17.58C Vancouver
ADS

Jun 24, 2022 1:57 PM - THE CANADIAN PRESS

ਯੂ. ਸੀ. ਪੀ. ਲੀਡਰਸ਼ਿਪ ਲਈ ਚੋਣ ਮੈਦਾਨ 'ਚ ਉਤਰੀ ਸਮਿਥ ਦਾ ਫੈਡਰਲ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ

Share On
smith-promising-legislation-to-ignore-federal-laws-if-she-becomes-ucp-leader
Former Wildrose Party Leader Danielle Smith (Photo : The Canadian Press)

ਐਲਬਰਟਾ ਦੇ ਪ੍ਰੀਮੀਅਰ ਵਜੋਂ ਜੇਸਨ ਕੈਨੀ ਦੀ ਜਗ੍ਹਾ ਲੈਣ ਲਈ ਚੋਣ ਮੈਦਾਨ ਵਿਚ ਉਤਰੀ ਡੈਨੀਅਲ ਸਮਿਥ ਨੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਜਿੱਤ ਜਾਂਦੇ ਨੇ ਤਾਂ ਸੂਬੇ ਦੇ ਹਿੱਤਾਂ ਖਿਲਾਫ਼ ਸਮਝੇ ਜਾਂਦੇ ਫੈਡਰਲ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਨ ਲਈ ਇਸੇ ਪਤਝੜ ਵਿਚ ਕਾਨੂੰਨ ਪੇਸ਼ ਕੀਤਾ ਜਾਵੇਗਾ।

ਡੈਨੀਅਲ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੈਕਸ ਕੁਲੈਕਟ ਕਰਨ ਲਈ ਸੂਬੇ ਦੀ ਆਪਣੀ ਏਜੰਸੀ ਤੇ ਐਲਬਰਟਾ ਪੁਲਿਸ ਫੋਰਸ ਲਾਂਚ ਕਰਨ ਲਈ ਵੀ ਪਹਿਲਕਦਮੀ ਕਰੇਗੀ।

ਉਨ੍ਹਾਂ ਪਿਛਲੇ ਸਾਲ ਦੀ ਸਮਾਨਤਾ ਰਾਏਸ਼ੁਮਾਰੀ ਤੇ ਫੇਅਰ ਡੀਲ ਪੈਨਲ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਸੂਬਾ ਸਰਕਾਰ ਕੋਲ ਐਲਬਰਟਾ ਦੀ ਹੋਰ ਖੁਦਮੁਖਤਿਆਰੀ ਲਈ ਕਦਮ ਚੁੱਕਣ ਦਾ ਜਨਾਦੇਸ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਸਬੰਧੀ ਕਿਸੇ ਵੀ ਫੈਡਰਲ ਨਿਯਮ ਜਿਵੇਂ ਕਿ ਬੱਚਿਆਂ ਲਈ ਸ਼ਾਟਸ ਜਾਂ ਸਾਰਿਆਂ ਲਈ ਤੀਜੀ ਡੋਜ਼ ਦੇ ਹੁਕਮਾਂ ਨੂੰ ਰੱਦ ਕਰਨ ਲਈ ਸੂਬੇ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੋਏਗੀ।

ਉੱਥੇ ਹੀ, ਕੈਲਗਰੀ ਲਾਅ ਦੇ ਪ੍ਰੋਫੈਸਰ ਮਾਰਟਿਨ ਓਲਜ਼ਿੰਸਕੀ ਦਾ ਕਹਿਣਾ ਹੈ ਕਿ ਸਮਿਥ ਦੀ ਯੋਜਨਾ ਨਾ ਸਿਰਫ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ ਸਗੋਂ ਖਤਰਨਾਕ ਤੇ ਗੈਰ-ਲੋਕਤੰਤਰੀ ਵੀ ਹੈ।

Latest news

canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
suspended-vancouver-police-officer-kalwinder-dosanjh-granted-bail-under-23-strict-conditions
Punjabi

ਮੁਅੱਤਲ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਨੂੰ 23 ਸਖ਼ਤ ਸ਼ਰਤਾਂ ’ਤੇ ਮਿਲੀ ਜ਼ਮਾਨਤ

ਵੈਨਕੂਵਰ ਪੁਲਿਸ ਦੇ ਸਸਪੈਂਡ ਕੀਤੇ ਗਏ ਔਫੀਸਰ ਕਲਵਿੰਦਰ ਦੋਸਾਂਝ ਨੂੰ ਸਰੀ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ 23 ਸਖ਼ਤ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਇਨ੍ਹਾਂ ਵਿਚ ਬਰਨਬੀ ਆਰ.ਸੀ.ਐਮ.ਪੀ. ਦੇ ਜ਼ਮਾਨਤ ਸੁਪਰਵਾਈਜ਼ਰ ਨੂੰ ਨਿਯਮਿਤ ਰਿਪੋਰਟ ਕਰਨਾ, ਇਜਾਜ਼ਤ ਤੋਂ ਬਿਨਾਂ ਬੀ.ਸੀ. ਤੋਂ ਬਾਹਰ ਨਾ ਜਾਣਾ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ ਹਨ।
canada-imposes-retaliatory-tariffs-of-up-to-50-per-cent-on-u-s-imports
Punjabi

ਕੈਨੇਡਾ ਵੱਲੋਂ ਅਮਰੀਕੀ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ

ਕੈਨੇਡਾ ਸਰਕਾਰ ਵੱਲੋਂ ਮੰਗਲਵਾਰ ਤੋਂ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ। ਇਹ ਵਿਰੋਧੀ ਟੈਰਿਫ ਲਗਭਗ $28-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਅਸਰ ਪਾਉਣਗੇ, ਜਿਨ੍ਹਾਂ ਵਿਚ ਸਟੀਲ ਤੋਂ ਲੈ ਕੇ ਫਰਨੀਚਰ ਅਤੇ ਸੂਤੀ ਟੀ-ਸ਼ਰਟਾਂ ਤੱਕ ਸ਼ਾਮਲ ਹਨ।
sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link