਵਿੱਚ ਯੂਕਰੇਨ 'ਤੇ 96 ਮਿਜ਼ਾਈਲਾਂ ਦਾਗੀਆਂ ਸਨ। ਯੂਕਰੇਨ ਨੇ ਰੂਸ ਦੇ ਹਵਾਈ ਹਮਲਿਆਂ ਤੋਂ ਖੁਦ ਨੂੰ ਬਚਾਉਣ ਲਈ ਆਪਣੇ ਵੈਸਟਰਨ ਸਾਥੀਆਂ ਤੋਂ ਹੋਰ ਮਦਦ ਦੀ ਅਪੀਲ ਕੀਤੀ ਹੈ।
ਰਾਸ਼ਟਰਪਤੀ ਜ਼ੇਲੇਨਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਰੂਸ ਨੇ ਆਪਣੇ ਹਵਾਈ ਹਮਲੇ ਵਿੱਚ ਹਰ ਤਰ੍ਹਾਂ ਦੇ ਹਥਿਆਰ ਦਾ ਇਸਤੇਮਾਲ ਕੀਤਾ ਹੈ ਅਤੇ ਯੂਕਰੇਨ ਨੂੰ ਇਸ ਦਾ ਮੁਕਾਬਲਾ ਕਰਨ ਲਈ ਮਦਦ ਦੀ ਲੋੜ ਹੈ।




