12.48C Vancouver
ADS

Jan 18, 2021 6:44 PM -

ਸਰੀ ਪੁਲਿਸ ਸਰਵਿਸ ਨੇ ਦੂਜੇ ਡਿਪਟੀ ਚੀਫ਼ ਕਾਂਸਟੇਬਲ ਦੀ ਕੀਤੀ ਨਿਯੁਕਤੀ

Share On
surrey-police-service-announces-the-appointment-of-the-second-of-three-deputy-chief-constables
Surrey Police Service announces the appointment of the second of three Deputy Chief Constables.(Photo - Surrey Police Board/Twitter)

ਸਰੀ ਪੁਲਿਸ ਸਰਵਿਸ ਨੇ ਆਪਣੇ 3 ਵਿੱਚੋਂ ਦੂਜੇ ਡਿਪਟੀ ਚੀਫ਼ ਕਾਂਸਟੇਬਲ ਦੀ ਨਿਯੁਕਤੀ ਕਰ ਲਈ ਹੈ।

ਮਾਈਕ ਲੇਸਾਜ ਨੂੰ ਡਿਪਟੀ ਚੀਫ਼ ਕਾਂਸਟੇਬਲ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਇੱਕ ਪ੍ਰੈਸ ਰਿਲੀਜ਼ 'ਚ ਦੱਸਿਆ ਗਿਆ ਕਿ ਮਾਈਕ ਲੇਸਾਜ ਆਪਣੇ ਨਾਲ ਚੰਗਾ ਉਦਾਹਰਣ ਪੇਸ਼ ਕਰਨ ਵਾਲੀ ਸਰਵਿਸ, ਐਕਸਪਰਟੀਜ਼ (ਮਾਹਿਰ ਸੋਚ), ਅਤੇ ਸਭਿਆਚਾਰਕ ਅਤੇ ਆਪ੍ਰੇਸ਼ਨਲ ਪ੍ਰੀਕਿਰਿਆ ਦੀ ਪੁਲਿਸ ਲੀਡਰਸ਼ਿਪ ਲਿਆਏ ਹਨ।

ਉਨ੍ਹਾਂ ਦੇ ਇਸ ਸਾਲ ਫਰਵਰੀ ਮਹੀਨੇ 'ਚ ਸਰੀ ਪੁਲਿਸ ਸਰਵਿਸ ਨਾਲ ਕੰਮ ਸ਼ੁਰੂ ਕਰਨ ਦੀ ਉਮੀਦ ਹੈ।

ਦੱਸਿਆ ਗਿਆ ਕਿ ਨਵੇਂ ਨਿਯੁਕਤ ਕੀਤੇ ਅਫ਼ਸਰ ਨੂੰ ਲੋਕਲ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 24 ਸਾਲ ਦਾ ਤਜੁਰਬਾ ਹੈ।

ਇਹ ਵੀ ਦੱਸਿਆ ਗਿਆ ਕਿ ਨਵੇਂ ਡਿਪਟੀ ਚੀਫ਼ ਕਾਂਸਟੇਬਲ ਨੇ ਆਪਣਾ ਪੂਰਾ ਕਰੀਅਰ, ਆਰ.ਸੀ.ਐਮ.ਪੀ. ਅਫ਼ਸਰ ਵਜੋਂ ਸੇਵਾਵਾਂ ਨਿਭਾਈਆਂ ਹਨ।

ਮੌਜੂਦਾ ਸਮੇਂ ਉਹ ਬੀ.ਸੀ. ਦੇ ਚੀਫ਼ ਅਫ਼ਸਰ, ਕੰਬਾਇੰਡ ਫੋਰਸਿਜ਼ ਸਪੈਸ਼ਲ ਇੰਫੋਰਸਮੈਂਟ ਯੂਨਿਟ ਦੇ ਅਸਿਸਟੈਂਟ ਕਮਿਸ਼ਨਰ ਦੀ ਭੂਮਿਕਾ ਨਿਭਾ ਰਹੇ ਸਨ।

ਡਿਪਟੀ ਲੇਸਾਜ ਦਾ ਕਹਿਣਾ ਹੈ ਕਿ, "ਇਹ ਇੱਕ ਵਿਲੱਖਣ ਮੌਕਾ ਹੈ, ਜਦ ਇੱਕ ਪੁਲਿਸ ਅਜੈਂਸੀ ਨੂੰ ਜ਼ਮੀਨ ਤੋਂ ਖੜਾ ਕਰਨ ਦਾ ਮੌਕਾ ਮਿਲ ਰਿਹਾ ਹੈ।"

Latest news

bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
punjabi-origin-diplomat-angad-singh-dhillon-appointed-canadas-next-ambassador-to-uae
Punjabi

