9.15C Vancouver
ADS

Jun 29, 2022 12:43 AM - Connect News

ਬੀ.ਸੀ. ਬੈਂਕ ਡਕੈਤੀ ਸ਼ੂਟਆਊਟ: ਸਾਨਿਚ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, 2 ਸ਼ੱਕੀਆਂ ਦੀ ਮੌਤ

Share On
saanich-suspects-deceased-multiple-gvert-officers-shot-during-ongoing-incident
Two suspects are deceased and several members of the Greater Victoria Emergency Response Team (GVERT) have been transported to hospital during an ongoing incident at a bank in Saanich today. (Photo - Twitter)

ਸਾਨੀਚ ਦੇ ਵਿੱਚ ਇੱਕ ਬੈਂਕ ਡਕੈਤੀ ਦੀ ਕੋਸ਼ਿਸ਼ ਦੌਰਾਨ ਅੰਨ੍ਹੇਵਾਹ ਹੋਈ ਸ਼ੂਟਿੰਗ 'ਚ 2 ਸ਼ੱਕੀਆਂ ਦੀ ਮੌਤ ਹੋ ਗਈ ਹੈ।

ਮਾਮਲੇ ਸੰਬੰਧੀ ਸਾਨੀਚ ਪੁਲਿਸ ਚੀਫ਼ ਕਾਂਸਟੇਬਲ ਡੀਨ ਡੁਥੀ ਅਤੇ ਵਿਕਟੋਰੀਆ ਪੁਲਿਸ ਦੇ ਐਕਟਿੰਗ ਚੀਫ਼ ਕਾਂਸਟੇਬਲ ਕੌਲਿਨ ਵਾਟਸਨ ਨੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਘਟਨਾ 'ਚ 6 ਪੁਲਿਸ ਅਫ਼ਸਰ ਜਖਮੀ ਹੋਏ ਹਨ।

ਜਖਮੀ ਅਫਸਰਾਂ 'ਚ 3 ਨੂੰ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਣ ਦੀ ਆਸ ਹੈ ਪਰ 3 ਅਫਸਰਾਂ ਦੀ ਸਰਜਰੀ ਹੋਣ ਸੰਬੰਧਤ ਜਾਣਕਾਰੀ ਦਿੱਤੀ ਗਈ।

ਕਾਂਸਟੇਬਲ ਡੁਥੀ ਨੇ ਦੱਸਿਆ ਕਿ ਗੰਭੀਰ ਜਖਮੀ ਅਫਸਰਾਂ ਦੀ ਸਿਹਤ ਬਾਰੇ ਫਿਲਹਾਲ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਪੁਖਤਾ ਨਹੀਂ ਹੈ ਕਿ ਮਾਮਲੇ 'ਚ ਕੋਈ ਤੀਜਾ ਸ਼ੱਕੀ ਵੀ ਸ਼ਾਮਿਲ ਸੀ ਪਰ ਫਿਲਹਾਲ ਇਸ ਜਾਣਕਾਰੀ ਨੂੰ ਖਾਰਿਜ ਨਹੀਂ ਕੀਤਾ ਗਿਆ ਹੈ।

ਜਖਮੀ ਅਫਸਰਾਂ ਬਾਰੇ ਦੱਸਿਆ ਗਿਆ ਕਿ 3 ਅਫ਼ਸਰ ਸਾਨੀਚ ਪੁਲਿਸ ਦੇ ਸਨ ਅਤੇ 3 ਅਫ਼ਸਰ ਵਿਕਟੋਰੀਆ ਪੁਲਿਸ ਨਾਲ ਸੰਬੰਧਤ ਸਨ।

ਜਾਣਕਾਰੀ ਦਿੱਤੀ ਗਈ ਕਿ ਹਾਲ ਦੀ ਘੜੀ ਨਹੀਂ ਮੰਨਿਆ ਜਾ ਰਿਹਾ ਕਿ ਬੈਂਕ ਦੇ ਕੋਈ ਮੁਲਾਜਮ ਜਾਂ ਕਸਟਮਰਸ ਇਸ ਘਟਨਾ 'ਚ ਜਖਮੀ ਹੋਏ ਹੋਣ।

ਜਾਣਕਾਰੀ ਦਿੱਤੀ ਗਈ ਕਿ ਇਲਾਕੇ 'ਚ ਸ਼ੱਕੀਆਂ ਨਾਲ ਸੰਬੰਧਤ ਇੱਕ ਵਾਹਨ 'ਚ ਧਮਕਾਖੇਜ ਸਮਗਰੀ ਹੋਣ ਦਾ ਸ਼ੱਕ ਹੈ ਅਤੇ ਇਸੇ ਕਾਰਨ ਘਰ ਅਤੇ ਵਪਾਰ ਖਾਲੀ ਕਰਵਾਏ ਗਏ ਸਨ।

