11.11C Vancouver
ADS

Jun 13, 2022 10:20 PM - The Canadian Press

ਵੈਨਕੂਵਰ ਤੇ ਵਿਕਟੋਰੀਆ 'ਚ 'ਸੇਵ ਓਲਡ ਗਰੋਥ' ਦੇ ਪ੍ਰਦਰਸ਼ਨਾਂ ਦੌਰਾਨ ਆਵਾਜਾਈ 'ਚ ਪੇਸ਼ ਆਏ ਅੜਿੱਕੇ; ਵੈਨਕੂਵਰ 'ਚ 5 ਪ੍ਰਦਰਸ਼ਨਕਾਰੀ ਗ੍ਰਿਫਤਾਰ

Share On
several-protesters-opposed-to-old-growth-logging-taken-into-custody-in-at-least-three-locations-around-metro-vancouver-and-victoria
Several protesters opposed to old-growth logging were taken into custody in at least three location around Metro Vancouver and near Victoria this morning as police removed blockades that halted traffic on busy highways. (Photo - Save Old Growth/Twitter)

ਬੀ.ਸੀ. 'ਚ ਅੱਜ ਸਵੇਰ ਦੇ ਸਮੇਂ 'ਸੇਵ ਓਲਡ ਗਰੋਥ' ਨਾਮ ਦੇ ਗਰੁੱਪ ਨੇ ਜੌਰਜ ਮੈਸੀ ਟਨਲ 'ਚ ਆਵਾਜਾਈ 'ਚ ਅੜਿੱਕੇ ਪੇਸ਼ ਕੀਤੇ।

ਸਾਊਥਬਾਊਂਡ ਟਰੈਫਿਕ ਲਈ ਸਵੇਰ ਕਰੀਬ 7.15 ਵਜੇ ਅੜਿੱਕੇ ਪੇਸ਼ ਆਏ।

ਬੀ.ਸੀ. ਟਰਾਂਸਪੋਰਟੇਸ਼ਨ ਮੰਤਰਾਲੇ ਨੇ ਇਸ ਸੰਬੰਧੀ ਪੁਸ਼ਟੀ ਕੀਤੀ ਹੈ।

ਵਾਹਨ ਚਾਲਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਕੰਜੈਸ਼ਨ ਅਤੇ ਦੇਰੀ ਲਈ ਤਿਆਰ ਰਿਹਾ ਜਾਵੇ।

ਇਸ ਤੋਂ ਇਲਾਵਾ ਗਰੁੱਪ ਨੇ ਸੈਕਿੰਡ ਨੈਰੋਸ ਬ੍ਰਿਜ 'ਤੇ ਵੀ ਟਰੈਫਿਕ ਬਲੌਕ ਕਰ ਦਿੱਤਾ ਸੀ।

ਸਵੇਰ ਕਰੀਬ 7.30 ਵਜੇ ਪੁਲਿਸ ਨੇ ਇਲਾਕੇ 'ਚ ਪਹੁੰਚ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਹਟਾਉਣ ਦੀ ਪ੍ਰੀਕਿਰਿਆ ਆਰੰਭ ਦਿੱਤੀ ਸੀ।

ਸਵੇਰ ਕਰੀਬ 9 ਵਜੇ ਤਕ ਪ੍ਰਦਰਸ਼ਨਕਾਰੀਆਂ ਨੂੰ ਮੈਸੀ ਟਨਲ ਅਤੇ ਸੈਕਿੰਡ ਨੈਰੋਸ ਬ੍ਰਿਜ ਤੋਂ ਹਟਾ ਦਿੱਤਾ ਗਿਆ ਸੀ।

ਯਾਦ ਰਹੇ ਸੇਵ ਓਲਡ ਗਰੋਥ ਨਾਮ ਦੇ ਇਸ ਗਰੁੱਪ ਨੇ ਬੀਤੇ ਹਫ਼ਤੇ ਹੀ ਚੇਤਾਵਨੀ ਦਿੱਤੀ ਸੀ ਕਿ ਇਸ ਹਫ਼ਤੇ ਤੋਂ ਬੀ.ਸੀ. ਦੇ ਵੱਖੋ-ਵੱਖਰੇ ਇਲਾਕਿਆਂ 'ਚ ਟਰੈਫਿਕ ਲਈ ਅੜਿੱਕੇ ਪੇਸ਼ ਕੀਤੇ ਜਾਣਗੇ।

