Jan 12, 2023 1:20 AM - Connect News

ਸਰ੍ਹੀ 'ਚ ਵੌਲੀ ਇਲਾਕੇ 'ਚ ਗੋਲੀ ਚੱਲੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਅੱਜ ਤੜਕੇ ਕਰੀਬ 2.20 ਵਜੇ ਪੁਲਿਸ ਨੂੰ ਕਈ 911 ਕਾਲਸ ਜ਼ਰੀਏ ਰਿਪੋਰਟ ਕੀਤਾ ਗਿਆ ਸੀ ਕਿ ਇੱਕ ਆਦਮੀ 'ਤੇ ਗੋਲੀ ਚਲਾ ਦਿੱਤੀ ਗਈ ਹੈ।
ਘਟਨਾ 104 ਐਵੀਨਿਊ ਦੇ 13100 ਬਲੌਕ ਕੋਲ ਸਥਿਤ ਇੱਕ ਕਨਵੀਨਿਐਂਸ ਸਟੋਰ ਕੋਲ ਵਾਪਰੀ।
ਮੌਕੇ 'ਤੇ ਪਹੁੰਚੇ ਅਫਸਰਾਂ ਨੂੰ ਇੱਕ ਆਦਮੀ ਗੋਲੀ ਲੱਗਣ ਕਾਰਨ ਜ਼ਖਮੀ ਮਿਲਿਆ।
ਪੀੜਤ ਦੀ ਉਮਰ 44 ਸਾਲ ਦੱਸੀ ਗਈ ਹੈ।
ਪੀੜਤ ਆਦਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਦੀ ਜਾਂਚ ਸਰ੍ਹੀ ਆਰ.ਸੀ.ਐਮ.ਪੀ. ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਿਕ 2 ਧਿਰਾਂ ਵਿਚਾਲੇ ਕੁਝ ਤਕਰਾਰ ਹੋਈ ਸੀ ਜਿਸ ਨੇ ਹਿੰਸਕ ਰੂਪ ਧਾਰ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਸਬੂਤ ਇਕੱਤਰ ਕਰਨ ਅਤੇ ਸ਼ੱਕੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।




