22.77C Vancouver
ADS

Aug 6, 2021 10:12 AM -

ਖੇਡ ਮੰਤਰੀ ਅਨੁਰਾਗ ਠਾਕੁਰ ਸੋਮਵਾਰ ਨੂੰ ਮਰਦਾਂ ਦੀ ਹਾਕੀ ਟੀਮ ਨੂੰ ਕਰਨਗੇ ਸਨਮਾਨਿਤ

Share On
sports-minister-anurag-thakur-to-felicitate-indian-mens-hockey-team-on-monday
Sports Minister Anurag Thakur to felicitate Indian men's hockey team on Monday

ਖੇਡ ਮੰਤਰੀ ਅਨੁਰਾਗ ਠਾਕੁਰ, ਸੋਮਵਾਰ ਨੂੰ, ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਘਰ ਪਰਤਣ 'ਤੇ, ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੂੰ ਸਨਮਾਨਿਤ ਕਰਨਗੇ।

41 ਸਾਲ ਲੱਗ ਗਏ ਪਰ ਹਰ ਭਾਰਤੀ ਦਾ ਸੁਪਨਾ, ਵੀਰਵਾਰ ਨੂੰ, ਭਾਰਤੀ ਹਾਕੀ ਟੀਮ ਵੱਲੋਂ, ਓਈ ਹਾਕੀ ਮੈਦਾਨ ਦੀ ਉੱਤਰੀ ਪਿੱਚ 'ਤੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੇ ਦਾ ਤਮਗ਼ਾ ਜਿੱਤ ਕੇ ਪੂਰਾ ਹੋਇਆ ਹੈ।

ਨੀਲੇ ਕੱਪੜਿਆਂ ਵਿੱਚ ਖਿਡਾਰੀਆਂ ਨੇ ਪੂਰੀ ਤਰਾਂ ਲਚਕੀਲਾਪਨ, ਤਾਕਤ ਅਤੇ ਜਿੱਤਣ ਦਾ ਜਜ਼ਬਾ ਵਿਖਾ ਕੇ, ਜਰਮਨ ਟੀਮ ਖ਼ਿਲਾਫ਼ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਹੈ।

ਵੀਰਵਾਰ ਨੂੰ ਸਕਿੱਪਰ ਮਨਪ੍ਰੀਤ ਸਿੰਘ ਨੇ ਕਾਂਸੇ ਦਾ ਤਮਗ਼ਾ, ਕੋਵਿਡ-19 ਮਹਾਮਾਰੀ ਦੌਰਾਨ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਕੰਮ ਕਰ ਰਹੇ ਯੋਧਿਆਂ ਨੂੰ ਸਮਰਪਿਤ ਕੀਤਾ ਹੈ।

"ਅਤੇ ਹੁਣ, ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ, ਸੁਪਨਾ ਪੂਰਾ ਹੋਇਆ ਹੈ। ਇਹ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ਼ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਨ। ਅੱਜ ਉਨ੍ਹਾਂ ਸਭ ਦੀ ਨਿਰਲੇਪ ਮਦਦ ਦਾ ਹੀ ਸਕਾਰਾਤਮਕ ਸਿੱਟਾ ਹੈ। ਮੈਂ ਇਹ ਜਿੱਤ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਬਿਨਾਂ ਥੱਕਿਆਂ ਕੰਮ ਕਰ ਰਹੇ ਕੋਵਿਡ ਯੋਧਿਆਂ ਨੂੰ ਸਮਰਪਿਤ ਕਰਦਾ ਹਾਂ। ਇਹ ਤਮਗ਼ਾ 41 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਮਿਲਿਆ ਹੈ ਅਤੇ ਮੈਂਨੂੰ ਯਕੀਨ ਹੈ ਕਿ ਮੇਰੀ ਟੀਮ ਲਗਾਤਾਰ ਹੋਰ ਬਿਹਤਰੀ ਲਈ ਕੰਮ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਖੇਡੇਗੀ,"ਮਨਪ੍ਰੀਤ ਨੇ ਟਵਿੱਟਰ ਨੇ ਲਿਖਿਆ।

"ਅਖ਼ੀਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਖੇਡ ਮਿਨਿਸਟਰੀ, ਭਾਰਤੀ ਹਾਕੀ, ਐੱਸਏਆਈ, 10 ਏ ਅਤੇ ਪੰਜਾਬ ਪੁਲਿਸ ਦਾ, ਕੌਮੀ ਹਾਕੀ ਟੀਮ ਲਈ ਲਗਾਤਾਰ ਸਹਿਯੋਗ ਅਤੇ ਪ੍ਰੇਰਨਾ ਲਈ ਧੰਨਵਾਦ,"ਉਨ੍ਹਾਂ ਅੱਗੇ ਲਿਖਿਆ।