ਗਰੁੱਪ ਦੇ ਬੁਲਾਰੇ ਜ਼ੈਨ ਹੱਕ ਦਾ ਇਸ ਵੀਕਐਂਡ ਦੌਰਾਨ ਕਹਿਣਾ ਸੀ ਕਿ ਜੇਕਰ ਪਹਿਲੇ ਦਿਨ ਉਨ੍ਹਾਂ ਨੂੰ ਪ੍ਰਦਰਸ਼ਨ ਤੋਂ ਹਟਾ ਦਿੱਤਾ ਜਾਵੇਗਾ ਤਾਂ ਉਹ ਦੂਜੇ ਦਿਨ ਹੋਰ ਵੱਡੀ ਗਿਣਤੀ 'ਚ ਪ੍ਰਦਰਸ਼ਨ ਕਰਨਗੇ ਅਤੇ ਅਜਿਹਾ ਉਸ ਵੇਲੇ ਤਕ ਜਾਰੀ ਰਵੇਗਾ ਜਦ ਤਕ ਕਿ ਇੰਨਾ ਇਕੱਠ ਨਾ ਹੋ ਜਾਵੇ ਜਿਸ ਨੂੰ ਕਿ ਆਸਾਨੀ ਨਾਲ ਹਟਾਇਆ ਨਾ ਜਾ ਸਕੇ।

ਯਾਦ ਰਹੇ 'ਸੇਵ ਓਲਡ ਗਰੋਥ' ਦੀ ਮੰਗ ਹੈ ਕਿ ਬੀ.ਸੀ. 'ਚ ਓਲਡ ਗਰੋਥ ਜੰਗਲਾਂ 'ਚ ਲੌਗਿੰਗ ਨੂੰ ਬੰਦ ਕੀਤਾ ਜਾਵੇ।

ਵੈਨਕੂਵਰ ਪੁਲਿਸ ਨੇ 5 ਪ੍ਰਦਰਸ਼ਨਕਾਰੀ ਕੀਤੇ ਗ੍ਰਿਫਤਾਰ

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰ ਦੇ ਸਮੇਂ 5 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਕਈ ਵਾਹਨ ਜਬਤ ਕਰ ਲਏ ਗਏ।

ਪੁਲਿਸ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸਵੇਰ ਦੇ ਸਮੇਂ ਦੇ ਵਿਅਸਤ ਟਰੈਫਿਕ 'ਚ ਵਿਘਨ ਪਾਉਣ ਤੋਂ ਰੋਕਿਆ ਜਾ ਸਕੇ।

ਪੁਲਿਸ ਅਨੁਸਾਰ ਇਹ ਪ੍ਰਦਰਸ਼ਨਕਾਰੀ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ 'ਤੇ ਇਕੱਤਰ ਹੋਣ ਜਾ ਰਹੇ ਸਨ।

ਸਾਰਜੈਂਟ ਸਟੀਵ ਐਡੀਸਨ ਦਾ ਕਹਿਣਾ ਸੀ ਕਿ ਗੈਰਕਨੂੰਨੀ ਢੰਗ ਨਾਲ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੌਰਾਨ ਕੁਝ ਅਹਿਮ ਇਨਫਰਾਸਟਰਕਚਰ 'ਤੇ ਵਿਘਨ ਪੈਂਦੇ ਹਨ ਅਤੇ ਇਸ ਨਾਲ ਲੋਕਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸਭ ਨੂੰ ਹੱਕ ਹੈ ਕਿ ਕਨੂੰਨੀ ਢੰਗ ਨਾਲ ਇਕੱਤਰ ਹੋਇਆ ਜਾ ਸਕੇ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਸਕੇ ਪਰ ਗੈਰਕਨੂੰਨੀ ਢੰਗ ਨਾਲ ਕੀਤਾ ਜਾ ਰਹੇ ਪ੍ਰਦਰਸ਼ਨਾਂ ਤੋਂ ਬਚਾਅ ਕੀਤਾ ਜਾਵੇਗਾ ਅਤੇ ਲੋਕਾਂ ਦੀ ਆਵਾਜਾਈ 'ਚ ਵਿਘਨ ਪੇਸ਼ ਆਉਣ ਤੋਂ ਬਚਾਅ ਕੀਤਾ ਜਾਵੇਗਾ।

ਪੁਲਿਸ ਦਾ ਕਹਿਣਾ ਸੀ ਕਿ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਕੋਲ ਖਾਲੀ ਖੜੇ 3 ਵਾਹਨਾਂ ਨੂੰ ਲੋਕੇਟ ਕੀਤਾ ਗਿਆ ਅਤੇ ਜਬਤ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਇਹ ਵਾਹਨ ਪ੍ਰਦਰਸ਼ਨਕਾਰੀਆਂ ਵੱਲੋਂ ਪਲੈਨਿੰਗ ਤਹਿਤ ਖੜੇ ਕੀਤੇ ਗਏ ਸਨ।

ਪੁਲਿਸ ਅਨੁਸਾਰ ਇਨ੍ਹਾਂ ਵਾਹਨਾਂ ਆਸਰੇ ਪੁਲ ਦੇ ਟਰੈਫਿਕ 'ਚ ਅੜਿੱਕੇ ਪੇਸ਼ ਕੀਤੇ ਜਾਣੇ ਸਨ।

ਇਸ ਤੋਂ ਬਾਅਦ ਵੈਨਕੂਵਰ ਪੁਲਿਸ ਦੇ ਅਫਸਰਾਂ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿੰਨਾ ਨੇ ਖੁਦ ਨੂੰ ਵਾਹਨ ਦੇ ਹੈਂਡਲ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਸੀ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link