13.93C Vancouver
ADS

Oct 13, 2026 7:11 PM - Connect Newsroom - Ramandeep Kaur with files from The Canadian Press

ਵੈਨਕੂਵਰ ’ਚ 77 ਸਾਲਾ ਬਜ਼ੁਰਗ ਔਰਤ ’ਤੇ ਹਮਲਾ, ਮੁਲਜ਼ਮ ਫ਼ਰਾਰ

Share On
77-year-old-woman-assaulted-in-vancouvers-fairview-neighbourhood
A 77-year-old woman was injured in a Vancouver assault, and police are searching for the suspect. (Photo: The Canadian Press)

ਵੈਨਕੂਵਰ ਦੇ ਫੇਅਰਵਿਊ ਇਲਾਕੇ ਵਿਚ ਇੱਕ ਇੱਕ 77 ਸਾਲਾ ਬਜ਼ੁਰਗ ਔਰਤ 'ਤੇ ਇੱਕ ਸ਼ੱਕੀ ਵੱਲੋਂ ਹਮਲਾ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ। ਬਜ਼ੁਰਗ ਔਰਤ ਕੈਂਬੀ ਸਟ੍ਰੀਟ ਅਤੇ ਵੈਸਟ ਬ੍ਰੌਡਵੇ ਨੇੜੇ ਪੈਦਲ ਜਾ ਰਹੀ ਸੀ, ਉਸੇ ਸਮੇਂ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੇ ਬਜ਼ੁਰਗ ਨੂੰ ਜ਼ੋਰਦਾਰ ਮੋਢਾ ਮਾਰਿਆ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ।

ਹਮਲੇ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਅਤੇ ਉੱਥੇ ਮੌਜੂਦ ਇੱਕ ਚਸ਼ਮਦੀਦ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਅਧਿਕਾਰੀਆਂ ਦੇ ਪਹੁੰਚਣ ਤੱਕ ਉਹ ਪੀੜਤ ਔਰਤ ਦੇ ਨਾਲ ਰਿਹਾ। ਇਸ ਹਮਲੇ ਕਾਰਨ ਬਜ਼ੁਰਗ ਔਰਤ ਦੇ ਸਿਰ 'ਤੇ ਕੱਟ ਲੱਗਾ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ, ਹਮਲਾਵਰ ਇੱਕ Black ਨੌਜਵਾਨ ਸੀ, ਜਿਸ ਦੀ ਉਮਰ 20 ਤੋਂ 30 ਸਾਲ ਵਿਚਕਾਰ ਹੋਣ ਦਾ ਅਨੁਮਾਨ ਅਤੇ ਸਰੀਰਕ ਬਣਤਰ athletic ਹੈ। ਇਨਵੈਸਟੀਗੇਟਰਸ ਵਲੋਂ ਉਸ ਦੀ ਪਛਾਣ ਲਈ ਸੀਸੀਟੀਵੀ ਅਤੇ ਡੈਸ਼ ਕੈਮ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Latest news

surrey-municipal-elections-see-30-surge-in-first-day-advance-voting
Punjabi

ਸਰੀ ਮਿਉਂਸੀਪਲ ਚੋਣਾਂ: ਪਹਿਲੇ ਦਿਨ 10,618 ਵੋਟਰਾਂ ਨੇ ਪਾਈਆਂ ਵੋਟਾਂ, 2022 ਨਾਲੋਂ 30% ਵਾਧਾ

ਸਰੀ ਮਿਉਂਸੀਪਲ ਚੋਣਾਂ ਦੇ ਪਹਿਲੇ ਦਿਨ ਅਗਾਊਂ ਵੋਟਿੰਗ ਦੌਰਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ ਬੁੱਧਵਾਰ ਯਾਨੀ 7 ਅਕਤੂਬਰ ਨੂੰ 10,618 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਹ ਅੰਕੜਾ ਸਾਲ 2022 ਦੀਆਂ ਚੋਣਾਂ ਦੀ ਅਗਾਊਂ ਵੋਟਿੰਗ ਦੇ ਪਹਿਲੇ ਦਿਨ ਪਈਆਂ 8,159 ਵੋਟਾਂ ਦੇ ਮੁਕਾਬਲੇ ਕਰੀਬ 30 ਫੀਸਦੀ ਵੱਧ ਹੈ।
77-year-old-woman-assaulted-in-vancouvers-fairview-neighbourhood
Punjabi

