Jun 22, 2022 9:44 PM - The Canadian Press

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਹੌਕੀ ਕੈਨੇਡਾ ਦੀ ਫੈਡਰਲ ਫੰਡਿੰਗ ਰੋਕੀ ਜਾ ਰਹੀ ਹੈ।
ਇਹ ਫੈਸਲਾ ਇੱਕ ਕਥਿਤ ਸੈਕਸ਼ੂਅਲ ਅਸਾਲਟ ਯਾਨੀ ਕਿ ਜਿਨਸੀ ਹਮਲੇ ਦੇ ਮਾਮਲੇ ਨਾਲ ਸੰਬੰਧਤ ਹੈ।
ਸਾਲ 2018 'ਚ ਗੋਲਡ ਮੈਡਲ ਜੇਤੂ ਜੂਨੀਅਰ ਹੌਕੀ ਟੀਮ ਦੇ 8 ਮੈਂਬਰਾਂ ਨੇ ਕਥਿਤ ਤੌਰ 'ਤੇ ਜਿਨਸੀ ਹਮਲੇ ਨੂੰ ਅੰਜਾਮ ਦਿੱਤਾ ਸੀ।
ਹੌਕੀ ਕੈਨੇਡਾ 'ਤੇ ਮਾਮਲੇ ਨਾਲ ਸਹੀ ਢੰਗ ਨਾਲ ਨਜਿੱਠਣ 'ਚ ਫੇਲ੍ਹ ਹੋਣ ਦੇ ਸਵਾਲ ਉੱਠ ਰਹੇ ਹਨ।
ਮਾਮਲੇ 'ਚ ਆਊਟ ਆਫ ਕੋਰਟ ਸੈਟਲਮੈਂਟ ਹੋਈ ਦੱਸੀ ਗਈ ਸੀ।
ਦੇਸ਼ ਦੀ ਖੇਡ ਮੰਤਰੀ ਪਾਸਕਲ ਸੇਂਟ ਔਂਜ ਦਾ ਕਹਿਣਾ ਹੈ ਕਿ ਹੌਕੀ ਕੈਨੇਡਾ ਦੀ ਫੰਡਿੰਗ ਉਸੇ ਵੇਲੇ ਸ਼ੁਰੂ ਹੋਵੇਗੀ ਜਦ ਮਾਮਲੇ ਦੀ ਜਾਂਚ ਲਈ ਹਾਇਰ ਕੀਤੀ ਗਈ ਲਾਅ ਫਰਮ ਵੱਲੋਂ ਸੁਧਾਰ ਲਈ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਹੌਕੀ ਕੈਨੇਡਾ ਕੋਈ ਫੈਸਲੇ ਪੇਸ਼ ਕਰੇਗਾ।




