Sep 22, 2022 12:21 AM - Connect News

ਸਰੀ ਫੌਰਵਰਡ ਵੱਲੋਂ ਸਰੀ ਕਨੈਕਟ ਸੰਬੰਧੀ ਇੱਕ ਕੰਪਲੇਂਟ ਲਾਂਚ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਹ ਸ਼ਿਕਾਇਤ ਇਲੈਕਸ਼ਨਸ ਬੀ.ਸੀ. ਕੋਲ ਕੀਤੀ ਜਾ ਰਹੀ ਹੈ।
ਸਰੀ ਫੌਰਵਰਡ ਦਾ ਕਹਿਣਾ ਹੈ ਕਿ ਬੀ.ਸੀ. 'ਚ ਇਲੈਕਸ਼ਨ ਸੰਬੰਧੀ ਕਨੂੰਨ ਬੇਹੱਦ ਸਪਸ਼ਟ ਹਨ ਅਤੇ ਇਹ ਥਰਡ ਪਾਰਟੀ ਐਡਵਰਟਾਈਜਰਸ ਅਤੇ ਇਲੈਕਟਰ ਐਸੋਸੀਏਸ਼ਨਸ ਨੂੰ ਕੌਲਿਊਡ ਕਰਨ ਦੀ ਇਜਾਜਤ ਨਹੀਂ ਦਿੰਦੇ।
ਸਰੀ ਫੌਰਵਰਡ ਦਾ ਕਹਿਣਾ ਹੈ ਕਿ ਸਰੀ ਕਨੈਕਟ ਨੂੰ 'ਕੀਪ ਦ ਆਰ.ਸੀ.ਐਮ.ਪੀ. ਇਨ ਸਰੀ' ਥਰਡ ਪਾਰਟੀ ਐਡਵਰਟਾਈਜਰ ਤੋਂ ਸਿੱਧੀਆਂ ਕੌਂਟਰੀਬਿਊਸ਼ਨਸ ਮਿਲ ਰਹੀਆਂ ਹਨ।
ਸਰੀ ਫੌਰਵਰਡ ਦੇ ਕੈਂਪੇਨ ਮੈਨੇਜਰ ਸਟੀਫਨ ਕਾਰਟਰ ਨੇ ਕਿਹਾ ਕਿ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਲੋਕਲ ਇਲੈਕਸ਼ਨ ਕੈਂਪੇਨ ਫਾਈਨੈਂਸਿੰਗ ਐਕਟ ਸਪਸ਼ਟ ਹੈ ਕਿ ਥਰਡ ਪਾਰਟੀ ਐਡਵਰਟਾਈਜਰ ਨੂੰ ਸੁਤੰਤਰ ਢੰਗ ਨਾਲ ਆਪਰੇਟ ਕਰਨਾ ਹੁੰਦਾ ਹੈ ਅਤੇ ਉਹ ਕੈਂਡੀਡੇਟਸ ਜਾਂ ਇਲੈਕਟਰ ਐਸੋਸੀਏਸ਼ਨਸ ਨਾਲ ਨਹੀਂ ਜੁੜ ਸਕਦੇ।
ਉਨ੍ਹਾਂ ਕਿਹਾ ਕਿ ਕੀਪ ਦ ਆਰ.ਸੀ.ਐਮ.ਪੀ. ਅਜਿਹਾ ਨਹੀਂ ਕਰ ਰਿਹਾ।
ਉਨ੍ਹਾਂ ਕਿਹਾ ਕਿ ਇਹ ਵੀ ਜਾਪਦਾ ਹੈ ਕਿ ਕੀਪ ਦ ਆਰ.ਸੀ.ਐਮ.ਪੀ. ਇਨ ਸਰੀ ਵੱਲੋਂ ਇਕੱਤਰ ਕੀਤੇ ਗਏ ਸਾਰੇ ਦਸਤਖਤ ਵੀ ਸਰੀ ਕਨੈਕਟ ਨਾਲ ਸਾਂਝੇ ਕੀਤੇ ਗਏ ਹਨ।
ਯਾਦ ਰਹੇ ਸਰੀ ਫੌਰਵਰਡ ਦੇ ਮੇਅਰਲ ਕੈਂਡੀਡੇਟ ਜਿਨੀ ਸਿਮਸ ਹਨ ਜਦਕਿ ਸਰੀ ਕਨੈਕਟ ਦੀ ਮੇਅਰਲ ਕੈਂਡੀਡੇਟ ਬ੍ਰੈਂਡਾ ਲੌਕ ਹਨ।




