12.08C Vancouver
ADS

Aug 3, 2021 10:31 PM -

ਨਿਊ ਵੈਸਟਮਿਨਸਟਰ ਪੁਲਿਸ ਨੇ 'ਕਾਲ ਸਕੈਮ' ਬਾਰੇ ਦਿੱਤੀ ਚੇਤਾਵਨੀ

Share On
scam-featuring-new-westminster-police-department-phone-number-prompts-warning
The New Westminster Police Department is warning of a recent scam that is using call spoofing technology to make it appear as if fraudulent calls are coming from the New Westminster Police Department. (Photo - New Westminster Police Department/Twitter)

ਨਿਊ ਵੈਸਟਮਿਨਸਟਰ ਪੁਲਿਸ ਡਿਪਾਰਟਮੈਂਟ ਨੇ ਇੱਕ ਹਾਲ ਦੇ ਸਕੈਮ ਸੰਬੰਧੀ ਚੇਤਾਵਨੀ ਦਿੱਤੀ ਹੈ।

ਇਸ ਦੌਰਾਨ ਕਾਲ ਸਪੂਫਿੰਗ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਅਜਿਹਾ ਤਰੀਕਾ ਅਪਣਾਇਆ ਗਿਆ ਹੈ ਜਿਸ ਤੋਂ ਨਿਊ ਵੈਸਟਮਿਨਸਟਰ ਪੁਲਿਸ ਡਿਪਾਰਟਮੈਂਟ ਤੋਂ ਧੋਖੇ ਵਾਲੀਆਂ ਕਾਲਸ ਆ ਰਹੀਆਂ ਹਨ।

ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਾਲਸ ਆਈਆਂ ਜਿਸ 'ਚ ਕਿਸੇ ਨੇ ਕਿਹਾ ਕਿ ਉਹ ਨਿਊ ਵੈਸਟਮਿਨਸਟਰ ਪੁਲਿਸ ਦਾ ਅਫ਼ਸਰ ਹੈ ਅਤੇ ਵਿਅਕਤੀ ਨਾਲ ਸੰਬੰਧਤ ਇੱਕ ਪੈਕੇਜ ਕੈਨੇਡਾ-ਅਮਰੀਕਾ ਬਾਰਡਰ 'ਤੇ ਬਰਾਮਦ ਹੋਇਆ ਹੈ ਅਤੇ ਵਿਅਕਤੀ ਖਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ।

ਇਸ ਦੌਰਾਨ ਡਰਾ ਕੇ ਲੋਕਾਂ ਤੋਂ ਉਨ੍ਹਾਂ ਦੀ ਨਿਜੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਅਜਿਹੀ ਕਾਲ ਆਉਂਦੀ ਹੈ ਤਾਂ ਕਾਲ ਕੱਟ ਦਿੱਤੀ ਜਾਵੇ।

ਲੋਕਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਅਜਿਹੀ ਕਾਲ ਕਾਰਨ ਕਿਸੇ ਨੇ ਪੈਸੇ ਦਿੱਤੇ ਹੋਣ ਜਾਂ ਨਿਜੀ ਜਾਣਕਾਰੀ ਦਿੱਤੀ ਹੋਵੇ ਤਾਂ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ।

ਨਿਊ ਵੈਸਟਮਿਨਸਟਰ ਪੁਲਿਸ ਦਾ ਟਵੀਟ:

If someone claiming to be an officer calls you to say your packages were seized at the border and now there's a warrant issued for your arrest - it's a scam. This is a tactic to solicit personal information from you. More details here: https://nwpolice.org/blog/2021/08/03/scam-featuring-new-westminster-police-department-phone-number-prompts-warning/ #NewWest #Vancouver

Latest news

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link