ਕੋਚ ਗ੍ਰਾਹਮ ਰੀਡ ਵੀ ਇਸ ਵੇਲੇ ਆਪਣੇ ਮੁੰਡਿਆਂ 'ਤੇ ਮਾਣ ਕਰ ਰਹੇ ਹਨ।

ਰੀਡ ਨੇ ਟਵਿੱਟਰ 'ਤੇ ਸਾਰੀ ਹਾਕੀ ਟੀਮ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ:"ਇਨ੍ਹਾਂ ਦਿੱਗਜਾਂ 'ਤੇ ਮਾਣ ਹੈ।"

Latest news

suv-seized-after-driver-allegedly-tried-to-bypass-police-road-closure-in-abbotsford
Punjabi

ਐਬਟਸਫੋਰਡ 'ਚ ਡਰਾਈਵਰ ਵੱਲੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ SUV ਕੀਤੀ ਗਈ ਜ਼ਬਤ

ਐਬਟਸਫੋਰਡ ਵਿੱਚ ਇੱਕ ਮਹਿਲਾ ਡਰਾਈਵਰ ਨੂੰ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੀ ਐਸ.ਯੂ.ਵੀ. ਕੁਰਕ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਵੌਟਕਾਮ ਰੋਡ 'ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਣ ਕਰਕੇ ਰਸਤਾ ਬੰਦ ਕੀਤਾ ਗਿਆ ਸੀ।
iio-investigating-death-of-man-in-vancouver-police-custody
Punjabi

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ Independent Investigations Office ਵੱਲੋਂ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਔਫੀਸਰ ਵੱਲੋਂ ਵਿਅਕਤੀ ਨੂੰ ਐਤਵਾਰ ਦੁਪਹਿਰ ਲਗਭਗ 3 ਵਜੇ ਗ੍ਰਿਫ਼ਤਾਰ ਕਰਕੇ ਕੋਰਡੋਵਾ ਸਟ੍ਰੀਟ ਸਥਿਤ ਵੈਨਕੂਵਰ ਪੁਲਿਸ ਵਿਭਾਗ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ,ਜਿੱਥੇ ਸੋਮਵਾਰ ਸਵੇਰੇ 8 ਵਜੇ ਜੇਲ੍ਹ ਸਟਾਫ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਅਤੇ ਮੌਕੇ 'ਤੇ ਪਹੁੰਚੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਸ ਦੇ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ।
modi-trump-meet-at-g7-summit-in-france-ahead-of-bilateral-talks
Punjabi

ਜੀ7 ਸੰਮੇਲਨ ਦੌਰਾਨ ਪੀ.ਐਮ.ਮੋਦੀ ਅਤੇ ਟਰੰਪ ਦੀ ਹੋਈ ਮੁਲਾਕਾਤ, ਬੁੱਧਵਾਰ ਨੂੰ ਹੋਵੇਗੀ ਦੁਵੱਲੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਾਂਸ ਵਿੱਚ ਜੀ7 ਸੰਮੇਲਨ ਵਿੱਚ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ। 16 ਮਹੀਨਿਆਂ ਬਾਅਦ ਹੋਈ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਲਈ ਫਰਾਂਸ ਦੇ ਏਵੀਅਨ ਵਿੱਚ ਹਨ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
four-year-old-girl-dies-after-being-struck-by-vehicle-in-northeast-edmonton
Punjabi

ਐਡਮਿੰਟਨ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਹੋਈ ਮੌਤ

ਐਡਮਿੰਟਨ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 5:15 ਵਜੇ ਦੇ ਕਰੀਬ 66 ਸਟ੍ਰੀਟ ਅਤੇ 170 ਐਵੇਨਿਊ ਨੇੜੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਆਪਣੀ ਮਾਂ ਨਾਲ ਇੱਕ ਪਾਰਕਿੰਗ ਲਾਟ ਵਿੱਚ ਪੈਦਲ ਚੱਲ ਰਹੀ ਸੀ।
b-c-considers-new-hydroelectric-project-on-peace-river-as-electricity-demand-projected-to-rise
Punjabi

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਕਰ ਰਹੀ ਵਿਚਾਰ

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਸੀ. ਹਾਈਡ੍ਰੋ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 2030 ਤੱਕ ਲਗਭਗ 20 ਫੀਸਦੀ ਅਤੇ 2050 ਤੱਕ ਤਕਰੀਬਨ 50 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link