May 17, 2021 8:24 PM -

ਸਰੀ ਆਰ.ਸੀ.ਐਮ.ਪੀ. ਵੱਲੋਂ ਵੌਲੀ ਦੇ ਇਲਾਕੇ 'ਚ ਗੋਲੀ ਚੱਲਣ ਦੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਰਿਹਾਇਸ਼ 'ਚ ਗੋਲੀ ਚੱਲਣ ਦੀਆਂ ਖਬਰਾਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਰ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਅਤੇ ਇਹ ਪਹਿਲਾਂ ਵੀ ਟਾਰਗੈਟਿਡ ਸ਼ੂਟਿੰਗਸ ਦਾ ਨਿਸ਼ਾਨਾ ਬਣ ਚੁੱਕਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਤੜਕੇ ਕਰੀਬ 4.15 ਵਜੇ ਉਨ੍ਹਾਂ ਨੂੰ 139A street ਦੇ 10800 ਬਲੌਕ 'ਚ ਸੱਦਿਆ ਗਿਆ ਸੀ।
ਮੌਕੇ 'ਤੇ ਪਹੁੰਚਣ 'ਤੇ ਅਫ਼ਸਰਾਂ ਨੇ ਸਬੂਤ ਹਾਸਿਲ ਕੀਤੇ ਅਤੇ ਸ਼ੂਟਿੰਗ ਦੀ ਪੁਸ਼ਟੀ ਕੀਤੀ।
ਮੌਕੇ ਤੋਂ ਕਿਸੇ ਦੇ ਜ਼ਖਮੀ ਮਿਲਣ ਦੀ ਖਬਰ ਨਹੀਂ ਸੀ।
ਜਾਂਚ ਜਾਰੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸ਼ੂਟਿੰਗ ਨੂੰ ਮਿਥ ਕੇ ਕੀਤਾ ਗਿਆ ਹਮਲਾ ਮੰਨਿਆ ਜਾ ਰਿਹਾ ਹੈ।
ਇਸ ਵਾਰਦਾਤ ਨੂੰ ਅਪਰਾਧਿਕ ਗਤੀਵਿਧੀ ਨਾਲ ਸੰਬੰਧਤ ਦੱਸਿਆ ਗਿਆ ਹੈ ਪਰ ਇਸ ਨੂੰ ਲੋਅਰ ਮੇਨਲੈਂਡ 'ਚ ਜਾਰੀ ਗੈਂਗ ਹਿੰਸਾ ਨਾਲ ਸੰਬੰਧਤ ਨਹੀਂ ਦੱਸਿਆ ਗਿਆ ਹੈ।




