Jul 6, 2022 8:26 PM - The Canadian Press

ਵੈਨਕੂਵਰ 'ਚ ਵਿਕੀ ਇੱਕ ਲੌਟੋ ਮੈਕਸ ਟਿਕਟ ਬਾਰੇ ਬੀ.ਸੀ. ਲੌਟਰੀ ਕੌਰਪੋਰੇਸ਼ਨ ਤੋਂ ਚੰਗੀ ਪਰ ਹੈਰਾਨ ਕਰ ਦੇਣ ਵਾਲੀ ਖਬਰ ਉਜਾਗਰ ਹੋਈ ਹੈ।
ਚੰਗੀ ਜਾਣਕਾਰੀ ਇਹ ਹੈ ਕਿ ਵੈਨਕੂਵਰ 'ਚ ਵਿਕੀ ਟਿਕਟ 'ਤੇ ਕਿਸੇ ਵਿਅਕਤੀ ਨੂੰ $15 ਮਿਲੀਅਨ ਦੀ ਜਿੱਤ ਹਾਸਿਲ ਹੋਈ।
ਪਰ ਇਸ ਮਾਮਲੇ 'ਚ ਹੈਰਾਨ ਕਰਨ ਦੇਣ ਵਾਲੀ ਜਾਣਕਾਰੀ ਇਹ ਹੈ ਕਿ ਟਿਕਟ ਖਰੀਦਣ ਵਾਲੇ ਨੇ ਹੁਣ ਤਕ ਇਨਾਮ ਲਈ ਪਹੁੰਚ ਨਹੀਂ ਕੀਤੀ ਹੈ ਅਤੇ ਟਿਕਟ ਦੀ ਐਕਸਪਾਇਰੀ ਮਿਤੀ ਨੇੜੇ ਆ ਰਹੀ ਹੈ।
ਇਹ ਟਿਕਟ ਅਗਲੇ ਮਹੀਨੇ ਐਕਸਪਾਇਰ ਹੋ ਜਾਵੇਗੀ।
ਬੀ.ਸੀ.ਐਲ.ਸੀ. ਅਨੁਸਾਰ ਇਹ ਟਿਕਟ ਬੀਤੇ ਸਾਲ ਅਗਸਤ ਮਹੀਨੇ 'ਚ ਖਰੀਦੀ ਗਈ ਸੀ।
ਲੌਟਰੀ ਟਿਕਟ ਦੇ ਜੇਤੂ ਕੋਲ ਇਨਾਮ ਲਈ ਸਾਹਮਣੇ ਆਉਣ ਲਈ 52 ਹਫ਼ਤੇ ਦਾ ਸਮਾਂ ਹੁੰਦਾ ਹੈ।
ਇਸ ਟਿਕਟ 'ਤੇ 13 ਅਗਸਤ 2021 ਦੇ ਡਰਾਅ 'ਚ ਸਾਰੇ ਨੰਬਰ ਮੈਚ ਕਰ ਗਏ ਸਨ ਅਤੇ ਟਿਕਟ ਨੂੰ $15 ਮਿਲੀਅਨ ਦੀ ਜਿੱਤ ਹਾਸਿਲ ਹੋਈ।
ਯਾਦ ਰਹੇ ਇਸ ਸਾਲ ਲੌਟੋ ਮੈਕਸ ਦੀ ਜੇਤੂ ਰਕਮ 'ਤੇ ਬੀ.ਸੀ. ਦੇ ਲੌਟਰੀ ਖਿਡਾਰੀ ਕੁੱਲ $64 ਮਿਲੀਅਨ ਹਾਸਿਲ ਕਰ ਚੁੱਕੇ ਹਨ।




