30.04C Vancouver
ADS

May 30, 2025 8:50 PM -

ਵੈਨਕੂਵਰ ਪੁਲਿਸ ਨੇ ਜਿਨਸੀ ਹਮਲੇ ਤੇ ਡਕੈਤੀ ਦੇ ਮਾਮਲੇ 'ਚ ਸਰੀ ਵਾਸੀ 'ਤੇ ਲਗਾਏ ਦੋਸ਼

Share On
stranger-arrested-charged-for-attack-on-teen-girl-in-public-bathroom
John Frederick Field, 62, of Surrey, has been charged. (Photo - VPD X)

ਵੈਨਕੂਵਰ ਪੁਲਿਸ ਨੇ ਇੱਕ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਮਾਮਲੇ 'ਚ ਸਰੀ ਦੇ 62 ਸਾਲਾ ਜੌਨ ਫ੍ਰੈਡਰਿਕ ਨੂੰ ਚਾਰਜ ਕੀਤਾ ਹੈ।

ਇਹ ਘਟਨਾ ਇੱਕ ਕਥਿਤ ਅਪਰਾਧਿਕ ਲੜੀ ਦਾ ਹਿੱਸਾ ਸੀ ਜਿਸ ਦੌਰਾਨ ਇੱਕ ਬੈਂਕ ਡਕੈਤੀ ਵੀ ਹੋਈ ਅਤੇ ਇੱਕ ਹੋਰ ਔਰਤ ਨੂੰ ਵੀ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ।
ਹਾਲਾਂਕਿ ਦੂਜੀ ਔਰਤ ਦਾ ਹਮਲੇ 'ਚ ਕਿਸੇ ਬਹੁਤੀ ਸੱਟਫੇਟ ਤੋਂ ਬਚਾਅ ਰਿਹਾ।
ਇਹ ਹਿੰਸਕ ਘਟਨਾਵਾਂ ਦੋ ਦਿਨ ਪਹਿਲਾਂ 28 ਮਈ ਨੂੰ ਸ਼ਾਮ ਕਰੀਬ ਸਵਾ ਪੰਜ ਵਜੇ ਕੈਂਬੀ ਸਟ੍ਰੀਟ ਅਤੇ ਵੈਸਟ 41 ਐਵੀਨਿਊ ਕੋਲ ਸਥਿਤ ਇੱਕ ਇਮਾਰਤ 'ਚ ਵਾਪਰੀਆਂ ਸਨ।
ਪਹਿਲਾਂ ਇੱਕ 58 ਸਾਲਾ ਔਰਤ ਨੂੰ ਹਾਲਵੇ 'ਚ ਜੱਫਾ ਪਾ ਲਿਆ ਗਿਆ ਸੀ ਅਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਔਰਤ ਰੌਲਾ ਪਾ ਕੇ ਮੌਕੇ ਤੋਂ ਨਿਕਲਣ 'ਚ ਕਾਮਯਾਬ ਰਹੀ।
ਕੁਝ ਹੀ ਮਿੰਟ 'ਚ ਇਸ ਵਿਅਕਤੀ ਨੇ ਇੱਕ ਪਬਲਿਕ ਵਾਸ਼ਰੂਮ 'ਚ ਇੱਕ 14 ਸਾਲਾ ਲੜਕੀ 'ਤੇ ਜਿਨਸੀ ਹਮਲਾ ਕੀਤਾ ਅਤੇ ਉਸ ਨੂੰ ਜਬਰਦਸਤੀ ਕਾਬੂ 'ਚ ਰੱਖਿਆ।
ਪੀੜਤ ਲੜਕੀ ਇੱਕ ਹੋਰ ਵਿਅਕਤੀ ਦੇ ਵਾਸ਼ਰੂਮ 'ਚ ਦਾਖਿਲ ਹੋਣ 'ਤੇ ਖੁਦ ਨੂੰ ਛੁਡਾ ਕੇ ਮੌਕੇ ਤੋਂ ਭੱਜ ਨਿਕਲੀ।
ਇਸ ਤੋਂ ਬਾਅਦ ਸ਼ੱਕੀ ਨੇ ਡਕੈਤੀ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਸ਼ੱਕੀ ਨੂੰ ਸ਼ਾਮ ਕਰੀਬ ਪੌਣੇ ਛੇ ਵਜੇ ਕਾਬੂ ਕਰ ਲਿਆ ਗਿਆ ਸੀ।
ਮਾਮਲੇ 'ਚ ਫ੍ਰੈਡਰਿਕ 'ਤੇ 16 ਸਾਲ ਤੋਂ ਘੱਟ ਉਮਰ ਦੇ ਵਿਅਕਤੀ 'ਤੇ ਹਥਿਆਰ ਨਾਲ ਜਿਨਸੀ ਹਮਲਾ ਕਰਨ, ਫੋਰਸੀਬਲ ਕਨਫਾਈਨਮੈਂਟ, ਕੰਸੀਲਡ ਹਥਿਆਰ ਰੱਖਣ, ਡਕੈਤੀ ਅਤੇ ਹਮਲੇ ਦੇ ਦੋਸ਼ ਲੱਗੇ ਹਨ।

