18.07C Vancouver
ADS

Jun 6, 2025 5:00 PM - Connect Newsroom

ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ ਐਸ.ਐਸ.ਪੀ. ਸਸਪੈਂਡ

Share On
ssp-who-summoned-bharat-bhushan-ashu-suspended
Leader of the Opposition Partap Singh Bajwa said that this was a ploy by the Aam Aadmi Party government to intimidate the Congress candidate before the by-election.

ਪੰਜਾਬ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਹੋਣ ਜਾ ਰਹੀ ਜ਼ਿਮਨੀ ਚੋਣ ਵਿਚਕਾਰ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਨੂੰ ਐਸ.ਐਸ.ਪੀ. ਵਿਜੀਲੈਂਸ ਵਲੋਂ ਸੰਮਨ ਭੇਜਣ ਨਾਲ ਰਾਜਨੀਤੀ ਗਰਮਾ ਹੋਈ ਹੈ, ਜਿਸ ਮਗਰੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਸ.ਐਸ.ਪੀ. ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਾਂਗਰਸੀ ਉਮੀਦਵਾਰ ਨੂੰ ਡਰਾਉਣ ਦੀ ਚਾਲ ਸੀ। ਇਹ ਕੋਈ ਸੱਚੀ ਜਾਂਚ ਨਹੀਂ ਸੀ। ਓਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸ ਦੀ ਸਰਕਾਰ ਬਣਨ 'ਤੇ ਪੁਲਿਸ ਦੀ ਬੇਲੋੜੀ ਤਾਕਤ ਘਟਾਉਣਗੇ, ਵੜਿੰਗ ਨੇ ਕਿਹਾ ਕਿ ਪੁਲਿਸ ਵਲੋਂ ਜਦੋਂ ਜਿੱਥੇ ਮਰਜ਼ੀ ਬੇਵਜ੍ਹਾ ਲੋਕਾਂ 'ਤੇ ਪਰਚੇ ਕੀਤੇ ਜਾ ਰਹੇ ਹਨ।

Latest news

amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
three-arrested-after-alleged-14-000-pokémon-card-robbery-in-vancouver
Punjabi

ਵੈਨਕੂਵਰ ਵਿੱਚ $14,000 ਦੇ ਪੋਕੇਮੋਨ ਕਾਰਡ ਲੁੱਟ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ $14,000 ਦੇ ਪੋਕੇਮੋਨ ਕਾਰਡ ਦੀ ਹਿੰਸਕ ਲੁੱਟ ਦੇ ਮਾਮਲੇ ਵਿਚ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਇਲਾਕੇ ਵਿਚ ਵਾਪਰੀ ਸੀ।
westjet-raises-checked-baggage-fees-following-air-canada-citing-industry-pressures
Punjabi

ਵੈਸਟਜੈੱਟ ਵੱਲੋਂ ਚੈਕ ਕੀਤੇ ਸਮਾਨ ਦੀ ਫੀਸ ਵਿੱਚ ਵਾਧਾ, ਏਅਰ ਕੈਨੇਡਾ ਦੇ ਕਦਮਾਂ ਤੋਂ ਬਾਅਦ ਲਿਆ ਫੈਸਲਾ

ਕੈਨੇਡੀਅਨ ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਹੋਰ ਬੋਝ ਪੈਣ ਵਾਲਾ ਹੈ। ਏਅਰ ਕੈਨੇਡਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਵੈਸਟਜੈਟ ਨੇ ਵੀ ਵੀਰਵਾਰ ਤੋਂ ਆਪਣੀਆਂ checked baggage fees ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਫੈਸਲੇ ਪਿੱਛੇ ਗਲੋਬਲ ਹਾਲਾਤ ਅਤੇ ਇੰਡਸਟਰੀ ਦੇ ਬਦਲਦੇ ਰੁਝਾਨਾਂ ਦਾ ਹਵਾਲਾ ਦਿੱਤਾ ਹੈ।
alberta-introduces-bill-to-end-seasonal-clock-changes-stay-on-daylight-time
Punjabi

ਐਲਬਰਟਾ ਵਿੱਚ ਸਾਲ ਭਰ ਡੇਲਾਈਟ ਟਾਈਮ ਰੱਖਣ ਲਈ ਬਿੱਲ ਵਿਧਾਨ ਸਭਾ 'ਚ ਕੀਤਾ ਗਿਆ ਪੇਸ਼

ਐਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਦਹਾਕਿਆਂ ਪੁਰਾਣੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਸਰਵਿਸ ਐਲਬਰਟਾ ਦੇ ਮੰਤਰੀ ਡੇਲ ਨੈਲੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਮੁਤਾਬਕ ਅਲਬਰਟਾ ਸਾਰਾ ਸਾਲ ਪੱਕੇ ਤੌਰ 'ਤੇ ਡੇਲਾਈਟ ਸੇਵਿੰਗ ਟਾਈਮ 'ਤੇ ਰਹੇਗਾ। ਇਸ ਫੈਸਲੇ ਪਿੱਛੇ ਮੁੱਖ ਕਾਰਨ ਗੁਆਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਕਦਮ ਚੁੱਕਣਾ ਹੈ,ਜਿਸ ਕਾਰਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਵਿੱਚ ਵੀ ਇਸ ਤਬਦੀਲੀ ਨੂੰ ਜ਼ਰੂਰੀ ਸਮਝਿਆ।
alberta-premier-to-provide-update-on-fall-referendum-questions
Punjabi

ਪ੍ਰੀਮੀਅਰ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਜਾਰੀ ਕਰਨਗੇ ਅਪਡੇਟ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਇਸ ਸਾਲ ਫਾਲ ਵਿੱਚ ਹੋਣ ਵਾਲਾ ਹੈ। ਸਮਿਥ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਅਕਤੂਬਰ ਵਿੱਚ ਐਲਬਰਟਾ ਵਾਸੀਆਂ ਤੋਂ 9 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਮੁੱਖ ਪ੍ਰਸਤਾਵ ਕੁਝ ਪ੍ਰਵਾਸੀਆਂ ਲਈ ਸੋਸ਼ਲ ਸਰਿਵਸ ਨੂੰ ਸੀਮਤ ਕਰਨ ਬਾਰੇ ਸੁਝਾਅ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਤੇਜ਼ ਹੋ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link