ਵੈਨਕੂਵਰ ’ਚ 77 ਸਾਲਾ ਬਜ਼ੁਰਗ ਔਰਤ ’ਤੇ ਹਮਲਾ, ਮੁਲਜ਼ਮ ਫ਼ਰਾਰ

ਵੈਨਕੂਵਰ ਦੇ ਫੇਅਰਵਿਊ ਇਲਾਕੇ ਵਿਚ ਇੱਕ ਇੱਕ 77 ਸਾਲਾ ਬਜ਼ੁਰਗ ਔਰਤ 'ਤੇ ਇੱਕ ਸ਼ੱਕੀ ਵੱਲੋਂ ਹਮਲਾ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ। ਬਜ਼ੁਰਗ ਔਰਤ ਕੈਂਬੀ ਸਟ੍ਰੀਟ ਅਤੇ ਵੈਸਟ ਬ੍ਰੌਡਵੇ ਨੇੜੇ ਪੈਦਲ ਜਾ ਰਹੀ ਸੀ, ਉਸੇ ਸਮੇਂ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੇ ਬਜ਼ੁਰਗ ਨੂੰ ਜ਼ੋਰਦਾਰ ਮੋਢਾ ਮਾਰਿਆ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ।
canadian-cybersecurity-expert-edward-dubrovsky-arrested-by-fbi-over-alleged-shinyhunters-ties
Punjabi

ਕੈਨੇਡੀਅਨ ਸਾਈਬਰ ਸੁਰੱਖਿਆ ਮਾਹਰ Edward Dubrovsky ਨੂੰ FBI ਨੇ ਕੀਤਾ ਗ੍ਰਿਫ਼ਤਾਰ

ਕੈਨੇਡਾ ਦੇ ਇੱਕ ਨਾਮਵਰ ਸਾਈਬਰ ਸੁਰੱਖਿਆ ਮਾਹਰ ਅਤੇ Ransomware Negotiator Edward Dubrovsky ਨੂੰ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਇੱਕ ਹੈਕਿੰਗ ਗਰੁੱਪ ਨਾਲ ਜੁੜੇ ਮਾਮਲੇ ਵਿਚ ਹੋਈ ਹੈ। ਐਫ.ਬੀ.ਆਈ. ਦਾ ਦੋਸ਼ ਹੈ ਕਿ 54 ਸਾਲਾ Dubrovsky ShinyHunters ਨਾਮਕ ਹੈਕਿੰਗ ਗਰੁੱਪ ਨਾਲ ਮਿਲੀਭਗਤ ਵਿਚ ਸ਼ਾਮਲ ਸੀ।
canada-france-uk-and-australia-urge-palestinian-authority-to-reverse-election-delay
Punjabi

ਕੈਨੇਡਾ ਸਣੇ 4 ਦੇਸ਼ਾਂ ਵੱਲੋਂ ਫਲਸਤੀਨ ਦੀਆਂ ਚੋਣਾਂ ਮੁਲਤਵੀ ਕਰਨ ਦੇ ਫੈਸਲੇ ’ਤੇ ਅਫ਼ਸੋਸ, ਤੁਰੰਤ ਵਾਪਸੀ ਦੀ ਮੰਗ

ਕੈਨੇਡਾ ਨੇ ਆਪਣੇ ਤਿੰਨ ਸਹਿਯੋਗੀ ਦੇਸ਼ਾਂ ਫ਼ਰਾਂਸ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਫਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਵੱਲੋਂ ਚੋਣਾਂ ਨੂੰ ਮੁਲਤਵੀ ਕਰਨ ਦੇ ਫੈਸਲੇ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿਛਲੇ ਸਾਲ ਕੈਨੇਡਾ ਸਮੇਤ ਇਨ੍ਹਾਂ 4 ਮੁਲਕਾਂ ਨੇ ਇਲੈਕਸ਼ਨ ਕਰਵਾਏ ਜਾਣ ਸਣੇ ਕਈ ਸ਼ਰਤਾਂ ਨਾਲ ਫਲਸਤੀਨ ਨੂੰ ਸਟੇਟ ਦੀ ਮਾਨਤਾ ਦਿੱਤੀ ਸੀ।
punjab-bandh-called-for-october-15-over-killing-of-anti-drug-activist-parminder-singh
Punjabi

ਪਰਵਿੰਦਰ ਸਿੰਘ ਝੋਟਾ ਕਤਲਕਾਂਡ: 15 ਅਕਤੂਬਰ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ

ਪੰਜਾਬ ਦੇ ਮਾਨਸਾ ਵਿਚ Anti-drug activist ਪਰਮਿੰਦਰ ਸਿੰਘ ਦੀ ਮੰਗਲਵਾਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿਚ ਭਾਰੀ ਰੋਸ ਹੈ। ਇਸ ਘਟਨਾ ਦੇ ਵਿਰੋਧ ਵਿਚ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮਰਥਕਾਂ ਦਾ ਦੋਸ਼ ਹੈ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਗਠਜੋੜ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link