14.37C Vancouver
ADS

Jan 29, 2025 6:42 PM - Connect Newsroom

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਵੱਧ ਸਕਦੀ ਹੈ ਮੁਸ਼ਕਲ

Share On
shiromani-akali-dal-leaders-may-face-increased-difficulties
It was decided that this issue would be brought to the attention of the Jathedar Sahib of Sri Akal Takht Sahib in writing.

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਮੁਸ਼ਕਲ ਵੱਧ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ 2024 ਨੂੰ ਸੁਣਾਏ ਗਏ ਹੁਕਮ ਨੂੰ ਇਨਬਿੰਨ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਆਗਾਮੀ ਇਕ-ਦੋ ਦਿਨਾਂ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਕੀਤਾ ਹੈ।

ਦੱਸਿਆ ਜਾਂਦਾ ਹੈ ਕਿ ਇਨ੍ਹਾਂ ਆਗੂਆਂ ਦੀ ਮੰਗਲਵਾਰ ਸੁਖਦੇਵ ਸਿੰਘ ਢੀਂਡਸਾ ਦੇ ਘਰ ਬੈਠਕ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

ਮੀਟਿੰਗ ਵਿਚ ਆਗੂਆਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਪਾਰਟੀ ਮੈਂਬਰਸ਼ਿਪ ਸ਼ੁਰੂ ਕਰਨ ਦੀ ਬਜਾਏ ਆਪਣੀ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ।

ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਇਹ ਮਾਮਲਾ ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਜਾਵੇਗਾ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link