Jan 23, 2025 3:47 PM - The Canadian Press

ਕੈਨੇਡਾ ਦਾ ਸੁਪਰੀਮ ਕੋਰਟ ਕਿਊਬੈਕ ਦੇ ਵਿਵਾਦਤ ਧਰਮ ਨਿਰਪੱਖਤਾ ਕਾਨੂੰਨ ਖਿਲਾਫ ਇੱਕ ਕਾਨੂੰਨੀ ਚੁਣੌਤੀ 'ਤੇ ਸੁਣਵਾਈ ਲਈ ਸਹਿਮਤ ਹੋ ਗਿਆ ਹੈ। ਬਿੱਲ 21 ਨਾਲ ਜਾਣਿਆ ਜਾਂਦਾ ਇਹ ਕਾਨੂੰਨ ਕਿਊਬੈਕ ਨੇ 16 ਜੂਨ 2019 ਨੂੰ ਪਾਸ ਕੀਤਾ ਸੀ।
ਇਸ ਕਾਨੂੰਨ ਤਹਿਤ ਸਿਵਿਲ ਸਰਵੈਂਟਸ,ਅਧਿਆਪਕਾਂ, ਪੁਲਿਸ ਅਫ਼ਸਰਾਂ, ਸਰਕਾਰੀ ਵਕੀਲਾਂ ਅਤੇ ਕਈ ਹੋਰ ਸਰਕਾਰੀ ਮੁਲਾਜ਼ਮਾਂ ਲਈ ਆਪਣੇ ਕੰਮ ਕਾਜ ਦੀਆਂ ਥਾਂਵਾਂ ‘ਤੇ ਹਿਜਾਬ ਅਤੇ ਇਸ ਤਰ੍ਹਾਂ ਦੇ ਹੋਰ ਧਾਰਮਮਿਕ ਚਿੰਨ੍ਹ ਪਹਿਨਣ ਦੀ ਪਾਬੰਦੀ ਲਗਾਈ ਗਈ ਸੀ। ਇਸ ਕਾਨੂੰਨ ਨੂੰ ਪਹਿਲਾਂ ਕਿਊਬੈਕ ਸੁਪੀਰੀਅਰ ਕੋਰਟ ਅਤੇ ਫਿਰ ਕਿਊਬੈਕ ਦੀ ਅਪੀਲ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ ਪਰ ਚੁਣੌਤੀ ਦੇਣ ਵਾਲਿਆਂ ਨੂੰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ। ਜ਼ਿਆਦਾ ਤੋਂ ਜ਼ਿਆਦਾ ਦੋਵੇਂ ਅਦਾਲਤਾਂ ਨੇ ਇਹੀ ਫੈਸਲਾ ਸੁਣਾਇਆ ਕਿ ਧਾਰਮਿਕ ਪ੍ਰਤੀਕ ਧਾਰਨ ਕਰਨ 'ਤੇ ਪਾਬੰਦੀ ਵਿਧਾਨ ਸਭਾ ਦੇ ਮੈਂਬਰਾਂ 'ਤੇ ਲਾਗੂ ਨਹੀਂ ਕੀਤੀ ਜਾ ਸਕਦੀ।
ਹੁਣ ਇਸ ਮਾਮਲੇ ਵਿਚ ਸੁਪਰੀਮ ਕੋਰਟ ਸੁਣਵਾਈ ਕਰੇਗਾ। ਇੰਗਲਿਸ਼ ਮਾਂਟਰੀਅਲ ਸਕੂਲ ਬੋਰਡ ਉਨ੍ਹਾਂ ਧਿਰਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਸੁਪਰੀਮ ਕੋਰਟ ਵਿਚ ਇਸ ਮੁੱਦੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਹੈ।




