Jan 17, 2024 7:00 PM - Connect News

ਦੱਖਣੀ ਬੀ.ਸੀ. ਵਿੱਚ ਬਰਫ਼ ਦੀ ਚਿਤਾਵਨੀ ਜਾਰੀ ਹੈ, ਖਾਸ ਤੌਰ 'ਤੇ ਦੱਖਣੀ ਤੱਟ ਖੇਤਰ ਬਰਫ਼ ਨਾਲ ਢੱਕਿਆ ਹੋਇਆ ਹੈ।
ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਤੋਂ ਅਲਬਰਟਾ ਬਾਰਡਰ ਤੱਕ ਬਰਫ ਦੀ ਚਿਤਾਵਨੀ ਜਾਰੀ ਹੈ।
ਅੱਜ ਮੈਟਰੋ ਵੈਨਕੂਵਰ, ਪੂਰਬੀ ਵੈਨਕੂਵਰ ਆਈਲੈਂਡ, ਹਾਓ ਸਾਊਂਡ, ਵਿਸਲਰ, ਸਨਸ਼ਾਈਨ ਕੋਸਟ, ਦੱਖਣੀ ਖਾੜੀ ਟਾਪੂ, ਸੀ-ਟੂ-ਸਕਾਈ ਸਕੁਐਮਿਸ਼ ਤੋਂ ਵਿਸਲਰ, ਮਲਹਾਟ ਹਾਈਵੇ-ਗੋਲਡਸਟ੍ਰੀਮ ਅਤੇ ਮਿਲ ਬੇਅ ਵਿੱਚ 10 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ।
ਐਨਵਾਇਰਮੈਂਟ ਕੈਨੇਡਾ ਮੁਤਾਬਕ ਇਹ ਬਰਫਬਾਰੀ ਪੈਸੀਫਿਕ ਲੋ-ਪ੍ਰੈਸ਼ਰ ਸਿਸਟਮ ਕਾਰਨ ਹੋ ਰਹੀ ਹੈ।
ਗ੍ਰੇਟਰ ਵਿਕਟੋਰੀਆ ਵਿੱਚ ਅੱਜ ਦੁਪਹਿਰ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਦੱਖਣੀ ਬੀਸੀ ਵਿੱਚ ਬਰਫ਼ਬਾਰੀ ਤੋਂ ਇਲਾਵਾ, ਅਮਰੀਕੀ ਸਰਹੱਦ ਦੇ ਨੇੜੇ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ।
ਮਿਉਂਸਪਲ ਸਰਕਾਰਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਸ਼ੈਲਟਰ ਵੀ ਖੋਲ੍ਹੇ ਹਨ।
ਇਸ ਮੌਸਮ ਵਿੱਚ ਡਰਾਈਵਰਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਪਹਾੜਾਂ ਵਿੱਚ ਮੌਸਮ ਤੇਜ਼ੀ ਨਾਲ ਬਦਲ ਸਕਦਾ ਹੈ, ਜਿਸ ਨਾਲ ਡਰਾਈਵਿੰਗ ਦੀਆਂ ਸਥਿਤੀਆਂ ਖ਼ਤਰਨਾਕ ਬਣ ਸਕਦੀਆਂ ਹਨ।