2 ਸ਼ੱਕੀਆਂ ਦੀ ਮੌਤ ਦੇ ਮਾਮਲੇ 'ਚ ਪੁਲਿਸ ਦੀ ਕਾਰਵਾਈ ਕਾਰਨ ਮਾਮਲੇ ਦੀ ਜਾਂਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਕੋਲ ਪਹੁੰਚ ਗਈ ਹੈ।

ਪੂਰੀ ਘਟਨਾ ਸਵੇਰ ਕਰੀਬ 11.30 ਵਜੇ ਵਾਪਰੀ ਦੱਸੀ ਗਈ ਹੈ।

ਘਟਨਾ ਕਾਰਨ ਦੁਪਹਿਰ ਕਰੀਬ 12.30 ਵਜੇ ਸਾਨੀਚ ਪੁਲਿਸ ਨੇ ਨੌਰਥ ਡੇਰੀ ਰੋਡ ਤੋਂ ਸੀਡਰ ਹਿਲ ਰੋਡ ਅਤੇ ਰਿਚਮੰਡ ਰੋਡ ਤੋਂ ਸੀਡਰ ਹਿਲ ਰੋਡ ਵਿਚਾਲੇ ਸ਼ੈਲਟਰ ਇਨ ਪਲੇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ।

Latest news

b-c-conservative-leader-slams-ebys-early-election-call-as-opportunistic
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ’ਤੇ ਹਮਲਾ, ਅਗਾਊਂ ਚੋਣਾਂ ਨੂੰ ਦੱਸਿਆ ‘ਮੌਕਾਪ੍ਰਸਤ ਕਦਮ’

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਇੱਕ ਸਸਤਾ ਅਤੇ ਮੌਕਾਪ੍ਰਸਤ ਸਿਆਸੀ ਕਦਮ ਕਰਾਰ ਦਿੱਤਾ ਹੈ। ਮੰਗਲਵਾਰ ਵੈਨਕੂਵਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗੈਰ-ਜ਼ਰੂਰੀ ਚੋਣਾਂ ਦੀ ਨਾ ਤਾਂ ਕਿਸੇ ਨੇ ਮੰਗ ਕੀਤੀ ਸੀ ਅਤੇ ਨਾ ਹੀ ਲੋਕ ਇਹ ਚਾਹੁੰਦੇ ਸਨ।
canada-india-trade-deal-talks-expected-to-conclude-by-november-modi-visit-planned-for-december
Punjabi

ਕੈਨੇਡਾ-ਭਾਰਤ ਟ੍ਰੇਡ ਡੀਲ ’ਤੇ ਗੱਲਬਾਤ ਨਵੰਬਰ ਤੱਕ ਮੁਕੰਮਲ ਹੋਣ ਦੀ ਉਮੀਦ, ਮੋਦੀ ਦਸੰਬਰ ’ਚ ਆ ਸਕਦੇ ਕੈਨੇਡਾ

ਕੈਨੇਡਾ ਅਤੇ ਭਾਰਤ ਵਿਚਕਾਰ ਟ੍ਰੇਡ ਡੀਲ ਇਸੇ ਸਾਲ ਹੋਣ ਜਾ ਰਹੀ ਹੈ, ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੀ. ਐੱਮ. ਨਰਿੰਦਰ ਮੋਦੀ ਦੇ ਦਸੰਬਰ ਵਿਚ ਕੈਨੇਡਾ ਆਉਣ ਦੀ ਪੁਸ਼ਟੀ ਕੀਤੀ ਹੈ। ਪਟਨਾਇਕ ਮੁਤਾਬਕ, ਦੋਵਾਂ ਦੇਸ਼ਾਂ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਲਈ ਚੱਲ ਰਹੀ ਗੱਲਬਾਤ ਨਵੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਤੋਂ ਅਗਲੇ ਮਹੀਨੇ ਪੀ. ਐੱਮ. ਮੋਦੀ ਅਤੇ ਪ੍ਰਧਾਨ ਮੰਤਰੀ ਕਾਰਨੀ ਇਸ ਸਮਝੌਤੇ 'ਤੇ ਸਾਈਨ ਕਰ ਸਕਦੇ ਹਨ।
alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link