Mar 31, 2022 8:18 PM - The Canadian Press

ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਸ਼ੁੱਕਰਵਾਰ ਤੋਂ ਕੈਨੇਡਾ ਪਹੁੰਚਣ ਲਈ ਕੋਵਿਡ-19 ਦੇ ਟੈਸਟ ਨਤੀਜੇ ਹਾਸਿਲ ਕਰਨ ਦੀ ਲੋੜ ਨਹੀਂ ਹੋਵੇਗੀ।
ਕੈਨੇਡਾ ਦੀ ਪੈਂਡੈਮਿਕ ਦੇ ਸ਼ੁਰੂਆਤੀ ਦਿਨਾਂ ਤੋਂ ਅਪਣਾਈ ਵੈਕਸੀਨੇਸ਼ਨ ਨੀਤੀ 'ਚ ਇਸ ਨੂੰ ਵੱਡੀ ਢਿੱਲ ਮੰਨਿਆ ਜਾ ਰਿਹਾ ਹੈ।
ਖਾਸ ਤੌਰ 'ਤੇ ਦੇਸ਼ ਦੇ ਜੂਝਦੇ ਟੂਰਿਜ਼ਮ ਸੈਕਟਰ ਲਈ ਇਸ ਨੂੰ ਵੱਡਾ ਹੁਲਾਰਾ ਮੰਨਿਆ ਜਾ ਰਿਹਾ ਹੈ।
ਟਰੈਵਲ ਏਜੈਂਟਸ ਦਾ ਕਹਿਣਾ ਹੈ ਕਿ 2 ਹਫ਼ਤੇ ਪਹਿਲਾਂ ਇਸ ਬਦਲਾਅ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਫਲਾਈਟਸ ਦੀ ਡਿਮਾਂਡ 'ਚ ਵਾਧਾ ਵੇਖਣ ਨੂੰ ਮਿਲਿਆ ਹੈ।
ਡੋਮੈਸਟਿਕ ਟੂਰਿਜ਼ਮ ਗਰੁੱਪਸ ਵੱਲੋਂ ਵੀ ਬੀਤੇ ਕੁਝ ਹਫਤਿਆਂ 'ਚ ਬੁਕਿੰਗਸ 'ਚ ਵਾਧਾ ਹੋਇਆ ਦੱਸਿਆ ਗਿਆ ਹੈ।
1 ਅਪ੍ਰੈਲ ਤੋਂ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਲਈ ਟੈਸਟ ਦੀ ਲੋੜ ਨਹੀਂ ਹੋਵੇਗੀ, ਪਰ ਹੈਲਥ ਕੈਨੇਡਾ ਦੀ ਮੰਗ ਹੈ ਕਿ ਦੇਸ਼ ਦੇ ਬਾਹਰ ਤੋਂ ਆ ਰਹੇ ਯਾਤਰੀਆਂ ਲਈ 2 ਹਫਤਿਆਂ ਲਈ ਪਬਲਿਕ 'ਚ ਮਾਸਕ ਪਹਿਨਣਾ ਜਰੂਰੀ ਹੋਵੇਗਾ।
ਹਾਲਾਂਕਿ ਵੈਕਸੀਨ ਹਾਸਿਲ ਨਾ ਕਰਨ ਵਾਲੇ ਕਨੇਡੀਅਨਸ ਲਈ ਨਿਯਮ ਪਹਿਲਾਂ ਜਿਹੇ ਹੀ ਰਹਿਣਗੇ।
ਅਜਿਹੇ ਲੋਕਾਂ ਨੂੰ ਕੋਵਿਡ-19 ਸੰਬੰਧੀ ਨੈਗੇਟਿਵ ਟੈਸਟ ਹਾਸਿਲ ਕਰਨਾ ਹੋਵੇਗਾ ਜਾਂ ਸਾਬਿਤ ਕਰਨਾ ਹੋਵੇਗਾ ਕਿ ਇੰਫੈਕਟ ਹੋਣ ਤੋਂ ਬਾਅਦ ਕਾਫੀ ਸਮਾਂ ਬੀਤ ਚੁੱਕਿਆ ਹੈ।
ਫੈਡਰਲ ਸਰਕਾਰ ਵੱਲੋਂ ਜਾਣਕਾਰੀ ਪੜ੍ਹਨ ਲਈ ਲਿੰਕ ਕਲਿਕ ਕਰੋ:




