May 12, 2022 8:26 AM - ANI

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਕਸ਼ਮੀਰ ਦੀ ਘਾਟੀਆਂ ਵਿਚ ਟ੍ਰੈਕਿੰਗ ਕਰਦੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ ਤੋਂ ਪਤਾ ਲੱਗਦਾ ਹੈ ਕਿ ਉਹ ਕਾਫ਼ੀ ਨੇਚਰ ਲਵਰ ਹਨ।
ਬੁੱਧਵਾਰ ਨੂੰ ਸਾਰਾ ਨੇ ਇੰਸਟਾਗ੍ਰਾਮ 'ਤੇ ਕਸ਼ਮੀਰ ਵਿਚ ਛੁੱਟੀਆਂ ਮਨਾਉਣ ਦੀਆਂ ਕੁਝ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ।
ਤਸਵੀਰਾਂ 'ਚ ਸਾਰਾ ਮੈਰੂਨ ਸਪੋਰਟਸਵੇਅਰ ਪਾਏ ਨਜ਼ਰ ਆ ਰਹੀ ਹੈ। ਸਾਰਾ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ, ''ਕਸ਼ਮੀਰ ਕੀ ਕਲੀ ਇਜ਼ ਬੈਕ ਟੂ ਯੂਅਰ ਗਲੀ। ਨਾਓ ਟ੍ਰੈਕਿੰਗ ਪਰ ਮੈਂ ਚਲੀ।"
ਸਾਰਾ ਦੀਆਂ ਟ੍ਰੈਕਿੰਗ ਤਸਵੀਰਾਂ ਨੂੰ ਬਹੁਤ ਸਾਰੇ ਲਾਈਕਸ ਅਤੇ ਕੁਮੈਂਟਸ ਮਿਲੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕੁਮੈਂਟ ਕੀਤਾ ''ਬਹੁਤ ਪਿਆਰੀ"। ਇਕ ਯੂਜ਼ਰ ਨੇ ਲਿਖਿਆ ਤੁਸੀਂ ਬਹੁਤ ਸੋਹਣੇ ਲੱਗਦੇ ਹੋ। ਸਾਰਾ ਅਲੀ ਖਾਨ ਅਗਲੀ ਫਿਲਮ ਗੈਸਲਾਈਟ ਵਿਚ ਵਿਕਰਾਂਤ ਮੇਸੀ ਨਾਲ ਕੰਮ ਕਰਦੇ ਨਜ਼ਰ ਆਉਣਗੇ। ਉਨ੍ਹਾਂ ਹਾਲ ਹੀ ਵਿਚ ਵਿੱਕੀ ਕੌਸ਼ਲ ਦੇ ਨਾਲ ਇੱਕ ਅਨਟਾਈਟਲਡ ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ।




