Jan 17, 2022 9:35 PM - The Canadian Press

ਕੈਲੋਨਾ ਦੇ ਵਿੱਚ ਕੁਝ ਹੀ ਮਿੰਟਾਂ 'ਚ ਮਾਰੇ ਗਏ ਡਾਕੇ 'ਚ ਕੁਝ ਕੀਮਤੀ ਆਰਟ ਪੀਸ ਚੋਰੀ ਕਰ ਲਏ ਗਏ।
ਕੈਲੋਨਾ ਦੀ ਆਰਟ ਗੈਲਰੀ 'ਚ ਡਕੈਤੀ ਤੋਂ ਬਾਅਦ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਵੀਕਐਂਡ ਦੌਰਾਨ ਵਾਪਰੀ ਵਾਰਦਾਤ 'ਚ 11 ਆਰਟ ਪੀਸ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੱਸਿਆ ਗਿਆ ਕਿ ਘਟਨਾ ਨੂੰ 4 ਮਿੰਟ ਤੋਂ ਵੀ ਘੱਟ ਸਮੇਂ 'ਚ ਅੰਜਾਮ ਦਿੱਤਾ ਗਿਆ।
ਗੈਲਰੀ 421 ਦੇ ਮਾਲਕ ਕੈਲੀ ਹੈਨਾਹ ਅਤੇ ਕੈਨ ਮੋਏਨ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਤੜਕੇ ਕਰੀਬ 2 ਵਜੇ ਡਾਕਾ ਮਾਰਿਆ ਗਿਆ।
ਉਨ੍ਹਾਂ ਨੇ ਇਸ ਘਟਨਾ ਨੂੰ ਮਿਥ ਕੇ ਅੰਜਾਮ ਦਿੱਤੇ ਹੋਣ ਦੀ ਗੱਲ ਆਖੀ।
ਉਨ੍ਹਾਂ ਕਿਹਾ ਕਿ ਸਰਵੇਲੈਂਸ ਵੀਡੀਓ 'ਚ ਵਿਖਾਈ ਦਿੰਦਾ ਹੈ ਕਿ 2 ਮਾਸਕ ਪਹਿਨੇ ਹੋਏ ਲੋਕ ਗੈਲਰੀ 'ਚ ਦਾਖਿਲ ਹੋ ਰਹੇ ਹਨ। ਇਸੇ ਦੌਰਾਨ ਕਾਂਸੀ, ਪੱਥਰ ਅਤੇ ਸ਼ੀਸ਼ੇ ਦੇ ਆਰਟ ਪੀਸ ਚੋਰੀ ਕਰ ਲਏ ਗਏ।
ਕੈਲੋਨਾ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਕੋਲ ਘਟਨਾ ਦੀ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕੀਤੀ ਜਾਵੇ।