Latest news

alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
edmonton-lifts-water-supply-alert-after-stormwater-system-stabilizes
Punjabi

ਐਡਮਿੰਟਨ ਵਿੱਚ ਪਾਣੀ ਸਪਲਾਈ ਸਬੰਧੀ ਜਾਰੀ ਚੇਤਾਵਨੀ ਖ਼ਤਮ, ਹਾਲਾਤ ਹੋਏ ਸਧਾਰਨ

ਐਡਮਿੰਟਨ ਵਿੱਚ ਭਾਰੀ ਮੀਂਹ ਤੋਂ ਬਾਅਦ ਜਾਰੀ ਕੀਤਾ ਗਿਆ ਵਾਟਰ ਸਪਲਾਈ ਅਲਰਟ ਹੁਣ ਹਟਾ ਲਿਆ ਗਿਆ ਹੈ। ਔਫੀਸ਼ੀਅਲਜ਼ ਮੁਤਾਬਕ ਮੀਂਹ ਦੇ ਪਾਣੀ ਦਾ ਸਿਸਟਮ ਹੁਣ ਪੂਰੀ ਤਰ੍ਹਾਂ ਸਥਿਰ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਨਿਵਾਸੀ ਆਪਣੀ ਆਮ ਰੁਟੀਨ ਵੱਲ ਪਰਤ ਸਕਦੇ ਹਨ।ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਕਾਰਨ ਕਈ ਸਟੋਮਵਾਟਰ ਸਿਸਟਮਾਂ 'ਤੇ ਬਹੁਤ ਜ਼ਿਆਦਾ ਦਬਾਅ ਪੈ ਗਿਆ ਸੀ।
hearing-delayed-in-halifax-newborn-death-case-pending-autopsy-report
Punjabi

ਨਵਜੰਮੇ ਬੱਚੇ ਦੀ ਲਾਸ਼ ਮਾਮਲਾ: ਹੈਲੀਫੈਕਸ ਅਦਾਲਤ ਨੇ ਸੁਣਵਾਈ 24 ਜੁਲਾਈ ਤੱਕ ਟਾਲੀ

ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਚ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 23 ਸਾਲਾ ਸੁਖਪ੍ਰੀਤ ਸਿੰਘ ਅਤੇ ਉਸ ਦੀ 26 ਸਾਲਾ ਪਤਨੀ ਰਮਨਦੀਪ ਕੌਰ ਦੀ ਸੋਮਵਾਰ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਹੈਲੀਫੈਕਸ ਸੂਬਾਈ ਅਦਾਲਤ ਵਿਚ ਪੇਸ਼ ਹੋਈ। ਹਾਲਾਂਕਿ, ਇਸ ਕੇਸ ਵਿਚ ਪੋਸਟਮਾਰਟਮ ਰਿਪੋਰਟ ਦੀ ਕੀਤੀ ਜਾ ਰਹੀ ਉਡੀਕ ਕਾਰਨ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਜੁਲਾਈ ਤੱਕ ਮੁਲਤਵੀ ਕੀਤੀ ਗਈ ਹੈ।
confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link