14.49C Vancouver
ADS

Jun 18, 2024 3:57 PM - The Canadian Press

ਅੱਜ ਦੇ ਹੀ ਦਿਨ ਸਰੀ ’ਚ ਹੋਇਆ ਸੀ ਹਰਦੀਪ ਸਿੰਘ ਨਿੱਝਰ ਦਾ ਕਤਲ

Share On
sikh-activists-mark-anniversary-of-b-c-temple-leader-nijjars-murder
Nijjar, a key organizer for an overseas referendum on an independent Sikh state in India, was gunned down in the parking lot of the Surrey, B.C., temple where he was president on June 18 last year.(Photo: The Canadian Press)

ਸਰੀ ਵਿਚ ਅੱਜ ਦੇ ਹੀ ਦਿਨ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪਾਰਕਿੰਗ ਵਿਚ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ। 18 ਜੂਨ 2023 ਦੀ ਰਾਤ ਕਰੀਬ 8.30 ਵਜੇ ਇਹ ਮੰਦਭਾਗੀ ਘਟਨਾ ਵਾਪਰੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਵਿਚ ਕੈਨੇਡੀਅਨ ਸੰਸਦ ਵਿਚ ਖੜ੍ਹੇ ਹੋ ਕੇ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਟਸ ਦਾ ਹੱਥ ਹੋਣ ਦੇ ਇਲਜ਼ਾਮ ਲਗਾਏ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਰਿਸ਼ਤਿਆ ਵਿਚ ਤਲਖ਼ੀ ਆ ਗਈ। ਸਿੱਖ ਕਾਰਕੁੰਨ ਸਮੂਹ ਵਲੋਂ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਵੈਨਕੂਵਰ ਦੇ ਭਾਰਤੀ ਕੌਂਸਲੇਟ ਦੇ ਬਾਹਰ ਰੈਲੀ ਕੱਢਣ ਦੀ ਵੀ ਯੋਜਨਾ ਸੀ।

ਗੌਰਤਲਬ ਹੈ ਕਿ ਨਿੱਝਰ ਦੇ ਕਤਲ ਕੇਸ ਵਿਚ ਬੀ.ਸੀ. ਪੁਲਿਸ ਹੁਣ ਤੱਕ 4 ਭਾਰਤੀ ਨਾਗਿਰਕਾਂ-ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਇਨ੍ਹਾਂ ਮੁਲਜ਼ਮਾਂ ਦੀ ਅਗਲੀ ਪੇਸ਼ੀ ਸਰੀ ਸਥਿਤ ਸੂਬਾਈ ਅਦਾਲਤ ਵਿਚ 25 ਜੂਨ ਨੂੰ ਹੋਣੀ ਹੈ।

ਇਸ ਵਿਚਕਾਰ ਨਿਊਯਾਰਕ ਬੇਸਡ ਸਿੱਖ ਕਾਰਕੁੰਨ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਭਾਵੇਂ ਅਸੀਂ ਆਪਣੇ ਮੁੱਖ ਕੋਆਰਡੀਨੇਟਰ ਵਜੋਂ ਸ਼ਹੀਦ ਨਿੱਝਰ ਨੂੰ ਗੁਆ ਚੁੱਕੇ ਹਾਂ ਪਰ ਅਸੀਂ ਆਜ਼ਾਦੀ ਦੇ ਮਾਰਗ ’ਤੇ ਪੂਰੇ ਸੰਕਲਪ ਨਾਲ ਅੱਗੇ ਵੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਦੇ ਸਬੰਧ ਵਿਚ 28 ਜੁਲਾਈ ਨੂੰ ਕੈਲਗਰੀ ਵਿਚ ਜਨਮਤ ਲਈ ਵੋਟ ਦਾ ਆਯੋਜਨ ਕੀਤਾ ਜਾਵੇਗਾ।

Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link