Apr 28, 2021 10:34 PM -

ਸਰੀ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰੱਗਸ ਸੰਬੰਧੀ ਕਿਸੇ ਵੀ ਸੇਵਨ ਦੌਰਾਨ ਸਾਵਧਾਨ ਰਿਹਾ ਜਾਵੇ।
ਉਨ੍ਹਾਂ ਇਹ ਅਪੀਲ ਉਸ ਵੇਲੇ ਕੀਤੀ ਹੈ ਜਦ ਸ਼ਹਿਰ 'ਚ ਜ਼ਹਿਰੀਲੇ ਡਰੱਗਸ ਕਾਰਨ ਮੌਤਾਂ ਰਿਪੋਰਟ ਹੋਈਆਂ ਹਨ।
ਅਪ੍ਰੈਲ 21 ਤੋਂ 27 ਅਪ੍ਰੈਲ ਵਿਚਾਲੇ ਸਰੀ ਆਰ.ਸੀ.ਐਮ.ਪੀ. ਨੂੰ 6 ਮੌਤਾਂ ਦੀ ਜਾਣਕਾਰੀ ਮਿਲੀ ਹੈ, ਜੋ ਕਿ ਜ਼ਹਿਰੀਲੇ ਡਰੱਗਸ ਦੇ ਸੇਵਨ ਕਾਰਨ ਹੋਈਆਂ ਮੰਨੀਆਂ ਜਾ ਰਹੀਆਂ ਹਨ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਮੌਤਾਂ ਦਾ ਸੋਰਸ ਇੱਕੋ ਜਗ੍ਹਾ ਦੀਆਂ ਡਰੱਗਸ ਸਨ ਜਾਂ ਨਹੀਂ।
6 ਵਿੱਚੋਂ 5 ਮ੍ਰਿਤਕ ਪ੍ਰਾਈਵੇਟ ਰੈਜ਼ੀਡੈਂਸਿਸ 'ਚ ਮਿਲੇ ਸਨ।
ਪੁਲਿਸ ਨੇ ਦੱਸਿਆ ਹੈ ਕਿ ਇਸ ਸਾਲ ਕਮਿਊਨਿਟੀ 'ਚ ਓਵਰਡੋਜ਼ ਸੰਬੰਧੀ 70 ਮੌਤਾਂ ਹੋ ਚੁੱਕੀਆਂ ਹਨ।
ਇਸ 'ਚ 20 ਮੌਤਾਂ ਸਿਰਫ ਅਪ੍ਰੈਲ ਦੇ ਮਹੀਨੇ 'ਚ ਹੀ ਦਰਜ ਕੀਤੀਆਂ ਗਈਆਂ ਹਨ।




