12.48C Vancouver
ADS

Feb 7, 2025 7:32 PM - Connect Newsroom

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੀ.ਐਮ ਮੋਦੀ ਨੂੰ ਕੀਤੀ ਅਪੀਲ

Share On
sukhbir-badals-strong-statement-on-deportation-of-indians-from-us-appeals-to-pm-modi
Badal condemned the manner in which the deported individuals were treated, describing their transport in handcuffs aboard a military plane as an insult to the country.

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜਨ ਦੀ ਆਲੋਚਨਾ ਕੀਤੀ ਹੈ। ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਡਿਪੋਰਟ ਕੀਤਾ ਗਿਆ, ਉਹ ਸਾਡੇ ਦੇਸ਼ ਦਾ ਅਪਮਾਨ ਹੈ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਹਾਲਾਤ ਦੇ ਸ਼ਿਕਾਰ ਹਨ, ਅਪਰਾਧੀ ਨਹੀਂ। ਉਨ੍ਹਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਸੀ। ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ਨੂੰ ਅਮਰੀਕੀ ਸਰਕਾਰ ਕੋਲ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦੋਸ਼ੀ ਟਰੈਵਲ ਏਜੰਟਾਂ ’ਤੇ ਕਾਰਵਾਈ ਕੀਤੀ ਜਾਵੇ।

Latest news

threat-prompts-brief-lockdown-at-nanaimo-high-school
Punjabi

ਨਾਨਾਇਮੋ ਦੇ ਹਾਈ ਸਕੂਲ 'ਚ ਵਿਦਿਆਰਥੀ ਨੂੰ ਨਿਸ਼ਾਨਾ ਬਣਾ ਕੇ ਦਿੱਤੀ ਗਈ ਧਮਕੀ, ਸਕੂਲ ਨੂੰ ਥੋੜੇ ਸਮੇਂ ਲਈ ਕੀਤਾ ਬੰਦ

ਨਾਨਾਇਮੋ ਜ਼ਿਲ੍ਹਾ ਸੈਕੰਡਰੀ ਹਾਈ ਸਕੂਲ ਨੂੰ ਬੁੱਧਵਾਰ ਦੁਪਹਿਰ ਇੱਕ ਵਿਦਿਆਰਥੀ ਨੂੰ ਨਿਸ਼ਾਨਾ ਬਣਾ ਕੇ ਦਿੱਤੀ ਗਈ ਧਮਕੀ ਕਾਰਨ ਲਗਭਗ 30 ਮਿੰਟ ਲਈ ਲੌਕਡਾਊਨ ਕਰਨਾ ਪਿਆ। ਘਟਨਾ ਲਗਭਗ 2:30 ਵਜੇ ਵਾਪਰੀ। ਸਕੂਲ ਪ੍ਰਸ਼ਾਸਨ ਨੂੰ ਜਿਵੇਂ ਹੀ ਧਮਕੀ ਬਾਰੇ ਪਤਾ ਲੱਗਾ ਉਨ੍ਹਾਂ ਨੇ ਤੁਰੰਤ ਐਮਰਜੈਂਸੀ ਲੌਕਡਾਊਨ ਪ੍ਰਕਿਰਿਆਵਾਂ ਲਾਗੂ ਕਰ ਦਿੱਤੀਆਂ।
vancouver-police-seize-loaded-rifle-and-drugs-during-downtown-eastside-arrest
Punjabi

ਡਾਊਨਟਾਊਨ ਈਸਟਸਾਈਡ ਵਿੱਚ ਗ੍ਰਿਫਤਾਰੀ ਦੌਰਾਨ ਵੈਨਕੂਵਰ ਪੁਲਿਸ ਵੱਲੋਂ ਭਰੀ ਹੋਈ ਰਾਈਫਲ ਅਤੇ ਨਸ਼ਾ ਜ਼ਬਤ

ਵੈਨਕੂਵਰ ਪੁਲਿਸ ਦੀ ਬੀਟ ਇਨਫੋਰਸਮੈਂਟ ਟੀਮ ਨੇ ਮੰਗਲਵਾਰ ਦੁਪਹਿਰ ਨੂੰ ਡਾਊਨਟਾਊਨ ਈਸਟਸਾਈਡ ਵਿਚ ਇੱਕ ਕਾਰਵਾਈ ਕਰਦਿਆਂ ਸਰੀ ਨਾਲ ਸਬੰਧਿਤ ਇੱਕ ਕਥਿਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ 9 ਦਸੰਬਰ ਨੂੰ ਦੁਪਹਿਰ ਲਗਭਗ 2:35 ਵਜੇ ਈਸਟ ਹੇਸਟਿੰਗਜ਼ ਅਤੇ ਕੋਲੰਬੀਆ ਸਟ੍ਰੀਟ ਦੇ ਨੇੜੇ ਹੋਈ, ਜਿੱਥੇ ਅਧਿਕਾਰੀ ਗਸ਼ਤ ਕਰ ਰਹੇ ਸਨ। 32 ਸਾਲਾ ਸਰੀ ਨਿਵਾਸੀ ਨੂੰ ਬੀਟ ਇਨਫੋਰਸਮੈਂਟ ਟੀਮ ਨੇ ਇੱਕ ਰਿਹਾਇਸ਼ੀ ਇਮਾਰਤ ਦੇ ਬਾਹਰ ਨਸ਼ੇ ਵੇਚਣ ਦੇ ਮਾਮਲੇ ਵਿਚ ਕਾਬੂ ਕੀਤਾ।
donald-trump-unveils-new-gold-card-immigration-program
Punjabi

ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵਾਂ ‘ਗੋਲਡ ਕਾਰਡ’ ਇਮੀਗ੍ਰੇਸ਼ਨ ਪ੍ਰੋਗਰਾਮ ਕੀਤਾ ਸ਼ੁਰੂ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਟਰੰਪ ਗੋਲਡ ਕਾਰਡ ਨੂੰ ਲਾਂਚ ਕਰਦੇ ਹੋਏ ਇਸ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਕਾਰਡ ਦੀ ਕੀਮਤ $1 ਮਿਲੀਅਨ ਰੱਖੀ ਗਈ ਹੈ। ਕੰਪਨੀਆਂ ਲਈ ਇਸ ਕਾਰਡ ਦੀ ਕੀਮਤ $2 ਮਿਲੀਅਨ ਰੱਖੀ ਗਈ ਹੈ। ਗੋਲਡ ਕਾਰਡ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਅਮਰੀਕਾ ਦਾ ਪਾਸਪੋਰਟ, ਵੋਟ ਪਾਉਣ ਦਾ ਅਧਿਕਾਰ ਅਤੇ ਬਾਕੀ ਅਮਰੀਕਾ ਦੇ ਨਾਗਰਿਕਾਂ ਦੇ ਬਰਾਬਰ ਹੋਰ ਸਾਰੇ ਲਾਭ ਵੀ ਮਿਲੇਗਾ।
flooding-prompts-wider-evacuations-and-highway-closures-across-southern-b-c
Punjabi

ਬੀ.ਸੀ. ਵਿੱਚ ਵਧਦੇ ਹੜ੍ਹ ਕਾਰਨ ਜਾਰੀ ਕੀਤੀ ਗਈ ਚਿਤਾਵਨੀ, ਹਾਈਵੇਅ ਵੀ ਹੋਏ ਬੰਦ

ਬੀ. ਸੀ. ਵਿਚ ਭਾਰੀ ਬਾਰਸ਼ ਕਾਰਨ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਵਿਚ Flood watches ਅਤੇ ਚਿਤਾਵਨੀਆਂ ਅੱਜ ਸਵੇਰ ਵੀ ਲਾਗੂ ਸਨ, ਜਿਸ ਕਾਰਨ ਲੋਅਰ ਮੇਨਲੈਂਡ ਨੂੰ ਸੂਬੇ ਦੇ ਇੰਟੀਰੀਅਰ ਨਾਲ ਜੋੜਨ ਵਾਲੇ ਕਈ ਮੁੱਖ ਹਾਈਵੇ ਪ੍ਰਭਾਵਿਤ ਹੋਏ ਹਨ।
cra-plans-major-hiring-push-to-boost-call-centre-capacity-ahead-of-tax-season
Punjabi

ਕੈਨੇਡਾ ਰੈਵੇਨਿਊ ਏਜੰਸੀ ਕਰੇਗੀ 1,700 ਕਾਲ ਸੈਂਟਰ ਵਰਕਰਜ਼ ਦੀ ਨਿਯੁਕਤੀ

ਕੈਨੇਡਾ ਰੈਵੇਨਿਊ ਏਜੰਸੀ ਵਲੋਂ ਲਗਭਗ 1,700 ਕਾਲ ਸੈਂਟਰ ਵਰਕਰਜ਼ ਦੀ ਨਿਯੁਕਤੀ ਕੀਤੇ ਜਾਣ ਦੀ ਯੋਜਨਾ ਹੈ,ਜਿਸ ਵਿਚ ਕੁਝ ਦੇ ਕੰਟਰੈਕਟ ਦੁਬਾਰਾ ਰੀਨਿਊ ਵੀ ਕੀਤੇ ਜਾਣਗੇ। ਇਸ ਦਾ ਉਦੇਸ਼ ਆਗਾਮੀ ਟੈਕਸ ਸੀਜ਼ਨ ਵਿਚ ਵੱਡੀ ਗਿਣਤੀ ਵਿਚ ਆਉਣ ਵਾਲੀਆਂ ਕਾਲ ਨੂੰ ਮੈਨੇਜ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link