13.12C Vancouver
ADS

Dec 22, 2021 10:03 PM - The Canadian Press

ਬੀ.ਸੀ. 'ਚ ਵਾਈਟ ਕ੍ਰਿਸਮਸ ਦੇ ਦਸਤਕ ਦੇਣ ਦੀ ਤਿਆਰੀ; ਐਨਵਾਇਰਨਮੈਂਟ ਕੈਨੇਡਾ ਨੇ ਫਰੇਜ਼ਰ ਵੈਲੀ ਸਮੇਤ ਕਈ ਇਲਾਕਿਆਂ ਲਈ ਬਰਫਬਾਰੀ ਸੰਬੰਧੀ ਜਾਰੀ ਕੀਤੀ ਚੇਤਾਵਨੀ

Share On
snow-storm-and-bitter-cold-warnings-posted-for-parts-of-b-c
A weather system from the Pacific Ocean is forecast to bring heavy snow and the risk of freezing rain to several areas of southern and central British Columbia. (Photo - BC Transportation/YRB Kootenay Boundary/Twitter)

ਬੀ.ਸੀ. ਦੇ ਦੱਖਣੀ ਅਤੇ ਸੈਂਟਰਲ ਇਲਾਕਿਆਂ 'ਚ ਬਰਫੀਲੀ ਬਾਰਿਸ਼ ਅਤੇ ਭਾਰੀ ਬਰਫਬਾਰੀ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਐਨਵਾਇਰਨਮੈਂਟ ਕੈਨੇਡਾ ਨੇ ਵੀਰਵਾਰ ਤਕ ਦੇ ਲਈ ਬਰਫਬਾਰੀ ਅਤੇ ਸਰਦ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਸ 'ਚ ਫਰੇਜ਼ਰ ਵੈਲੀ ਤੋਂ ਪੀਸ ਰਿਵਰ ਡਿਸਟ੍ਰਿਕਟ ਤਕ ਦੇ ਇਲਾਕੇ ਸ਼ਾਮਿਲ ਹਨ।

ਹਾਲ 'ਚ ਟਰੈਫਿਕ ਦੀ ਆਵਾਜਾਈ ਲਈ ਖੋਲ੍ਹੇ ਗਏ ਕੋਕਿਹਾਲਾ ਹਾਈਵੇਅ 'ਤੇ ਵੀਰਵਾਰ ਨੂੰ 35 ਤੋਂ 60cm ਤਕ ਬਰਫਬਾਰੀ ਦਾ ਅਨੁਮਾਨ ਦੱਸਿਆ ਗਿਆ ਹੈ।

ਯੈਲੋਹੈਡ, ਕੂਟਨੀ ਅਤੇ ਐਲੀਸਨ ਪਾਸ ਕੋਲ ਹਾਈਵੇਅ 3, ਅਤੇ ਰੈਵਲਸਟੋਕ ਇਲਾਕੇ ਕੋਲ ਹਾਈਵੇਅ 1 'ਤੇ ਵੀ ਭਾਰੀ ਬਰਫਬਾਰੀ ਦਾ ਅਨੁਮਾਨ ਹੈ।

ਇਨ੍ਹਾਂ ਇਲਾਕਿਆਂ 'ਚ 15 ਤੋਂ 70cm ਤਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਸਕਵਾਮਿਸ਼ ਅਤੇ ਵਿਸਲਰ ਵਿਚਾਲੇ ਸੀ ਟੁ ਸਕਾਈ ਹਾਈਵੇਅ ਦੇ ਇਲਾਕੇ 'ਚ 25cm ਤਕ ਬਰਫਬਾਰੀ ਹੋ ਸਕਦੀ ਹੈ।

ਵਾਹਨ ਚਾਲਕਾਂ ਲਈ ਆਵਾਜਾਈ ਦੌਰਾਨ ਸੜਕਾਂ 'ਤੇ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

Latest news

dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
wildfire-threat-eases-in-b-c-as-major-fires-drop-to-just-three
Punjabi

ਬੀ.ਸੀ. ਵਿੱਚ ਜੰਗਲੀ ਅੱਗਾਂ ਦਾ ਘਟਿਆ ਕਹਿਰ ,ਵੱਡੀਆਂ ਅੱਗਾਂ ਦੀ ਗਿਣਤੀ 3 ਰਹੀ

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
sukhbir-badal-pays-obeisance-at-takht-damdama-sahib-after-nanded-attack
Punjabi

ਨਾਂਦੇੜ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ।
mélanie-joly-urges-canadians-to-buy-canadian-made-products-amid-escalating-trade-war
Punjabi

ਮੇਲਾਨੀ ਜੋਲੀ ਨੇ ਵਧਦੀ ਵਪਾਰ ਜੰਗ ਵਿਚਕਾਰ ਕੈਨੇਡੀਅਨਾਂ ਨੂੰ ਕੈਨੇਡੀਅਨ-ਬਣੇ ਉਤਪਾਦ ਖਰੀਦਣ ਦੀ ਕੀਤੀ ਅਪੀਲ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਅਮਰੀਕਾ ਨਾਲ ਟਰੇਡ ਵਾਰ ਹੋਰ ਭੜਕਣ ਦੌਰਾਨ ਕੈਨੇਡੀਅਨ ਨੂੰ ਦੇਸ਼ ਦੇ ਬਣੇ ਉਤਪਾਦ ਖਰੀਦਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਔਟਵਾ ਵਿਚ ਹੋਰ ਫੈਡਰਲ ਮਿਨਿਸਟਰਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਰਿਟੇਲਰ ਨਾਲ ਗੱਲਬਾਤ ਕਰਕੇ ਬਾਜ਼ਾਰ ਵਿਚ ਕੈਨੇਡੀਅਨ-ਨਿਰਮਿਤ ਉਤਪਾਦ ਦੀ ਪਛਾਣ ਕਰਨਾ ਸੌਖਾ ਬਣਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link