ਪੰਜਾਬੀ ਮੂਲ ਦੇ ਅੰਗਦ ਸਿੰਘ ਢਿੱਲੋਂ ਬਣੇ ਯੂ.ਏ.ਈ. ’ਚ ਕੈਨੇਡਾ ਦੇ ਨਵੇਂ ਰਾਜਦੂਤ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਪੰਜਾਬੀ ਮੂਲ ਦੇ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਯੂ.ਏ.ਈ. ਵਿਚ ਕੈਨੇਡਾ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਇਸ ਐਲਾਨ ਤਹਿਤ ਢਿੱਲੋਂ ਰਾਧਾ ਕ੍ਰਿਸ਼ਨ ਪਾਂਡੇ ਦੀ ਜਗ੍ਹਾ ਲੈਣਗੇ ਅਤੇ ਯੂ. ਏ. ਈ. ਵਿਚ ਕੈਨੇਡਾ ਦੇ ਪੂਰਨ ਅਧਿਕਾਰਤ ਰਾਜਦੂਤ ਵਜੋਂ ਸੇਵਾ ਨਿਭਾਉਣਗੇ।
heavy-rain-in-forecast-as-warnings-issued-for-metro-vancouver-b-c-coast
Punjabi

ਮੈਟਰੋ ਵੈਨਕੂਵਰ ਸਮੇਤ ਬੀ.ਸੀ. ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

ਮੈਟਰੋ ਵੈਨਕੂਵਰ ਸਮੇਤ ਕੋਸਟਲ ਬੀ.ਸੀ.ਅਤੇ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿਚ ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਵਲੋਂ ਇਸ ਵਾਰਨਿੰਗ ਵਿਚ ਕਵਰ ਕੀਤੇ ਗਏ ਇਲਾਕਿਆਂ ਵਿਚ ਵੈਨਕੂਵਰ, ਬਰਨਬੀ ਅਤੇ ਨਿਊ ਵੈਸਟਮਿੰਸਟਰ ਤੋਂ ਇਲਾਵਾ ਨੌਰਥ ਸ਼ੋਰ, ਕੋਕੁਇਟਲਮ, ਮੈਪਲ ਰਿਜ ਅਤੇ ਹਾਓ ਸਾਊਂਡ ਸ਼ਾਮਲ ਹਨ, ਇਸ ਦੇ ਨਾਲ ਹੀ ਸੈਂਟਰਲ ਕੋਸਟ, ਕਿਟੀਮੈਟ ਅਤੇ ਪੱਛਮੀ ਵੈਨਕੂਵਰ ਆਈਲੈਂਡ ਲਈ ਵੀ ਇਹੀ ਚਿਤਾਵਨੀਆਂ ਜਾਰੀ ਹੋਈਆਂ ਹਨ।
flight-delays-plunge-at-canadas-busiest-airports
Punjabi

ਕੈਨੇਡਾ ਦੇ 4 ਵੱਡੇ ਹਵਾਈ ਅੱਡਿਆਂ ’ਤੇ ਫਲਾਈਟ ਦੇਰੀਆਂ ’ਚ 85% ਤੱਕ ਆਈ ਕਮੀ

ਕੈਨੇਡਾ ਵਿਚ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਇੱਕ ਚੰਗੀ ਖ਼ਬਰ ਹੈ, ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ 'ਤੇ ਉਡਾਣਾਂ ਦੀ ਦੇਰੀ ਵਿਚ ਰਿਕਾਰਡ ਸੁਧਾਰ ਦਰਜ ਕੀਤਾ ਗਿਆ ਹੈ। ਏਅਰ ਟ੍ਰੈਫਿਕ ਕੰਟਰੋਲ ਸੰਸਥਾ NAV ਕੈਨੇਡਾ ਮੁਤਾਬਕ, 1 ਮਈ ਤੋਂ 31 ਅਗਸਤ 2026 ਵਿਚਕਾਰ ਟੋਰੌਂਟੋ ਪੀਅਰਸਨ, ਮਾਂਟਰੀਅਲ-ਟਰੂਡੋ ਹਵਾਈ ਅੱਡਾ, ਕੈਲਗਰੀ ਹਵਾਈ ਅੱਡਾ ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦੀ ਦੇਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 85 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ ਹੈ।
sunil-jakhar-seeks-nia-probe-into-lpu-unrest
Punjabi

ਸੁਨੀਲ ਜਾਖੜ ਨੇ LPU ਘਟਨਾਵਾਂ ਦੀ NIA ਜਾਂਚ ਦੀ ਕੀਤੀ ਮੰਗ

ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐਨ.ਆਈ.ਏ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link