21.08C Vancouver
ADS

May 28, 2024 4:16 PM - Connect Newsroom

ਮਾਨਸਾ ’ਚ ਨਹੀਂ ਉਤਰਿਆ ਸਮ੍ਰਿਤੀ ਇਰਾਨੀ ਦਾ ਚੋਪਰ, ਭੜਕੀ ਪਰਮਪਾਲ ਕੌਰ

Share On
smriti-iranis-chopper-did-not-land-in-mansa-parampal-kaur-was-furious
However, sources say that the Akali Dal is refraining from taking action against Maluka for fear of loss as it will have a direct impact on the Bathinda seat, which could make things difficult for Harsimrat Badal.(Photo: Twiter/Parampal Kaur Sidhu)

ਪੰਜਾਬ ਦੇ ਮਾਨਸਾ ਵਿਚ ਅੱਜ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿਚ ਚੋਣ ਰੈਲੀ ਰੱਖੀ ਗਈ ਸੀ। ਇਸ ਰੈਲੀ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਾ ਸੀ ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਹੈਲੀਕੌਪਟਰ ਨੂੰ ਉਤਰਨ ਲਈ ਸਿਗਨਲ ਨਾ ਦੇਣ ਕਾਰਨ ਉਹ ਰੈਲੀ ਵਿਚ ਸ਼ਾਮਲ ਨਹੀਂ ਹੋ ਸਕੀ।

ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਸੂਬੇ ਦੀ ਆਮ ਆਦਮੀ ਪਾਰਟੀ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਲੈਕਸ਼ਨ ਲੜਨ ਤੋਂ ਰੋਕਣ ਲਈ ਤਰ੍ਹਾ-ਤਰ੍ਹਾਂ ਦੇ ਅੜਿੱਕੇ ਪਾਏ ਗਏ ਹੁਣ ਉਨ੍ਹਾਂ ਦੀ ਰੈਲੀ ਨੂੰ ਅਸਫਲ ਬਣਾਉਣ ਲਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਹੈਲੀਕੌਪਟਰ ਨਹੀਂ ਉਤਰਨ ਦਿੱਤਾ। ਗੌਰਤਲਬ ਹੈ ਕਿ ਪਰਮਪਾਲ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ। ਮਲੂਕਾ ਵਲੋਂ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪਾਰਟੀ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦਾ ਵਿਚਾਰ ਕਰ ਰਹੀ ਹੈ।

ਹਾਲਾਂਕਿ, ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੁਕਸਾਨ ਦੇ ਡਰੋਂ ਮਲੂਕਾ ਖ਼ਿਲਾਫ਼ ਕਾਰਵਾਈ ਕਰਨ ਤੋਂ ਸੰਜਮ ਵਰਤ ਰਿਹਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਬਠਿੰਡਾ ਸੀਟ ’ਤੇ ਪਵੇਗਾ, ਜਿਸ ਨਾਲ ਹਰਸਿਮਰਤ ਬਾਦਲ ਲਈ ਰਾਹ ਔਖਾ ਹੋ ਸਕਦਾ ਹੈ।

Latest news

five-killed-in-small-plane-crash-near-austin-texas-county-official-says
Punjabi

ਟੈਕਸਾਸ ਦੇ ਆਸਟਿਨ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਪੰਜ ਜਣਿਆਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਸ਼ੁੱਕਰਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਨੂੰ ਵਿੰਬਰਲੇ ਸ਼ਹਿਰ ਵਿੱਚ ਵਾਪਰਿਆ,ਜੋ ਆਸਟਿਨ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
punjab-assembly-passes-confidence-motion-with-88-aap-mlas-voting-in-favour
Punjabi

ਪੰਜਾਬ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ'ਪਾਸ, ਹੱਕ 'ਚ ਭੁਗਤੇ 'ਆਪ'ਦੇ 88 ਵਿਧਾਇਕ

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ 88 ਵਿਧਾਇਕ ਭੁਗਤੇ ਅਤੇ 4 ਵਿਧਾਇਕ ਗੈਰ-ਹਾਜ਼ਰ ਰਹੇ।
alberta-privacy-commissioner-urges-legal-reform-after-alleged-voter-list-breach
Punjabi

ਐਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਨੇ ਵੋਟਰ ਲਿਸਟ ਲੀਕ ਦੇ ਦਾਅਵਿਆਂ ਤੋਂ ਬਾਅਦ ਕਾਨੂੰਨੀ ਤਬਦੀਲੀਆਂ ਦੀ ਕੀਤੀ ਮੰਗ

ਐਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਸੂਬੇ ਦੇ ਕਾਨੂੰਨਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਇਹ ਮੰਗ ਉਦੋਂ ਸਾਹਮਣੇ ਆਈ ਹੈ ਜਦੋਂ ਇੱਕ ਵੱਖਵਾਦੀ ਸਮੂਹ ਉੱਤੇ ਸੂਬੇ ਦੀ ਅਧਿਕਾਰਤ ਵੋਟਰ ਸੂਚੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਅਤੇ ਵਰਤਣ ਦੇ ਦੋਸ਼ ਲੱਗੇ ਹਨ। ਇਲੈਕਸ਼ਨ ਐਲਬਰਟਾ ਵਲੋਂ Centurion Project ਨਾਮ ਦੇ ਗਰੁੱਪ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗਰੁਪ ਨੇ ਇੱਕ ਅਜਿਹੀ ਐਪ ਜਾਰੀ ਕੀਤੀ ਸੀ ਜਿਸ ਵਿੱਚ ਲਗਭਗ 30 ਲੱਖ ਐਲਬਰਟਨਜ਼ ਦੇ ਨਾਮ ਅਤੇ ਪਤੇ ਜਨਤਕ ਕਰ ਦਿੱਤੇ ਗਏ ਸਨ।
canada-reduces-refugee-health-coverage-introduces-co-payments-for-prescriptions-and-supplementary-care
Punjabi

ਰਿਫਿਊਜ਼ੀ ਲਈ ਫੈਡਰਲ ਹੈਲਥ ਕਵਰੇਜ ਵਿੱਚ ਕਟੌਤੀ,ਦਵਾਈਆਂ ਅਤੇ ਸਹਾਇਕ ਸੇਵਾਵਾਂ 'ਤੇ ਕੋ-ਪੇਮੈਂਟ ਲਾਗੂ

ਕੈਨੇਡਾ ਸਰਕਾਰ ਵਲੋਂ ਰਿਫਿਊਜੀ ਅਤੇ ਰਿਫਿਊਜੀ ਕਲੇਮ ਲਗਾਉਣ ਵਾਲੇ ਲੋਕਾਂ ਲਈ ਫ੍ਰੀ ਹੈਲਥ ਕੇਅਰ ਸੇਵਾਵਾਂ ਵਿਚ ਕੀਤੀ ਗਈ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ। ਨਵੇਂ ਨਿਯਮਾਂ ਤਹਿਤ ਹੁਣ ਉਨ੍ਹਾਂ ਨੂੰ ਨੁਸਖ਼ੇ,ਮਾਨਸਿਕ ਸਿਹਤ ਸਲਾਹ,ਦੰਦਾਂ ਦੀਆਂ ਸੇਵਾਵਾਂ ਅਤੇ ਵਿਜ਼ਨ ਕੇਅਰ ਲਈ ਪੱਲਿਓਂ ਇੱਕ ਹਿੱਸੇ ਦਾ ਭੁਗਤਾਨ ਕਰਨਾ ਹੋਵੇਗਾ।
smith-welcomes-u-s-approval-of-bridger-pipeline-expansion-tied-to-keystone-xl-revival
Punjabi

ਪ੍ਰੀਮੀਅਰ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਕੀਤਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਜਰ ਪਾਈਪਲਾਈਨ ਦੇ ਵਿਸਤਾਰ ਲਈ ਰਾਸ਼ਟਰਪਤੀ ਪਰਮਿਟ 'ਤੇ ਦਸਤਖਤ ਕੀਤੇ ਹਨ। ਇਸ ਪ੍ਰੋਜੈਕਟ ਨੂੰ ਪੁਰਾਣੇ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਦਾ ਇੱਕ ਅੰਸ਼ਕ ਰੂਪ ਮੰਨਿਆ ਜਾ ਰਿਹਾ ਹੈ,ਜੋ ਕਿ ਕੈਨੇਡਾ ਦੇ ਕੱਚੇ ਤੇਲ ਨੂੰ ਅਮਰੀਕਾ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੋਵੇਗਾ।ਇਹ ਪ੍ਰੋਜੈਕਟ ਕੈਲਗਰੀ ਸਥਿਤ ਸਾਊਥ ਬੋਅ ਅਤੇ ਅਮਰੀਕਾ ਦੀ ਬ੍ਰਿਜਰ ਕੰਪਨੀ ਵਿਚਕਾਰ ਇੱਕ ਸਾਂਝਾ ਸਮਝੌਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link