Dec 19, 2023 5:32 PM - The Canadian Press

ਕੈਨੇਡਾ ਨੇ ਸਤੰਬਰ ਵਿੱਚ ਸਮਾਪਤ ਹੋਈ ਤਿਮਾਹੀ ਵਿੱਚ ਰਿਕਾਰਡ ਆਬਾਦੀ ਵਾਧਾ ਦਰਜ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਜਾਰੀ ਰਿਪੋਰਟ ਅਨੁਸਾਰ ਜੁਲਾਈ ਤੋਂ ਸਤੰਬਰ ਤੱਕ ਦੇ ਤਿੰਨ ਮਹੀਨਿਆਂ ਵਿੱਚ ਕੈਨੇਡਾ ਦੀ ਆਬਾਦੀ 430,000 ਵਧੀ ਹੈ, ਜਿਸ ਵਿੱਚ 313000 ਗੈਰ-ਸਥਾਈ ਨਿਵਾਸੀ ਸਨ।
ਫੈਡਰਲ ਏਜੰਸੀ ਮੁਤਾਬਕ,1957 ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿੱਚ ਇਹ ਕਿਸੇ ਵੀ ਤਿਮਾਹੀ ਨਾਲੋਂ ਹੁਣ ਤੱਕ ਦਾ ਸਭ ਤੋਂ ਤੇਜ਼ ਵਾਧਾ ਹੈ।
ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਗੈਰ-ਸਥਾਈ ਨਿਵਾਸੀ ਵਿੱਚ ਵਧੇਰੇ ਗਿਣਤੀ ਵਰਕ ਅਤੇ ਸਟੱਡੀ ਪਰਮਿਟ ਧਾਰਕਾਂ ਦੀ ਰਹੀ, ਜਦੋਂ ਕਿ ਸ਼ਰਨਾਰਥੀ ਦਾਅਵੇਦਾਰ ਕੁਝ ਹੱਦ ਤੱਕ ਹੀ ਸਨ।
ਏਜੰਸੀ ਨੇ ਅਨੁਮਾਨ ਲਗਾਇਆ ਕਿ 1 ਅਕਤੂਬਰ ਤੱਕ ਕੈਨੇਡਾ ਦੀ ਆਬਾਦੀ 40.5 ਮਿਲੀਅਨ ਹੋ ਗਈ ਹੈ। ਇਹ ਅੰਕੜੇ ਸਮੇਂ ਆਏ ਹਨ ਜਦੋਂ ਰਿਹਾਇਸ਼ ਸੰਕਟ ਲਈ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।




