Jun 9, 2022 7:15 PM - The Canadian Press

ਐਨ.ਡੀ.ਪੀ. ਐਮ.ਐਲ.ਏ. ਜਿਨੀ ਸਿਮਸ ਵੱਲੋਂ ਬੁੱਧਵਾਰ ਨੂੰ ਸਰੀ ਦੇ ਮੇਅਰ ਦੀ ਚੋਣ 'ਚ ਖੁਦ ਨੂੰ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਹੁਣ ਇਸੇ ਸਾਲ ਹੋਣ ਵਾਲੇ ਸਰੀ ਦੇ ਮਿਊਨਿਸਿਪਲ ਇਲੈਕਸ਼ਨ ਦੀ ਦੌੜ 'ਚ ਜਿਨੀ ਸਿਮਸ ਵੀ ਸ਼ਾਮਿਲ ਹੋ ਗਈ ਹਨ।
ਬੁੱਧਵਾਰ ਸ਼ਾਮ ਸਰੀ 'ਚ ਇੱਕ ਉਚੇਚੇ ਤੌਰ 'ਤੇ ਕਰਵਾਏ ਆਏ ਸਮਾਗਮ ਦੌਰਾਨ ਜਿਨੀ ਸਿਮਸ ਵੱਲੋਂ ਮੇਅਰ ਦੀ ਦੌੜ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ।
ਸ਼ਹਿਰ 'ਚ ਮਿਊਨਿਸਿਪਲ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ।
ਜੇਕਰ ਜਿਨੀ ਸਿਮਸ ਸ਼ਹਿਰ ਦੀ ਮੇਅਰ ਬਣ ਜਾਂਦੀ ਹਨ, ਤਾਂ ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ 'ਪਰਸਨ ਆਫ ਕਲਰ' ਹੋਵੇਗੀ।
ਇਸ ਦੇ ਨਾਲ ਹੀ ਇੱਕ ਨਵੇਂ ਪੌਲੀਟੀਕਲ ਪਲੈਟਫਾਰਮ 'ਸਰੀ ਫੌਰਵਰਡ' ਦਾ ਵੀ ਐਲਾਨ ਕੀਤਾ ਗਿਆ।
ਪਾਰਟੀ ਦੀ ਸਲੇਟ 'ਚ ਸ਼ਾਮਿਲ 4 ਕੈਂਡੀਡੇਟਸ, ਜੂਨ ਲਿਊ, ਜਿਮ ਬੈਨੇਟ, ਰੈਮਨ ਬੈਨਡੌਂਗ ਅਤੇ ਟਰੀਸਾ ਪਿਡਕੌਕ ਦੇ ਨਾਮ ਸੰਬੰਧੀ ਵੀ ਐਲਾਨ ਕੀਤਾ ਗਿਆ।
ਇਹ ਚਾਰੇ ਕੈਂਡੀਡੇਟ ਜਿਨੀ ਸਿਮਸ ਦੇ ਨਾਲ ਸਟੇਜ 'ਤੇ ਹਾਜਰ ਸਨ।
ਯਾਦ ਰਹੇ ਜਿਨੀ ਸਿਮਸ ਸਾਲ 2004 'ਚ ਬੀ.ਸੀ. ਟੀਚਰਸ ਫੈਡਰੇਸ਼ਨ ਦੀ ਪ੍ਰਧਾਨ ਚੁਣੀ ਗਈ ਸਨ।
ਇਸ ਤੋਂ ਬਾਅਦ ਉਨ੍ਹਾਂ ਐਨ.ਡੀ.ਪੀ. ਐਮ.ਪੀ. ਵਜੋਂ ਸੇਵਾਵਾਂ ਨਿਭਾਈਆਂ ਸਨ ਅਤੇ ਸਾਲ 2017 'ਚ ਪ੍ਰੋਵਿੰਸ਼ੀਅਲ ਸਿਆਸਤ 'ਚ ਐਂਟਰੀ ਕੀਤੀ ਸੀ।
ਕਨੈਕਟ ਐਫ.ਐਮ. ਨੇ ਜਦ ਜਿਨੀ ਸਿਮਸ ਤੋਂ ਸਰੀ ਪੁਲਿਸ ਟ੍ਰਾਂਜ਼ਿਸ਼ਨ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ਸਭ ਤੋਂ ਬਿਹਤਰ ਵਿਕਲਪ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਨਾਲ ਹੀ ਕਿਹਾ ਕਿ ਸ਼ਹਿਰ 'ਚ ਸਿਆਸਤ ਦੇ ਡਿੱਗਦੇ ਪੱਧਰ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਸਿਟੀ ਸਿਆਸਤ 'ਚ ਐਂਟਰੀ ਦਾ ਮਨ ਬਣਾਇਆ।




