9.94C Vancouver
ADS

May 3, 2024 7:22 PM - Connect Newsroom

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ ਕੌਰ ਬਾਦਲ

Share On
shiromani-akali-dal-will-never-compromise-with-bjp-harsimrat-kaur-badal
Harsmirat Kaur Badal said that after the attitude adopted by the BJP government of the Center with the farmers of Punjab, no compromise can be expected with the BJP.(Photo: Facebook/Harsimrat Kaur Badal)

ਪੰਜਾਬ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਸੰਸਦ ਪਹੁੰਚਣ ਲਈ ਚੋਣ ਮੈਦਾਨ ਵਿਚ ਉਤਰੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ।

ਹਰਸਮਿਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ ਰਵੱਈਆ ਅਪਣਾਇਆ ਗਿਆ ਹੈ, ਉਸ ਤੋਂ ਬਾਅਦ ਹੁਣ ਭਾਜਪਾ ਨਾਲ ਕਦੇ ਵੀ ਸਮਝੌਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਗੌਰਤਲਬ ਹੈ ਕਿ ਅਕਾਲੀ ਦਲ ਨੇ 1996 ਵਿਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਸੀ ਅਤੇ 2020 ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗਠਜੋੜ ਨਾਲੋਂ ਨਾਤਾ ਤੋੜ ਦਿੱਤਾ ਸੀ।

ਹਰਸਮਿਰਤ ਕੌਰ ਬਾਦਲ ਨੇ ‘ਆਪ’ ਅਤੇ ਕਾਂਗਰਸ ਦੇ ਗੱਠਜੋੜ ’ਤੇ ਕਿਹਾ ਕਿ ਦੋਨੋਂ ਹੀ ਪਾਰਟੀਆਂ ਪੰਜਾਬ ਵਾਸੀਆਂ ਨੂੰ ਮੂਰਖ ਬਣਾ ਰਹੀਆ ਹਨ, ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਪੂਰੇ ਭਾਰਤ ਵਿਚ ਇੱਕ ਗੱਠਜੋੜ ਤਹਿਤ ਚੋਣ ਲੜ ਰਹੀਆਂ ਹਨ ਅਤੇ ਪੰਜਾਬ ਵਿਚ ਵੱਖਰੋ-ਵੱਖਰਾ ਹੋਣ ਦਾ ਨਾਟਕ ਕਰ ਰਹੀਆਂ ਹਨ।

Latest news

canada-wins-bronze-at-womens-3x3-basketball-world-cup
Punjabi

ਬਾਸਕਿਟਬਾਲ ਦੇ 3X3 ਵਰਲਡ ਕੱਪ 'ਚ ਕੈਨੇਡਾ ਨੇ ਜਿੱਤਿਆ ਬਰੌਂਜ਼ ਮੈਡਲ

ਕੈਨੇਡਾ ਦੀ ਔਰਤਾਂ ਦੀ ਟੀਮ ਨੇ ਬਾਸਕਿਟਬਾਲ ਦੇ ਫੀਬਾ 3X3 ਵਰਲਡ ਕੱਪ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।
income-tax-cut-for-middle-class-to-take-effect-tomorrow-mark-carney
Punjabi

ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਹੋਵੇਗੀ ਲਾਗੂ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਲਾਗੂ ਹੋਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਸਭ ਤੋਂ ਘੱਟ ਨਿੱਜੀ ਆਮਦਨ ਟੈਕਸ ਦਰ ਨੂੰ 15 ਤੋਂ ਘਟਾ ਕੇ 14 ਫੀਸਦੀ ਕੀਤਾ ਗਿਆ ਹੈ। ਕਾਰਨੀ ਸਰਕਾਰ ਦੇ ਅਨੁਮਾਨ ਮੁਤਾਬਕ, 22 ਮਿਲੀਅਨ ਕੈਨੇਡੀਅਨਾਂ ਨੂੰ ਇਸ ਦਾ ਫਾਇਦਾ ਹੋਵੇਗਾ।
attorney-generals-statement-on-inquiry-into-event-safety
Punjabi

ਅਟਾਰਨੀ ਜਨਰਲ ਨੇ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਸਬੰਧੀ ਰਿਪੋਰਟ ਸਰਕਾਰ ਨੂੰ ਸੌਂਪੀ

ਬੀ. ਸੀ.ਸਰਕਾਰ ਵਲੋਂ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਮਗਰੋਂ ਸੁਰੱਖਿਆ ਉਪਾਵਾਂ ਬਾਰੇ ਸਿਫਾਰਸ਼ਾਂ ਦੇਣ ਲਈ ਨਿਯੁਕਤ ਕੀਤੇ ਗਏ ਜਸਟਿਸ ਕ੍ਰਿਸਟੋਫਰ ਹਿੰਕਸਨ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਅੱਜ ਇਸ ਦੀ ਘੋਸ਼ਣਾ ਕੀਤੀ, ਸੂਬਾ ਸਰਕਾਰ ਵਲੋਂ ਜਸਟਿਸ ਹਿੰਕਸਨ ਤੋਂ 30 ਜੂਨ ਤੱਕ ਰਿਪੋਰਟ ਆਉਣ ਦੀ ਉਮੀਦ ਜਤਾਈ ਗਈ ਸੀ।
canada-sprint-canoeist-katie-vincent-sets-world-record-at-national-trials
Punjabi

ਕੈਨੇਡਾ: ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਬਣਾਇਆ ਵਿਸ਼ਵ ਰਿਕਾਰਡ

ਕਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਸੀ-1 500 ਮੀਟਰ ਈਵੈਂਟ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ।
man-arrested-in-connection-with-slashing
Punjabi

ਵ੍ਹਾਈਟ ਰੌਕ 'ਚ ਛੁਰੇਬਾਜ਼ੀ ਦੀ ਘਟਨਾ 'ਚ ਇੱਕ ਵਿਅਕਤੀ ਗ੍ਰਿਫਤਾਰ

ਵ੍ਹਾਈਟ ਰਾਕ ਆਰਸੀਐਮਪੀ ਨੇ ਬੀਤੀ ਰਾਤ ਚਾਕੂ ਮਾਰਨ ਦੀ ਘਟਨਾ ਦੇ ਸਬੰਧ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਆਰਸੀਐਮਪੀ ਮੁਤਾਬਕ, ਉਨ੍ਹਾਂ ਨੂੰ ਰਾਤ ਕਰੀਬ 9.50 ਵਜੇ ਆਕਸਫੋਰਡ ਸਟ੍ਰੀਟ ਦੇ 1100 ਬਲਾਕ ਵਿਚ ਚਾਕੂ ਨਾਲ ਲੜਾਈ ਦੀ ਰਿਪੋਰਟ ਮਿਲੀ, ਮੌਕੇ 'ਤੇ ਪਹੁੰਚਣ 'ਤੇ ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਗੱਡੀ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵ੍ਹਾਈਟ ਰਾਕ ਆਰਸੀਐਮਪੀ ਦੇ ਸੈੱਲ ਵਿਚ ਲਿਜਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link